ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਜਾਰੀ

Price, Petrol, Diesel

ਰਾਧਜਾਨੀ ‘ਚ ਡੀਜ਼ਲ ਹੋਇਆ 66 ਰੁਪਏ

ਨਵੀਂ ਦਿੱਲੀ (ਏਜੰਸੀ)। ਘਰੇਲੂ ਬਜ਼ਾਰ ‘ਚ ਡੀਜ਼ਲ ਦੀ ਕੀਮਤ ‘ਚ ਮੰਗਲਵਾਰ ਨੂੰ ਲਗਾਤਾਰ 13ਵੇਂ ਦਿਨ ਵਾਧਾ ਹੋਇਆ। ਪੈਟਰੋਲ ਦੀ ਕੀਮਤ ‘ਚ ਵੀ ਲਗਾਤਾਰ ਛੇਵੇਂ ਦਿਨ ਵੀ ਵਾਧਾ ਦਰਜ਼ ਕੀਤਾ ਗਿਆ। ਰਾਜਧਾਨੀ ਦਿੱਲੀ ‘ਚ ਡੀਜ਼ਲ 19 ਪੈਸੇ ਹੋਰ ਵਧ ਕੇ 66 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚ ਗਿਆ। ਮੰਗਲਵਾਰ ਨੂੰ ਦਿੱਲੀ ‘ਚ ਡੀਜ਼ਲ ਦੀ ਕੀਮਤ 65.90 ਰੁਪਏ ਪ੍ਰਤੀ ਲੀਟਰ ਰਿਹਾ। ਵਪਾਰਕ ਨਗਰੀ ਮੁੰਬਈ ‘ਚ ਡੀਜ਼ਲ 20 ਪੈਸੇ ਹੋਰ ਵਧ ਕੇ 69.01 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ। ਦੋਵਾਂ ਮਹਾਂਨਗਰਾਂ ‘ਚ ਪੈਟਰੋਲ ਦੀ ਕੀਮਤ ਕ੍ਰਮਵਾਰ 71.27 ਅਤੇ 76.90 ਰੁਪਏ ਪ੍ਰਤੀ ਲੀਟਰ ਰਹੀ। ਕਲਕੱਤਾ ਤੇ ਚੇਨੱਈ ‘ਚ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 67.68 ਅਤੇ 69.62 ਰੁਪਏ ਅਤੇ ਪੈਟਰੋਲ ਦੀ ਕ੍ਰਮਵਾਰ 73.36 ਤੇ 73.99 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ। ਰਾਜਧਾਨੀ ਨਾਲ ਲੱਗਦੇ ਗੁਰੂਗ੍ਰਾਮ ਤੇ ਨੋਇਡਾ ‘ਚ ਡੀਜ਼ਲ ਕ੍ਰਮਵਾਰ 65.67 ਤੇ 64.93 ਰੁਪਏ ਪ੍ਰਤੀ ਲੀਟਰ ਰਿਹਾ। ਪੈਟਰੋਲ ਕਮ੍ਰਵਾਰ 71.99 ਅਤੇ 70.84 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ।

(Petrol)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।