Perth News: ਵਿਦੇਸ਼ਾਂ ’ਚ ਵੀ ਜ਼ੋਰਾਂ-ਸ਼ੋਰਾਂ ਨਾਲ ਲੱਗੇ ਮਨੁੱਖਤਾ ਦੇ ਪੁਜਾਰੀ, ਕਰ ਰਹੇ ਨੇ ਭਲੇ ਦੇ ਕੰਮ

Perth News

Perth News: ਪਰਥ (ਸੱਚ ਕਹੂੰ ਨਿਊਜ਼)। ਮਨੁੱਖਤਾ ਦਾ ਭਲਾ ਕਰਨ ਦਾ ਜਜਬਾ ਰੱਖਣ ਵਾਲੇ ਲੋਕ ਦੁਨੀਆਂ ਦੇ ਕਿਸੇ ਵੀ ਕੋਨੇ ’ਤੇ ਹੋਣ ਉਹ ਆਪਣਾ ਫਰਜ਼ ਨਹੀਂ ਭੁੱਲਦੇ। ਮੌਕਾ ਮਿਲਦੇ ਹੀ ਇਸਾਨੀਅਤ ਦੇ ਭਲੇ ਲਈ ਆ ਖੜ੍ਹਦੇ ਹਨ। ਇਸੇ ਤਰ੍ਹਾਂ ਹੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੀ ਇਨਸਾਨੀਅਤ ਦੇ ਭਲੇ ਦੀ ਸੋਚ ਨਾਲ ਜਾਣੇ ਜਾਂਦੇ ਹਨ।

ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮਹਾਂ ਪਰਉਪਕਾਰ ਮਹੀਨੇ ’ਤੇ ਪਰਥ (ਅਸਟਰੇਲੀਆ) ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਸੰਗਠਨ ਦੇ ਵਲੰਟੀਅਰਾਂ ਵੱਲੋਂ ਕੈਨੀਗਟਨ ਬਲੱਡ ਸੈਂਟਰ, ਪਰਥ ’ਚ 7 ਯੂਨਿਟ ਖੂਨਦਾਨ ਕੀਤਾ ਗਿਆ। ਇੱਥੋਂ ਇਹ ਬਲੱਡ ਜ਼ਰੂਰਤਮੰਦ ਮਰੀਜ਼ਾਂ ਨੂੰ ਲਗਾਇਆ ਜਾਵੇਗਾ। ਬਲੱਡ ਬੈਂਕ ਦੇ ਅਧਿਕਾਰੀਆਂ ਵੱਲੋਂ ਸਾਰੇ ਵਲੰਟੀਅਰਾਂ ਦੀ ਭਰਪੂਰ ਪ੍ਰਸੰਸਾ ਕੀਤੀ ਗਈ। ਸਥਾਨਕ ਜ਼ਿੰਮੇਵਾਰਾਂ ਨੇ ਦੱਸਿਆ ਕਿ ਸਾਧ-ਸੰਗਤ ਸਮੇਂ-ਸਮੇਂ ’ਤੇ ਮਾਨਵਤਾ ਭਲਾਈ ਦੇ ਕਾਰਜ ਕਰਦੀ ਰਹਿੰਦੀ ਹੈ।

Read Also : Bahrain News: ਸੇਵਾਦਾਰਾਂ ਨੇ ਬਹਿਰੀਨ ’ਚ ਲਾਇਆ ਖੂਨਦਾਨ ਕੈਂਪ

ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇਨਸਾਨੀਤ ਦੇ ਭਲੇ ਲਈ ਅਨੇਕਾਂ ਭਲਾਈ ਕਾਰਜ ਕਰ ਰਹੀ ਹੈ। ਇਨ੍ਹਾਂ ਭਲਾਈ ਕਾਰਜਾਂ ਕਰਕੇ ਡੇਰਾ ਸੱਚਾ ਸੌਦਾ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਨਾਂਅ ਸੈਂਕੜੇ ਰਿਕਾਰਡ ਦਰਜ਼ ਹਨ। Perth News

LEAVE A REPLY

Please enter your comment!
Please enter your name here