ਬਲਾਕ ਖਿਆਲਾ ਕਲਾਂ ਦੀ ਸਾਧ-ਸੰਗਤ ਦਾ ਵੱਡਾ ਉਪਰਾਲਾ
(ਡੀ.ਪੀ. ਜਿੰਦਲ) ਭੀਖੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ 21 ਦਿਨਾਂ ਦੀ ਫਰਲੋ ਮਿਲ ਜਾਣ ਦੀ ਖੁਸ਼ੀ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਬਲਾਕ ਖਿਆਲਾ ਕਲਾਂ ਵੱਲੋਂ ਪਿੰਡ ਕੋਟਲੱਲੂ ਵਿਖੇ ਇੱਕ ਅਤਿ ਲੋੜਵੰਦ ਵਿਧਵਾ ਭੈਣ ਕੁਲਦੀਪ ਕੌਰ ਪਤਨੀ ਸਵ: ਜਗਦੀਸ਼ ਸਿੰਘ ਨੂੰ ਇੱਕ ਦਿਨ ਵਿੱਚ ਹੀ ਪੱਕਾ ਮਕਾਨ (Home Given to Widow) ਬਣਾ ਕੇ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਮਾ. ਲਖਵੀਰ ਸਿੰਘ ਇੰਸਾਂ ਬਲਾਕ 15 ਮੈਂਬਰ ਨੇ ਦੱਸਿਆ ਕਿ ਬਲਾਕ ਅਧੀਨ ਪੈਂਦੇ ਪਿੰਡ ਕੋਟਲੱਲੂ ਵਿਖੇ ਆਪਣੇ ਛੋਟੇ ਬੱਚਿਆਂ ਨਾਲ ਡਿੱਗੂੰ-ਡਿੱਗੂੰ ਕਰਦੇ ਮਕਾਨ ’ਚ ਗੁਜ਼ਾਰਾ ਕਰ ਰਹੀ ਵਿਧਵਾ ਭੈਣ ਨੇ ਸਾਧ-ਸੰਗਤ ਕੋਲ ਪੱਕਾ ਮਕਾਨ ਬਣਾਏ ਜਾਣ ਲਈ ਅਪੀਲ ਕੀਤੀ ਸੀ ਜਿਸ ਨੂੰ ਅੱਜ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਸਦਕਾ ਆਸ਼ਿਆਨਾ ਮੁਹਿੰਮ ਤਹਿਤ ਇੱਕ ਦਿਨ ਵਿੱਚ ਹੀ ਪੱਕਾ ਮਕਾਨ ਬਣਾ ਕੇ ਦੇ ਦਿੱਤਾ ਗਿਆ ਹੈ।
ਉਹਨਾਂ ਦੱਸਿਆ ਕਿ ਸਮੁੱਚੇ ਬਲਾਕ ਦੀ ਸਾਧ-ਸੰਗਤ ਨੇ ਤਨ, ਮਨ ਅਤੇ ਧਨ ਨਾਲ ਸੇਵਾ ਵਿੱਚ ਯੋਗਦਾਨ ਦਿੱਤਾ ਹੈ। ਇਸ ਮੌਕੇ ਡਾ. ਕੌਰ ਸਿੰਘ ਚਕੇਰੀਆਂ, ਸ਼ਿਵਜਿੰਦਰ ਇੰਸਾਂ ਭੁਪਾਲ, ਜਸਵੀਰ ਇੰਸਾਂ ਜਵਾਹਰਕੇ (ਸਾਰੇ 25 ਮੈਂਬਰ), ਬਲਾਕ ਭੰਗੀਦਾਸ ਸੁਖਵਿੰਦਰ ਇੰਸਾਂ ਭੁਪਾਲ, ਭੋਲਾ ਸਿੰਘ ਇੰਸਾਂ ਕੋਟਲੀ, ਭੋਲਾ ਸਿੰਘ ਇੰਸਾਂ ਖਿਆਲਾ, ਮੱਖਣ ਸਿੰਘ ਇੰਸਾਂ ਕੈਂਚੀਆਂ, ਹਰਵਿੰਦਰ ਸਿੰਘ ਇੰਸਾਂ ਬੁਰਜਰਾਠੀ, ਦਰਸ਼ਨ ਇੰਸਾਂ ਹੀਰੇਵਾਲਾ (ਸਾਰੇ 15 ਮੈਂਬਰ), ਯੂਥ ਜਿੰਮੇਵਾਰ ਡਾ. ਰਾਮ ਪਾਲ ਰੱਲਾ, ਹਰਦੀਪ ਖੜਕ ਸਿੰਘ ਵਾਲਾ, ਨਿਰੰਜਣ ਉੱਭਾ, ਕਰਮਾ ਖਿਆਲਾ, ਭੋਲਾ ਰੱਲਾ, ਸੋਹਣਦੀਪ ਉੱਭਾ, ਭੋਲੂ ਬਰਨਾਲਾ ਆਦਿ ਤੋਂ ਇਲਾਵਾ ਜਤਿੰਦਰ ਇੰਸਾਂ, ਭੈਣ ਰਾਣੀ ਇੰਸਾਂ, ਗੁਰਤੇਜ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ ਪਿੰਡ ਕੋਟਲੱਲੂ ਅਤੇ ਸਮੁੱਚੇ ਪਰਿਵਾਰ ਵੱਲੋਂ ਵਿਸ਼ੇਸ ਸਹਿਯੋਗ ਦਿੱਤਾ ਗਿਆ। ਇਸ ਭਲਾਈ ਦੇ ਕਾਰਜ ਵਿੱਚ ਜਗਰੂਪ ਸਿੰਘ ਭਾਰਤੀ (ਉੱਪ ਜਿਲ੍ਹਾ ਸਿੱਖਿਆ ਅਫਸਰ ਮਾਨਸਾ) ਨੇ ਵਿਸ਼ੇਸ ਤੌਰ ’ਤੇ ਹਾਜ਼ਰੀ ਲਗਵਾਈ। ਭੈਣ ਕੁਲਦੀਪ ਕੌਰ ਨੇ ਪੂਜਨੀਕ ਗੁਰੂ ਅਤੇ ਸਾਧ-ਸੰਗਤ ਦਾ ਧੰਨਵਾਦ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ