ਕਿਹਾ, ਕੋਰੋਨਾ ਸਬੰਧੀ ਪੂਰੀ ਚੌਕਸੀ ਵਰਤਣ ਲੋਕ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦੇਣ ਵਾਲੇ ਲੋਕਾਂ ਪ੍ਰਤੀ ਧੰਨਵਾਦ ਪ੍ਰਗਟਾਉਂਦਿਆਂ ਤੋਹਫ਼ੇ ਵਜੋਂ ਉਨ੍ਹਾਂ ਨੂੰ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਦੇ ਮੱਦੇਨਜ਼ਰ ਮਾਸਕ ਪਹਿਨਣ ਤੇ ਦੋ ਗਜ਼ ਦੀ ਸਰੀਰਕ ਦੂਰੀ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਮੋਦੀ ਦਾ ਵੀਰਵਾਰ ਨੂੰ 17 ਸਤੰਬਰ ਨੂੰ 70ਵਾਂ ਜਨਮ ਦਿਨ ਸੀ ਤੇ ਇਸ ਮੌਕੇ ਉਨ੍ਹਾਂ ਨੂੰ ਬਹੁਤ ਸਾਰੇ ਵਧਾਈ ਸੰਦੇਸ਼ ਆਏ ਤੇ ਬਹੁਤ ਸਾਰੇ ਉਨ੍ਹਾਂ ਦੇ ਸ਼ੁੱਭ ਚਿੰਤਕਾਂ ਨੇ ਉਨ੍ਹਾਂ ਤੋਂ ਜਾਣਨਾ ਚਾਹਿਆ ਕਿ ਉਹ ਇਸ ਮੌਕੇ ‘ਤੇ ਉਨ੍ਹਾਂ ਲੋਕਾਂ ਤੋਂ ਕੀ ਉਮੀਦ ਕਰਦੇ ਹਨ ਤਾਂ ਮੋਦੀ ਨੇ ਕੋਰੋਨਾ ਸਬੰਧੀ ਪੂਰੀ ਚੌਕਸੀ ਵਰਤਣ, ਆਪਣੀ ਸਰੀਰਕ ਸਮਰੱਥਾ ਵਧਾਉਣ ਤੋਂ ਇਲਾਵਾ ਆਪਣੀ ਧਰਤੀ ਨੂੰ ਤੰਦਰੁਸਤ ਬਣਾਉਣ ‘ਚ ਯੋਗਦਾਨ ਦੇਣ ਦੀ ਅਪੀਲ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.














