ਸ੍ਰੀ ਗਣੇਸ਼ ਮੂਰਤੀ ਵਿਸਰਜਨ ਦੌਰਾਨ ਪਾਣੀ ‘ਚ ਡੁੱਬੇ ਲੋਕ, ਹਰਿਆਣਾ ‘ਚ 7, ਯੂਪੀ ‘ਚ 9 ਲੋਕਾਂ ਦੀ ਮੌਤ

Ganpati-visarjan-696x448

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦੇਸ਼ ਦੇ ਕਈ ਸੂਬਿਆਂ ’ਚ ਸ੍ਰੀ ਗਣੇਸ਼ ਮੂਰਤੀ ਵਿਸਰਜਨ (Ganesha idol immersion) ਦੌਰਾਨ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਪਰ ਇਸ ਦੌਰਾਨ ਸ੍ਰੀ ਗਣੇਸ਼ ਵਿਸਰਜਨ ਦੌਰਾਨ ਕਈ ਹਾਦਸੇ ਵੀ ਵਾਪਰੇ ਹਨ। ਮੀਡੀਆ ਰਿਪੋਟਰਾਂ ਅਨੁਸਾਰ ਮੂਰਤੀ ਵਿਸਰਜਨ ਦੌਰਾਨ ਕਈ ਵਿਅਕਤੀਆਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ। ਯੂਪੀ, ਹਰਿਆਣਾ, ਪੰਜਾਬ ਦੀਆਂ ਵੱਖ-ਵੱਖ ਘਟਨਾਵਾਂ ’ਚ 15 ਤੋਂ ਵੱਧ ਲੋਕਾਂ ਦੀ ਪਾਣੀ ’ਚ ਡੁੱਬਣ ਨਾਲ ਮੌਤ ਹੋ ਗਈ। ਹਰਿਆਣਾ ਦੇ ਮਹਿੰਦਰਗੜ੍ਹ ਤੇ ਸੋਨੀਪਤ ਸ਼ਹਿਰ ’ਚ ਸ਼ੁੱਕਰਵਾਰ ਸ਼ਾਮ ਗਣੇਸ਼ ਵਿਸਰਜਨ ਦੌਰਾਨ 6 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਮਹਿੰਦਰਗੜ੍ਹ ਤੇ ਸੋਨੀਪਤ ਸ਼ਹਿਰ ’ਚ ਸ਼ੁੱਕਰਵਾਰ ਸ਼ਾਮ ਗਣੇਸ਼ ਵਿਸਰਜਨ ਦੌਰਾਨ 6 ਵਿਅਕਤੀਆਂ ਦੀ ਮੌਤ ਹੇ ਗਈ ਹੈ। ਮਹਿੰਦਰਗੜ੍ਹ ’ਚ 4 ਨੌਜਵਾਨ ਨਹਿਰ ’ਚ ਡੁੱਬ ਗਏ ਤੇ ਸੋਨੀਪਤ ’ਚ 3 ਯੁਮਨਾ ’ਚ ਡੁੱਬ ਕੇ ਮੌਤ ਹੇ ਗਈ ਹੈ 2 ਹਾਲੇ ਵੀ ਲਾਪਤਾ ਹਨ। ਇਸ ’ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਭ ਇਸ ਮੁਸ਼ਕਲ ਸਮੇਂ ’ਚ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਖੜੇ ਹਾਂ। ਐਨਡੀਆਰਐਫ ਦੀਆਂ ਟੀਮਾਂ ਨੇ ਲੋਕਾਂ ਨੂੰ ਡੁੱਬਣ ਤੋਂ ਬਚਾਇਆ ਹੈ। ਯੂਪੀ ’ਚ ਵੀ 9 ਵਿਅਕਤੀਆਂ ਦੀ ਮੌਤ ਦੀ ਖਬਰ ਹੈ। ਉਨਾਵ ’ਚ 3, ਸੰਤਕਬੀਰ ਨਗਰ ’ਚ 4, ਲਲਿਤਪੁਰ ’ਚ 2 ਨੌਜਵਾਨਾਂ ਦੀ ਮੌਤ ਹੋ ਗਈ ਹੈ।

ਲਲਿਤਪੁਰ : ਗਣੇਸ਼ ਵਿਸਰਜਨ ਦੌਰਾਨ ਤਾਲਾਬ ’ਚ ਡੁੱਬਣ ਨਾਲ ਦੋ ਨੌਜਵਾਨਾਂ ਦੀ ਮੌਤ

ਉੱਤਰ ਪ੍ਰਦੇਸ਼ ’ਚ ਲਲਿਤਪੁਰ ਦੇ ਕੋਤਵਾਲੀ ਸਦਰ ਥਾਣਾ ਖੇਤਰ ’ਚ ਸ੍ਰੀ ਗਣੇਸ਼ ਮੂਰਤੀ ਵਿਸਰਜਨ ਦੌਰਾਨ ਸ਼ੁੱਕਰਵਾਰ ਨੂੰ ਦੋ ਨੌਜਵਾਨਾਂ ਦੀ ਪਾਣੀ ’ਚ ਡੁੱਬਣ ਨਾਲ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਗਣੇਸ਼ ਵਿਸਰਜਨ ਲਈ ਪਿਊਸ਼ ਚੰਦੇਲ (16) ਤੇ ਇਸਰਾਰ (18) ਦੀ ਮੌਤ ਹੋ ਗਈ ਹੈ। ਕੋਤਵਾਲੀ ਸਦਰ ਤਹਿਤ ਮੁਹੱਲਾ ਨਹਿਰੂ ਨਗਰ ਨਿਵਾਸੀ ਮੁਕੇਸ਼ ਯਾਦਵ ਦੇ ਘਰ ’ਚ ਸ੍ਰੀ ਗਣੇਸ਼ ਮੂਰਤੀ ਰੱਖੀ ਹੋਈ ਸੀ, ਜਿਸ ਨੂੰ ਲੈ ਕੇ ਉਹ ਲੋਕ ਇੱਕ ਦਰਜਨ ਤੋਂ ਵੱਧ ਮੁਹੱਲੇ ਦੇ ਨੌਜਵਾਨਾਂ ਨਾਲ ਗਣੇਸ਼ ਮੂਰਤੀ ਵਿਸਰਜਨ ਲਈ ਪਿੰਡ ਪਟੌਰਾ ਕਲਾਂ ਸਥਿਤ ਤਾਲਾਬ ’ਚ ਗਏ ਹੋਏ ਸਨ। ਜਦੋਂ ਉਹ ਲੋਕ ਤਾਲਾਬ ’ਚ ਮੂਰਤੀ ਵਿਸਰਜਨ ਕਰਨ ਲਈ ਪਾਣੀ ਦੇ ਅੰਦਰ ਗਏ ਹੋਏ ਸਨ।

ਇਹ ਵੀ ਪੜ੍ਹੋ : ਸ੍ਰੀ ਗਣੇੇਸ਼ ਮੂਰਤੀ ਵਿਸਰਜਨ ਮੌਕੇ ਬਠਿੰਡਾ ਅਤੇ ਬਰਨਾਲਾ ’ਚ ਤਿੰਨ ਨੌਜਵਾਨ ਨਹਿਰ ’ਚ ਡੁੱਬੇ

Canal Bathinda And Barnala

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ