ਵੜਿੰਗ ਕਰ ਰਹੇ ਨੇ ਹਲਕੇ ਦੇ ਲੋਕਾਂ ਦਾ ਧੰਨਵਾਦ

People, People, Area, Congress President Raja Waring

ਬਠਿੰਡਾ : ਲੋਕ ਸਭਾ ਚੋਣ ਚਾਹੇ ਖਤਮ ਹੋ ਗਈ ਹੈ। ਰਾਜਾ ਵੜਿੰਗ ਦਾ ਬਠਿੰਡਾ ਵਾਸੀਆਂ ਨਾਲ ਮੋਹ ਅਜੇ ਵੀ ਜਾਰੀ ਹੈ। ਇਹੀ ਕਾਰਨ ਹੈ ਕਿ ਰਾਜਾ ਵੜਿੰਗ ਨੇ ਹਾਰ ਦੇ ਦੂਜੇ ਦਿਨ ਵੀ ਬਠਿੰਡਾ ਵਿਚ ਘੁੰਮ-ਘੁੰਮ ਕੇ ਲੋਕਾਂ ਦਾ ਧੰਨਵਾਦ ਕੀਤਾ। ਰਾਜਾ ਵੜਿੰਗ ਲਗਾਤਾਰ ਲੋਕਾਂ ਵਿਚ ਵਿਚਰ ਰਹੇ ਹਨ। ਕਦੇ ਉਹ ਪਾਰਕ ਵਿਚ ਲੋਕਾਂ ਦਾ ਧੰਨਵਾਦ ਕਰਨ ਪਹੁੰਚ ਜਾਂਦਾ ਹੈ ਅਤੇ ਕਦੇ ਢਾਬੇ ‘ਤੇ ਉਨ੍ਹਾਂ ਨਾਲ ਖਾਣਾ ਖਾਣ ਤੇ ਕਦੇ ਲੋਕਾਂ ਨਾਲ ਮੀਟਿੰਗ ਕਰਦਾ ਹੈ। ਬਠਿੰਡਾ ਲੋਕ ਸਭਾ ਸੀਟ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਬਾਦਲ ਦੇ ਹੱਥੋਂ ਹਾਰ ਜਾਣ ਤੋਂ ਬਾਅਦ ਵੀ ਰਾਜਾ ਲੋਕਾਂ ਦੇ ਦਿਲ ਜਿੱਤ ਰਿਹਾ ਹੈ। ਕਾਂਗਰਸੀ ਵਰਕਰਾਂ ਨੂੰ ਹੌਂਸਲਾ ਦੇ ਰਿਹਾ ਹੈ। ਰਾਜੇ ਦਾ ਇਹ ਅੰਦਾਜ਼ ਸੱਚਮੁੱਚ ਕਾਬਿਲ-ਏ-ਤਾਰੀਫ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here