ਸੜਕ ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਤ, ਚਾਰ ਜ਼ਖ਼ਮੀ 

People, Killed, Injured, Accident

ਮਲੋਟ (ਮਨੋਜ) | ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਰੋਡ ‘ਤੇ ਸਥਿਤ ਪਿੰਡ ਝਬੇਲਵਾਲੀ ਕੋਲ ਅਵਾਰਾ ਪਸ਼ੂ ਅੱਗੇ ਆ ਜਾਣ ਕਰਕੇ ਇੱਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਜਾਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਬੱਚੀ ਸਮੇਤ ਚਾਰ ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। Accident

ਜਾਣਕਾਰੀ ਅਨੁਸਾਰ ਮਲੋਟ ਨਿਵਾਸੀ ਸਚਿਨ ਆਪਣੇ ਪਰਿਵਾਰ ਸਮੇਤ ਰਾਤ ਨੂੰ ਆਪਣੀ ਭੈਣ ਦਾ ਵਿਆਹ ਕਰਨ ਉਪਰੰਤ ਸਵੇਰੇ ਆਪਣੀ ਕਾਰ ਰਾਹੀਂ ਵਾਪਸ ਮਲੋਟ ਆ ਰਿਹਾ ਸੀ ਕਿ ਜਦੋਂ ਉਹ ਪਿੰਡ ਝਬੇਲਵਾਲੀ ਕੋਲ ਪਹੁੰਚਿਆਂ ਤਾਂ ਸਾਹਮਣੇ ਅਵਾਰਾ ਪਸ਼ੂ ਅੱਗੇ ਆਉਣ ਨਾਲ ਅਚਾਨਕ ਕਾਰ ਦਾ ਸੰਤੁਲਨ ਵਿਗੜ ਜਾਣ ਕਾਰਨ ਕਾਰ ਇੱਕ ਦਰੱਖ਼ਤ ਨਾਲ ਟਕਰਾ ਗਈ,

ਜਿਸ ਕਾਰਨ ਦੋ ਵਿਅਕਤੀਆਂ ਹਰਬੰਸ ਸਿੰਘ ਤੇ ਓਮ ਪ੍ਰਕਾਸ਼ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂਕਿ ਕਾਰ ਚਾਲਕ ਸਚਿਨ (35) ਵਾਸੀ ਮਲੋਟ, ਉਸਦੀ ਪਤਨੀ ਨੀਰੂ (32), ਬੇਟੀ ਫੇਰੀ (ਸਾਢੇ ਤਿੰਨ ਸਾਲ) ਤੇ ਸਚਿਨ ਦੀ ਸਾਲੀ ਜੋਤੀ (29) ਦੇ ਗੰਭੀਰ ਸੱਟਾਂ ਲੱਗੀਆਂ। ਇਸ ਦੌਰਾਨ ਜ਼ਖ਼ਮੀਆਂ ਨੂੰ ਮਲੋਟ ਤੋਂ ਆਪਣੇ ਕੰਮਕਾਜ ਲਈ ਸ੍ਰੀ ਮੁਕਤਸਰ ਸਾਹਿਬ ਜਾ ਰਹੇ ਹਰਚਰਨ ਸਿੰਘ ਸ਼ੈਰੀ ਨੇ ਇਲਾਜ ਲਈ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਹਾਦਸੇ ‘ਚ ਸਚਿਨ ਦੇ ਦਾਦਾ ਤੇ ਦਾਦੇ ਦਾ ਭਰਾ ਦੀ ਮੌਤ ਹੋ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here