ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home ਸੂਬੇ ਪੰਜਾਬ ਲੋਕ ਕਾਂਗਰਸ-ਭਾ...

    ਲੋਕ ਕਾਂਗਰਸ-ਭਾਜਪਾ ਦੀਆਂ ਡਰਾਮੇਬਾਜੀਆਂ ਤੋਂ ਭਲੀ ਭਾਂਤ ਜਾਣੂ : ਅਨਿਲ ਜੋਸ਼ੀ

    Anil Joshi Sachkahoon

    ਲੋਕ ਕਾਂਗਰਸ-ਭਾਜਪਾ ਦੀਆਂ ਡਰਾਮੇਬਾਜੀਆਂ ਤੋਂ ਭਲੀ ਭਾਂਤ ਜਾਣੂ : ਅਨਿਲ ਜੋਸ਼ੀ

    (ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਸ੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਨਿਲ ਜੋਸ਼ੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਹਲਕੇ ਦੀ ਫੇਰੀ ਦੌਰਾਨ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ’ਚ ਕੱਚਾ ਆੜਤੀਆ ਐਸੋਸੀਏਸ਼ਨ, ਟਰੇਡ ਯੂਨੀਅਨਾਂ ਅਤੇ ਵਪਾਰੀ ਵਰਗ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਮੋਹਿਤ ਗੁਪਤਾ, ਸ਼ਿੱਪੀ ਬਾਂਸਲ, ਦਵਿੰਦਰ ਰਾਜਦੇਵ,ਬੱਬਾ ਪ੍ਰਧਾਨ, ਰਾਜਨ ਸੇਤੀਆ ਆਦਿ ਹਾਜ਼ਰ ਸਨ।

    ਇਸ ਮੀਟਿੰਗ ਦੌਰਾਨ ਅਨਿਲ ਜੋਸ਼ੀ ਵੱਲੋਂ ਵੱਖ-ਵੱਖ ਯੂਨੀਅਨਾਂ ਨਾਲ ਮੀਟਿੰਗ ਕਰਕੇ ਸਮੂਹ ਵਪਾਰ ਮੰਡਲ, ਕੱਚਾ ਆੜਤੀਆ ਐਸੋਸੀਏਸ਼ਨ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਦੌਰਾਨ ਸਮੂਹ ਯੂਨੀਅਨਾਂ ਵੱਲੋਂ ਅਨਿਲ ਜੋਸ਼ੀ ਨੂੰ ਜੀ ਆਇਆ ਆਖਿਆ ਅਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਨਿਲ ਜੋਸ਼ੀ ਨੇ ਕੱਚਾ ਆੜਤੀਆ ਐਸੋਸੀਏਸ਼ਨ, ਸਮੂਹ ਵਪਾਰ ਮੰਡਲ ਅਤੇ ਵੱਖ-ਵੱਖ ਯੂਨੀਅਨਾਂ ਨੂੰ ਸੰਬੋਧਨ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸੂਬੇ ’ਚ ਅਕਾਲੀ ਬਸਪਾ ਸਰਕਾਰ ਬਣਦਿਆਂ ਹੀ ਪਹਿਲ ਦੇ ਅਧਾਰ ’ਤੇ ਉਹਨਾਂ ਦੀਆਂ ਸਮੂਹ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਦੌਰਾਨ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਕਸਮਾਂ ਖਾ ਕੇ ਕੀਤੇ ਹੋਏ ਵਾਅਦੇ ਪੂਰੇ ਨਾ ਕਰਕੇ ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ ਹੈ। ਲੋਕਾਂ ਦੀ ਉਮੀਦ ਹੁਣ ਅਕਾਲੀ ਦਲ ਤੋਂ ਹੈ।

    ਲੋਕ ਕਾਂਗਰਸ-ਭਾਜਪਾ ਦੀ ਡਰਾਮੇਬਾਜੀ ਤੋਂ ਭਲੀ ਭਾਂਤ ਜਾਣੂ ਹੋ ਗਏ ਹਨ ਅਨਿਲ ਜਸ਼ੀ ਨੇ ਭਾਜਪਾ ਨੂੰ ਦੋਵੇਂ ਹੱਥੀਂ ਲੈਂਦਿਆਂ ਕਿਹਾ ਕਿ ਭਾਜਪਾ ਦਾ ਹੁਣ ਕੋਈ ਅਧਾਰ ਨਹੀਂ ਰਿਹਾ, ਕਿਉਂਕਿ ਭਾਜਪਾ ਦੇ ਸਾਰੇ ਆਗੂ ਇਸਨੂੰ ਛੱਡਦੇ ਜਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿੰਦਰ ਗੋਨਿਆਣਾ ਸਿਆਸੀ ਸਕੱਤਰ, ਕਸ਼ਮੀਰਾ ਸਿੰਘ, ਅਨਿਲ ਅਨੇਜਾ, ਇੰਦਰਜੀਤ ਸਿੰਘ ਪ੍ਰਧਾਨ ਵਪਾਰ ਮੰਡਲ, ਤਰਸੇਮ ਗੋਇਲ ਪ੍ਰਧਾਨ ਭਾਰਤੀ ਵਪਾਰ ਮੰਡਲ, ਜਗਤਾਰ ਸਿੰਘ ਪੱਪੀ ਥਾਂਦੇਵਾਲਾ, ਸੰਜੀਵ ਧੂੜੀਆ, ਮਨਿੰਦਰ ਸਿੰਘ ਮੇਹੰਦੀ, ਵਿਜੈ ਰੁਪਾਣਾ, ਗੁਰਸਾਹਿਬ ਸੰਗਰਾਣਾ, ਹਰਵਿੰਦਰ ਸਿੰਘ ਪੀਏ ,ਭੁਪਿੰਦਰ ਸਿੰਘ, ਰਿੱਚੀ ਭਠੇਜਾ, ਆਦਿ ਤੋਂ ਇਲਾਵਾ ਵੱਖ-ਵੱਖ ਯੂਨੀਅਨਾਂ ਦੇ ਪ੍ਰਧਾਨ ਅਤੇ ਲੋਕ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ