Sangrur News: ਵਿਦੇਸ਼ੋਂ ਮੁੜੇ ਸਤਵੀਰ ਸਿੰਘ ਦੀ ਜ਼ਿੰਦਗੀ ਨੂੰ ਗੁੜ ਬਣਾਉਣ ਦੇ ਕੰਮ ਨੇ ਲਾਏ ਰੰਗ ਭਾਗ
- ਸਤਵੀਰ ਲੋਕਾਂ ਨੂੰ ਦੇ ਰਿਹੈ ਦੇਸੀ ਗੁੜ, ਸ਼ੱਕਰ, ਪਕੌੜੇ, ਬਿਸਕੁਟ ਤੇ ਨਵੀਆਂ-ਨਵੀਆਂ ਸਿਹਤਮੰਦ ਵਰਾਇਟੀਆਂ | Sangrur News
Sangrur News: ਸੰਗਰੂਰ (ਗੁਰਪ੍ਰੀਤ ਸਿੰਘ)। ਸਤਵੀਰ ਸਿੰਘ ਸੋਹੀ ਅਸਟਰੇਲੀਆ ਵਿੱਚ 15 ਸਾਲ ਲਾਉਣ ਤੋਂ ਬਾਅਦ ਆਪਣੇ ਪਰਿਵਾਰ ਨਾਲ ਆਪਣੇ ਪਿੰਡ ਵਾਪਸ ਆਇਆ ਸੀ, ਪਿਛਲੇ ਦੋ ਸਾਲਾਂ ਤੋਂ ਸੰਗਰੂਰ-ਧੂਰੀ ਰੋਡ ’ਤੇ ਪਿਓਰ ਵ੍ਹਾਈਟ ਕੈਫੇ ਰਾਹੀਂ ਲੋਕਾਂ ਨੂੰ ਖਾਣ ਵਾਲੀਆਂ ਦੇਸੀ ਚੀਜ਼ਾਂ ਨਵੀਆਂ ਵਰਾਇਟੀਆਂ ਵਿੱਚ ਦੇ ਰਿਹਾ ਹੈ। ਸਤਵੀਰ ਨੇ ਸੰਗਰੂਰ ਸ਼ਹਿਰ ਤੋਂ ਸਿਰਫ ਤਿੰਨ ਕਿਲੋਮੀਟਰ ਦੂਰ ਪਿਓਰ ਵ੍ਹਾਈਟ ਨਾਮਕ ਇੱਕ ਦੁਕਾਨ ਬਣਾਈ ਜਿੱਥੇ ਗੰਨੇ ਦੇ ਰਸ ਤੋਂ ਸਿਰਫ ਗੁੜ ਜਾਂ ਸ਼ੱਕਰ ਹੀ ਨਹੀਂ, ਸਗੋਂ ਮੈਦੇ, ਰਿਫਾਇੰਡ ਤੇਲ ਤੋਂ ਬਿਨਾਂ ਹਰ ਖਾਣ-ਪੀਣ ਵਾਲੀ ਚੀਜ਼ ਬਣਾਉਣ ਲਈ ਇੱਕ ਨਵੀਂ ਪਹਿਲ ਕੀਤੀ ਗਈ ਹੈ।
Read Also : World Record: 7 ਸਾਲਾਂ ਦੀ ਉਮਰ ’ਚ ਮੇਹਰਜੋਤ ਨੇ ਬਣਾਇਆ ਵਿਸ਼ਵ ਰਿਕਾਰਡ
ਇੱਥੇ ਗੁੜ ਅਤੇ ਸ਼ੱਕਰ ਖਰੀਦਣ ਆਉਣ ਵਾਲੇ ਲੋਕਾਂ ਨੂੰ ਉਸਦੇ ਖਾਣ-ਪੀਣ ਦੇ ਪਦਾਰਥਾਂ ਦਾ ਸੁਆਦ ਇੰਨਾ ਪਸੰਦ ਆਇਆ ਕਿ ਉਹ ਉਸਦੇ ਪੱਕੇ ਗਾਹਕ ਬਣ ਗਏ। ਇੱਥੇ ਗੁੜ ਅਤੇ ਸ਼ੱਕਰ ਦੇ ਲਗਭਗ ਇੱਕ ਦਰਜਨ ਵੱਖ-ਵੱਖ ਸੁਆਦ ਤਿਆਰ ਕੀਤੇ ਜਾਂਦੇ ਹਨ। ਉੱਥੇ ਦੋ ਦਰਜਨ ਤੋਂ ਵੱਧ ਖਾਣ-ਪੀਣ ਦੀਆਂ ਚੀਜਾਂ ਤਿਆਰ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਸ਼ੱਕਰ ਵਾਲੀ ਚਾਹ, ਸ਼ੁੱਧ ਸਰ੍ਹੋਂ ਦੇ ਤੇਲ ਵਾਲੇ ਪਕੌੜੇ, ਸੈਂਡਵਿਚ, ਬਿਸਕੁਟ, ਨਮਕੀਨ ਆਦਿ ਸ਼ਾਮਲ ਹਨ।
Sangrur News
ਸਤਵੀਰ ਸਿੰਘ ਨੇ ਕਿਹਾ ਕਿ ਮਾਲਵਾ ਸਮੇਤ ਪੰਜਾਬ ਭਰ ਵਿੱਚ ਬਹੁਤ ਸਾਰੇ ਪਿੰਡ ਹਨ, ਜਿੱਥੇ ਜ਼ਿਆਦਾਤਰ ਪਰਿਵਾਰ ਆਪਣੀਆਂ ਜ਼ਮੀਨਾਂ ਛੱਡ ਕੇ ਵਿਦੇਸ਼ਾਂ ਵਿੱਚ ਵਸ ਗਏ ਹਨ। ਪਰ ਅੱਜ ਦੇ ਨੌਜਵਾਨਾਂ ਨੂੰ ਉਨ੍ਹਾਂ ਦੀ ਅਪੀਲ ਹੈ ਕਿ ਉਹ ਆਪਣੀਆਂ ਜ਼ਮੀਨਾਂ ਵੇਚਣ ਜਾਂ ਵੱਡੇ ਕਰਜ਼ੇ ਲੈ ਕੇ ਵਿਦੇਸ਼ ਜਾਣ ਦੀ ਬਜਾਏ ਆਪਣੀ ਜ਼ਮੀਨ ’ਤੇ ਸਵੈ-ਰੁਜਗਾਰ ਸ਼ੁਰੂ ਕਰਨ। ਸਤਵੀਰ ਸਿੰਘ ਨੇ ਕਿਹਾ ਕਿ ਉਹ ਸਿਰਫ ਗੁੜ ਜਾਂ ਦੇਸੀ ਸ਼ੱਕਰ ਬਣਾਉਣ ਤੱਕ ਹੀ ਸੀਮਿਤ ਨਹੀਂ ਹਨ, ਸਗੋਂ ਹੋਰ ਜੈਵਿਕ ਭੋਜਨ ਪਦਾਰਥਾਂ ਨੂੰ ਪ੍ਰੋਸੈਸ ਅਤੇ ਮਾਰਕੀਟਿੰਗ ਵੀ ਕਰਦੇ ਹਨ।
ਮੁਰੱਬਾ ਖਾਸ ਤੌਰ ’ਤੇ ਆਂਵਲਾ, ਗਾਜਰ, ਸੇਬ, ਬਾਂਸ, ਮਾਈਰੋਬਲਨ, ਚੈਰੀ, ਬਿੱਲ, ਨਾਸ਼ਪਤੀ ਅਤੇ ਹੋਰ ਚੀਜ਼ਾਂ ਤੋਂ ਤਿਆਰ ਕੀਤਾ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਇੱਥੇ ਜੈਮ ਖੰਡ ਨਾਲ ਨਹੀਂ, ਸਗੋਂ ਸ਼ਹਿਦ ਨਾਲ ਤਿਆਰ ਕੀਤਾ ਜਾਂਦਾ ਹੈ, ਜਿਸਨੂੰ ਸ਼ੂਗਰ ਦੇ ਮਰੀਜ਼ ਵੀ ਖਾ ਸਕਦੇ ਹਨ। ਇਸ ਦੇ ਨਾਲ ਹੀ ਸ਼ਹਿਦ ਤੋਂ ਬਣਿਆ ਜੈਮ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਸਤਵੀਰ ਸਿੰਘ ਸੋਹੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ ਜਾਣ ਦੀ ਥਾਂ ਇੱਥੇ ਰਹਿ ਕੇ ਹੀ ਆਪਣਾ ਵਪਾਰ ਚਲਾਉਣ। ਉਨ੍ਹਾਂ ਸਭ ਤੋਂ ਅਹਿਮ ਗੱਲ ਕਰਦਿਆਂ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਮਾਰਕੀਟ ਦੀ ਮੰਗ ਬਾਰੇ ਗਿਆਨ ਨਹੀਂ ਜਿਸ ਕਾਰਨ ਉਹ ਵਪਾਰ ਦੇ ਖੇਤਰ ਵਿੱਚ ਕਾਮਯਾਬ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਅੱਜ ਲੋਕ ਮੁੜ ਤੋਂ ਪੁਰਾਣੀਆਂ ਚੀਜ਼ਾਂ, ਖਾਣ-ਪੀਣ ਅਤੇ ਰਹਿਣ-ਸਹਿਣ ਨੂੰ ਅਪਣਾਉਣ ਲੱਗੇ ਹਨ। ਕਾਰਾਂ ਦੀ ਥਾਂ ਸਾਈਕਲ ਚਲਾਉਣਾ ਵਧੀਆ ਸਮਝਦੇ ਹਨ। ਇਸ ਕਾਰਨ ਅਜਿਹੇ ਖੇਤਰਾਂ ਵਿੱਚ ਨੌਜਵਾਨਾਂ ਨੂੰ ਆਪਣਾ ਭਵਿੱਖ ਅਜ਼ਮਾਉਣਾ ਚਾਹੀਦਾ ਹੈ।
ਕੁਦਰਤੀ ਖੇਤੀ ਲਈ ਜ਼ਮੀਨ ਥੁੜੀ
ਸਤਵੀਰ ਸਿੰਘ ਸੋਹੀ ਨੇ ਕਿਹਾ ਕਿ ਲੋਕਾਂ ਦੀ ਮੰਗ ਦਿਨੋਂ-ਦਿਨ ਵਧਣ ਕਾਰਨ ਉਨ੍ਹਾਂ ਲਈ ਕੁਦਰਤੀ ਖੇਤੀ ਕਰਨ ਲਈ ਜ਼ਮੀਨ ਵੀ ਥੋੜ੍ਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੁਝ ਕਿੱਲਿਆਂ ਵਿੱਚ ਹੀ ਜੈਵਿਕ ਗੰਨੇ ਦੀ ਬਿਜਾਈ ਕੀਤੀ ਹੈ, ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਇਹ ਘਟ ਰਹੇਗਾ ਅਤੇ ਉਨ੍ਹਾਂ ਨੇ ਖੇਤੀ ਦਾ ਦਾਇਰਾ ਵਧਾਉਣ ਦੀ ਸੋਚ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਕਾਰਨ ਜ਼ਿਆਦਾ ਐਡ ਨਹੀਂ ਕਰ ਰਹੇ ਕਿਉਂਕਿ ਲੋਕਾਂ ਦੀ ਮੰਗ ਅਨੁਸਾਰ ਸਾਡੇ ਕੋਲ ਚੀਜ਼ਾਂ ਤਿਆਰ ਨਹੀਂ ਹਨ। ਉਨ੍ਹਾਂ ਦੱਸਿਆ ਕਿ ਕੁਦਰਤੀ ਚੀਜ਼ਾਂ ਬੇਸ਼ੱਕ ਬਾਜ਼ਾਰੀ ਚੀਜ਼ਾਂ ਤੋਂ ਮਹਿੰਗੀਆਂ ਹੁੰਦੀਆਂ ਹਨ ਪਰ ਸਿਹਤ ਲਈ ਬੜੀਆਂ ਫਾਇਦੇਮੰਦ ਹੁੰਦੀਆਂ ਹਨ।