ਬੈਂਕ ਖ਼ਾਤਿਆਂ ’ਚ ਜਮ੍ਹਾਂ ਹੋ ਰਹੇ ਨੇ ਲੱਖਾਂ ਰੁਪਏ ਪਰ ਖਾਤਾ ਧਾਰਕਾਂ ਨੂੰ ਨਹੀਂ ਕੋਈ ਜਾਣਕਾਰੀ

Fraud

ਦੂਜੇ ਸੂਬਿਆਂ ’ਚੋਂ ਕੋਈ ਕਢਵਾ ਵੀ ਰਿਹਾ ਇਨ੍ਹਾਂ ਪੈਸਿਆਂ ਨੂੰ | Fraud

ਸਟੇਟਮੈਂਟ ਕਢਵਾਉਣ ਤੋਂ ਬਾਅਦ ਲੱਗਾ ਪਤਾ, ਕੀਤੀ ਪੁਲਿਸ ਕੋਲ ਪਹੁੰਚ

ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਅੱਜ-ਕੱਲ੍ਹ ਸਾਈਬਰ ਫਰਾਡ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਕਿ ਠੱਗਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ’ਚ ਫਸਾ ਕੇ ਆਰਥਿਕ ਤੌਰ ’ਤੇ ਠੱਗਿਆ ਜਾ ਰਿਹਾ ਹੈ। (Fraud) ਕਈ ਮਾਮਲਿਆਂ ’ਚ ਤਾਂ ਠੱਗੇ ਜਾਣ ਵਾਲੇ ਵਿਅਕਤੀ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਦਾ ਅਤੇ ਜਦੋਂ ਪਤਾ ਲੱਗਦਾ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਤੋਂ ਜਿੱਥੇ ਦੋ ਨੌਜਵਾਨਾਂ ਦੇ ਬੈਂਕ ਖ਼ਾਤਿਆਂ ’ਚੋਂ ਲੱਖਾਂ ਰੁਪਏ ਜਮ੍ਹਾਂ ਹੋ ਕੇ ਨਿਕਲ ਵੀ ਗਏ ਪਰ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਵੀ ਨਹੀਂ।

ਇਸ ਸਬੰਧੀ ਲੜਕਿਆਂ ਦੇ ਚਾਚੇ ਨੇ ਦੱਸਿਆ ਕਿ ਇੰਦਰਜੀਤ ਸਿੰਘ ਨਾਂਅ ਦੇ ਇੱਕ ਵਿਅਕਤੀ ਵੱਲੋਂ ਉਨ੍ਹਾਂ ਦੇ ਬੱਚਿਆਂ ਦੇ ਇੱਕ ਨਿੱਜੀ ਬੈਂਕ ’ਚ ਖਾਤੇ ਖੁੱਲ੍ਹਵਾਏ ਪਰ ਉਨ੍ਹਾਂ ਦੇ ਏਟੀਐਮ ਕਾਰਡ ਅਤੇ ਬੈਂਕ ਚੈੱਕ ਬੁੁੱਕ ਰਿਲੀਜ਼ ਕਰਵਾਉਣ ਲਈ ਫਾਰਮ ਸਾਈਨ ਕਰਵਾ ਲਏ ਪਰ ਨਾ ਤਾਂ ਉਨ੍ਹਾਂ ਨੂੰ ਏਟੀਐਮ ਕਾਰਡ ਦਿੱਤਾ, ਨਾ ਹੀ ਚੈੱਕ ਬੁੱਕ ਦਿੱਤੀ ਗਈ।

ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਨੇ ਪੈਦਲ ਜਾ ਰਹੇ ਪ੍ਰਵਾਸੀ ਮਜ਼ਦੂਰ ਨੂੰ ਮਾਰੀ ਟੱਕਰ, ਮੌਤ

ਹੁਣ ਉਨ੍ਹਾਂ ਨੂੰ ਸੂਚਨਾ ਮਿਲੀ ਕੇ ਉਨ੍ਹਾਂ ਦੇ ਖ਼ਾਤਿਆਂ ਜਿਸ ’ਚ ਮਨਪ੍ਰੀਤ ਸਿੰਘ ਦੇ ਖਾਤੇ ’ਚ ਵੱਖ-ਵੱਖ ਸਮੇਂ ਕਰੀਬ ਸਾਢੇ ਅੱਠ ਲੱਖ ਰੁਪਏ ਜਮ੍ਹਾਂ ਹੋਏ ਜੋ ਬਠਿੰਡਾ ਅਤੇ ਹੋਰ ਸੂਬਿਆਂ ’ਚ ਕਦਵਾਏ ਗਏ। ਇਸੇ ਤਰ੍ਹਾਂ ਹੀ ਦਿਲਪ੍ਰੀਤ ਸਿੰਘ ਦੇ ਖਾਤੇ ’ਚ ਕਰੀਬ 7 ਲੱਖ ਰੁਪਏ ਜਮਾਂ ਹੋਏ ਜੋ ਉਹ ਵੀ ਵੱਖ-ਵੱਖ ਥਾਵਾਂ ਤੋਂ ਕਢਵਾਏ ਗਏ ਜੋ ਸਟੇਟਮੈਂਟ ਤੋਂ ਪਤਾ ਲੱਗਿਆ। Fraud

ਏਟੀਐਮ ਕਾਰਡ ਰਾਹੀਂ ਲੋਕਾਂ ਨਾਲ ਮਾਰਦੇ ਨੇ ਠੱਗੀ | Fraud 

ਇਸ ਸਬੰਧੀ ਜਦੋਂ ਬੈਂਕ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੁੱਝ ਵੀ ਦੱਸਣ ਤੋਂ ਇਨਕਾਰ ਕਰਦੇ ਉਲਟਾ ਗੁਜਰਾਤ ਅਤੇ ਤਾਮਿਲਨਾਡੂ ਪੁਲਿਸ ਵੱਲੋਂ ਉਨ੍ਹਾਂ ਖਿਲਾਫ ਕੱਢੇ ਨੋਟਿਸ ਸਬੰਧੀ ਦੱਸਦਿਆਂ ਕਿਹਾ ਕਿ ਉਹ ਉੱਥੇ ਜਾ ਕੇ ਇਸ ਬਾਰੇ ਪਤਾ ਕਰਨ। ਉਨ੍ਹਾਂ ਕਿਹਾ ਕਿ ਇੰਦਰਜੀਤ ਦੇ ਨਾਲ ਕੁਝ ਹੋਰ ਲੋਕ ਵੀ ਸ਼ਾਮਲ ਹਨ ਜੋ ਇਸ ਤਰ੍ਹਾਂ ਭੋਲੇ-ਭਾਲੇ ਲੋਕਾਂ ਦੇ ਏਟੀਐਮ ਕਾਰਡ ਖੁਦ ਰੱਖ ਕੇ ਅੱਗੇ ਕਿਸੇ ਠੱਗਾਂ ਦੇ ਗਿਰੋਹ ਕੋਲ ਭੇਜਦੇ ਹਨ ਜੋ ਇਨ੍ਹਾਂ ਬੱਚਿਆਂ ਦੇ ਖਾਤੇ ’ਚ ਪੈਸੇ ਜਮ੍ਹਾਂ ਕਰਵਾ ਕੇ ਕੱਢਵਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਅਤੇ ਇੱਕ ਬੰਦੇ ਨੂੰ ਸਾਡੇ ਵੱਲੋਂ ਫੜ ਕੇ ਪੁਲਿਸ ਹਵਾਲੇ ਵੀ ਕੀਤਾ ਗਿਆ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।ਉਨ੍ਹਾ ਕਿਹਾ ਕਿ ਸਾਡੇ ਬੱਚੇ ਭੋਲੇ ਅਤੇ ਅਣਜਾਣ ਹਨ ਜਿਨ੍ਹਾਂ ਨੂੰ ਕਿਸੇ ਵੱਡੀ ਮੁਸੀਬਤ ਚ ਫਸਾਇਆ ਜਾ ਰਿਹਾ ਹੈ ਜਿਸ ਲਈ ਪੁਲਿਸ ਪ੍ਰਸ਼ਾਸ਼ਨ ਸਾਰੇ ਮਾਮਲੇ ਦੀ ਜਾਂਚ ਕਰ ਅਸਲੀਅਤ ਸਾਹਮਣੇ ਲਿਆਵੇ। Fraud

ਇਸ ਸਬੰਧੀ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਇੱਕ ਸ਼ਿਕਾਇਤ ਮਿਲੀ ਸੀ ਜਿਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਕਰਤਾ ਅਨੁਸਾਰ ਉਨ੍ਹਾਂ ਦੇ ਖ਼ਾਤਿਆਂ ’ਚ ਦੂਜੇ ਸੂਬਿਆਂ ਤੋਂ ਪੈਸੇ ਜਮ੍ਹਾਂ ਹੋ ਕੇ ਕਢਵਾਏ ਜਾ ਰਹੇ ਹਨ ਜਿਸ ਸਬੰਧੀ ਮੁਕੱਮਲ ਜਾਂਚ ਕਰ ਜੋ ਵੀ ਅਰੋਪੀ ਹੋਇਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।