India Pakistan News: ‘ਸਰਹੱਦ ’ਤੇ ਸ਼ਾਂਤੀ, ਹਾਲ ਹੀ ਦਿਨਾਂ ’ਚ ਇਹ ਪਹਿਲੀ ਵਾਰ’, ਫੌਜ ਦਾ ਬਿਆਨ

India Pakistan News
India Pakistan News: ‘ਸਰਹੱਦ ’ਤੇ ਸ਼ਾਂਤੀ, ਹਾਲ ਹੀ ਦਿਨਾਂ ’ਚ ਇਹ ਪਹਿਲੀ ਵਾਰ’, ਫੌਜ ਦਾ ਬਿਆਨ

ਅੱਜ ਹੋਵੇਗੀ ਭਾਰਤ ਤੇ ਪਾਕਿਸਤਾਨ ਵਿਚਕਾਰ ਡੀਜੀਐਮਓ ਦੀ ਗੱਲਬਾਤ

India Pakistan News: ਨਵੀਂ ਦਿੱਲੀ (ਏਜੰਸੀ)। ਸੋਮਵਾਰ ਸਵੇਰੇ ਭਾਰਤ-ਪਾਕਿਸਤਾਨ ਜੰਗਬੰਦੀ ਤੋਂ ਬਾਅਦ, ਫੌਜ ਨੇ ਕਿਹਾ ਕਿ ਬੀਤੀ ਰਾਤ ਜੰਮੂ-ਕਸ਼ਮੀਰ ਤੇ ਅੰਤਰਰਾਸ਼ਟਰੀ ਸਰਹੱਦ ’ਤੇ ਪੂਰੀ ਤਰ੍ਹਾਂ ਸ਼ਾਂਤੀ ਰਹੀ। ਕੋਈ ਘਟਨਾ ਨਹੀਂ ਵਾਪਰੀ। ਰਾਜਸਥਾਨ, ਪੰਜਾਬ ਤੇ ਜੰਮੂ-ਕਸ਼ਮੀਰ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ’ਚ 11 ਮਈ ਤੋਂ ਸਥਿਤੀ ਆਮ ਹੈ। ਬਾਜ਼ਾਰ ਖੁੱਲ੍ਹਣੇ ਸ਼ੁਰੂ ਹੋ ਗਏ ਹਨ ਤੇ ਆਮ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ। ਇੱਥੇ, ਅੱਜ ਦੁਪਹਿਰ 12 ਵਜੇ, ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨ (ਡੀਜੀਐਮਓ) ਫ਼ੋਨ ’ਤੇ ਗੱਲ ਕਰਨਗੇ। ਹਾਸਲ ਹੋਏ ਵੇਰਵਿਆਂ ਮੁਤਾਬਕ ਇਸ ਗੱਲਬਾਤ ’ਚ ਕੋਈ ਹੋਰ ਦੇਸ਼ ਸ਼ਾਮਲ ਨਹੀਂ ਹੋਵੇਗਾ।

ਇਹ ਖਬਰ ਵੀ ਪੜ੍ਹੋ : Punjab Blackout: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ Blackout, ਪ੍ਰਸ਼ਾਸਨ ਨੇ ਜਾਰੀ ਕੀਤੇ ਇਹ ਆਦੇਸ਼

10 ਮਈ ਨੂੰ ਸ਼ਾਮ 6:30 ਵਜੇ, ਤਿੰਨਾਂ ਫੌਜਾਂ ਨੇ 1 ਘੰਟਾ 10 ਮਿੰਟ ਲਈ ਪ੍ਰੈਸ ਕਾਨਫਰੰਸ ਕੀਤੀ। ਇਸ ’ਚ ਕਿਹਾ ਗਿਆ ਹੈ ਕਿ ਅਸੀਂ ਆਪ੍ਰੇਸ਼ਨ ਸਿੰਦੂਰ ਦੇ ਟੀਚਿਆਂ ਨੂੰ ਹਾਸਲ ਕਰ ਲਿਆ ਹੈ। ਆਪ੍ਰੇਸ਼ਨ ਸੰਧੂਰ ਅਜੇ ਵੀ ਜਾਰੀ ਹੈ। ਸਮਾਂ ਆਉਣ ’ਤੇ ਅਸੀਂ ਤੁਹਾਨੂੰ ਇਸ ਬਾਰੇ ਸੂਚਿਤ ਕਰਾਂਗੇ। ਹਵਾਈ ਸੈਨਾ ਨੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ। ਆਪ੍ਰੇਸ਼ਨ ਸਿੰਦੂਰ (7 ਮਈ) ਦੀ ਸ਼ੁਰੂਆਤ ਤੋਂ ਲੈ ਕੇ 10 ਮਈ ਤੱਕ, ਪਾਕਿਸਤਾਨੀ ਗੋਲੀਬਾਰੀ ’ਚ 7 ​​ਸੈਨਿਕ (5 ਫੌਜ, 2 ਬੀਐਸਐਫ) ਸ਼ਹੀਦ ਹੋ ਚੁੱਕੇ ਹਨ, ਜਦੋਂ ਕਿ 60 ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ 27 ਲੋਕਾਂ ਦੀ ਮੌਤ ਹੋ ਗਈ ਹੈ। India Pakistan News