ਪੀਸੀਐਸ ਅਧਿਕਾਰੀ ਦੀ ਕੋਠੀ ਦੇ ਮਾਲੀ ਦਾ ਕੋਰੋਨਾ ਟੈਸਟ ਆਇਆ ਪਾਜਿਟਿਵ
ਪਟਿਆਲਾ,(ਖੁਸ਼ਵੀਰ ਤੂਰ) ਪਟਿਆਲਾ ਵਿਖੇ ਕੋਰੋਨਾ ਪੀੜਤ ਦਾ ਦੂਜਾ ਕੇਸ ਸਾਹਮਣੇ ਆਇਆ ਹੈ ਕੋਰੋਨਾ ਪੀੜਤ ਇਹ ਵਿਅਕਤੀ ਪੀਸੀਐਸ ਅਧਿਕਾਰੀ ਦੀ ਕੋਠੀ ‘ਚ ਮਾਲੀ ਵਜੋਂ ਕੰਮ ਕਰਦਾ ਹੈ ਅਤੇ ਉੱਥੇ ਹੀ ਬਣੇ ਸਰਵੈਂਟ ਕੁਆਟਰ ‘ਚ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ ਵੇਰਵਿਆਂ ਮੁਤਾਬਿਕ ਪਾਸੀ ਰੋਡ ‘ਤ ਸਥਿੱਤ ਸਰਕਾਰੀ ਕੋਠੀਆਂ ਵਾਲੇ ਖੇਤਰ ‘ਚ ਆਈਏਐਸ, ਪੀਸੀਐਸ ਅਧਿਕਾਰੀਆਂ ਤੋਂ ਇਲਾਵਾ ਜੱਜ ਸਾਹਿਬਾਨਾਂ ਦੀਆਂ ਕੋਠੀਆਂ ਹਨ ਇੱਧਰ ਸਰਕਾਰੀ ਅਧਿਕਾਰੀ ਦੀ ਕੋਠੀ ‘ਚ ਰਹਿੰਦੇ 35 ਸਾਲਾ ਵਿਅਕਤੀ ਦੀ ਰਿਪੋਰਟ ਪਾਜਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ
ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਲੀ ਦੀ ਪਤਨੀ ਵੀ ਕਈ ਉੱਚ ਅਧਿਕਾਰੀਆਂ ਦੇ ਘਰਾਂ ‘ਚ ਕੰਮ ਕਰਦੀ ਹੈ ਜਿਸ ਕਾਰਨ ਪਟਿਆਲਾ ਪ੍ਰਸ਼ਾਸ਼ਨ ਇਸ ਮਾਮਲੇ ਦੀ ਅਸਲ ਜਾਣਕਾਰੀ ਛੁਪਾਉਣ ‘ਚ ਲੱਗਿਆ ਹੋਇਆ ਹੈ ਸੂਤਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਕੋਰੋਨਾ ਪੌਜੇਟਿਵ ਪਾਇਆ ਗਿਆ ਮਾਲੀ ਆਊਟ ਸੋਰਸਿੰਗ ‘ਤੇ ਕੰਮ ਕਰਦਾ ਹੈ ਪਰ ਇਸ ਸਬੰਧੀ ਪੁਸ਼ਟੀ ਲਈ ਕੋਈ ਵੀ ਅਧਿਕਾਰੀ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦਾ ਕਹਿਣਾ ਹੈ ਕਿ 35 ਸਾਲਾ ਉਕਤ ਵਿਅਕਤੀ ਕੋਰੋਨਾ ਪੌਜੇਟਿਵ ਪਾਇਆ ਗਿਆ ਹੈ ਪਰ ਸਿਹਤ ਵਿਭਾਗ ਵੱਲੋਂ ਜਾਰੀ ਪ੍ਰੈੱਸ ਨੋਟ ‘ਚ ਉਸਦਾ ਕੋਈ ਥਹੁ-ਪਤਾ ਨਹੀਂ ਦੱਸਿਆ ਗਿਆ
ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੇ ਸੰਪਰਕ ‘ਚ ਆਏ 6 ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਦਾਖਲ ਕਰਵਾ ਕੇ ਸੈਂਪਲ ਭੇਜੇ ਗਏ ਹਨ ਅਤੇ ਉਸਦੇ ਦੂਰ ਤੋਂ ਸੰਪਰਕ ‘ਚ ਆਉਣ ਵਾਲੇ ਸੱਤ ਵਿਅਕਤੀਆਂ ਨੂੰ ਘਰਾਂ ‘ਚ ਹੀ ਇਕਾਂਤਵਾਸ ‘ਚ ਰਹਿਣ ਲਈ ਕਿਹਾ ਗਿਆ ਹੈ ਸਿਵਲ ਸਰਜਨ ਤੋਂ ਜਦੋਂ ਉੱਚ ਅਧਿਕਾਰੀਆਂ ਨਾਲ ਉਸ ਵਿਅਕਤੀ ਦੇ ਸਬੰਧਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਤਾ ਲੱਗਿਆ ਹੈ ਕਿ ਕੋਰੋਨਾ ਪਾਜੇਟਿਵ ਇਸ ਵਿਅਕਤੀ ਦੀ ਕੋਈ ਟ੍ਰੈਵਲ ਹਿਸਟਰੀ ਵੀ ਨਹੀਂ ਹੈ ਜਿਸ ਲਈ ਇਹ ਮਾਮਲਾ ਸਿਹਤ ਵਿਭਾਗ ਲਈ ਵੀ ਨਵੀਂ ਚੁਣੌਤੀ ਬਣ ਗਿਆ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।