Ludhiana News: ਪੋਸ਼ਣ ਸਬੰਧੀ ਜਾਗਰੂਕਤਾ ਨੂੰ ਅੱਗੇ ਵਧਾਉਣ ‘ਚ ਸ਼ਾਨਦਾਰ ਯੋਗਦਾਨ ਬਦਲੇ ਇੱਕ ਸਰਟੀਫਿਕੇਟ ਤੇ 20 ਹਜ਼ਾਰ ਰੁਪਏ ਦਾ ਨਕਦ ਇਨਾਮ ਜਿੱਤਿਆ
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੁਰਾਕ ਅਤੇ ਪੋਸ਼ਣ ਵਿਭਾਗ ਵਿੱਚ ਸ਼ਾਮਲ ਨਿਊਟੀਸ਼ਨ ਸੋਸਾਇਟੀ ਆਫ ਇੰਡੀਆ ਦੇ ਲੁਧਿਆਣਾ ਚੈਪਟਰ ਨੂੰ ਲਗਾਤਾਰ ਤੀਜੇ ਸਾਲ ‘ਬੈਸਟ ਚੈਪਟਰ ਅਵੈਰਡ’ ਜਿੱਤਿਆ ਹੈ। ਇਹ ਐਵਾਡਰ ਯੂਨੀਵਰਸਿਟੀ ਨੂੰ ਪੋਸ਼ਣ ਸੰਬੰਧੀ ਜਾਗਰੂਕਤਾ ਨੂੰ ਅੱਗੇ ਵਧਾਉਣ ਵਿੱਚ ਸ਼ਾਨਦਾਰ ਯੋਗਦਾਨ ਲਈ ਮਿਲਿਆ ਹੈ।
Read Also : Farmers News: ਕਿਸਾਨਾਂ ਨੂੰ ਸਰਕਾਰ ਦਾ ਤੋਹਫ਼ਾ, ਹੁਣ ਇਨ੍ਹਾਂ ਕਿਸਾਨਾਂ ਨੂੰ ਵੀ ਮਿਲੇਗਾ ਮੁਆਵਜ਼ਾ
ਇਹ ਪੁਰਸਕਾਰ ਡਾ. ਰੇਣੂਕਾ ਅਗਰਵਾਲ ਵਿਗਿਆਨੀ, ਖੁਰਾਕ ਅਤੇ ਪੋਸ਼ਣ ਵਿਭਾਗ ਅਤੇ ਕਨਵੀਨਰ ਨਿਊਟ੍ਰੀਸ਼ਨ ਸੋਸਾਇਟੀ ਆਫ਼ ਇੰਡੀਆ (ਲੁਧਿਆਣਾ ਚੈਪਟਰ) ਨੇ ਪੁਣੇ ਵਿਖੇ ਆਯੋਜਿਤ ਨਿਊਟ੍ਰੀਸ਼ਨ ਸੁਸਾਇਟੀ ਆਫ਼ ਇੰਡੀਆ ਦੀ 56ਵੀਂ ਸਾਲਾਨਾ ਕਾਨਫਰੰਸ ਵਿੱਚ ਪ੍ਰਾਪਤ ਕੀਤਾ। ਪੁਰਸਕਾਰ ਵਿੱਚ ਇੱਕ ਸਰਟੀਫਿਕੇਟ ਅਤੇ 20 ਹਜ਼ਾਰ ਰੁਪਏ ਦਾ ਨਕਦ ਇਨਾਮ ਸ਼ਾਮਲ ਹੈ। ਡਾ. ਸਤਬੀਰ ਸਿੰਘ ਗੋਸਲ ਵਾਈਸ- ਚਾਂਸਲਰ ਪੀਏਯੂ ਨੇ ਵਿਭਾਗ ਦੇ ਸਮੂਹਿਕ ਯਤਨਾਂ ਦੀ ਸ਼ਲਾਘਾ ਕੀਤੀ ਜਿਸ ਕਾਰਨ ਇਹ ਸ਼ਲਾਘਾਯੋਗ ਪ੍ਰਾਪਤੀ ਹੋਈ ਹੈ। Ludhiana News
ਡਾ. ਕਿਰਨ ਬੈਂਸ ਡੀਨ ਕਾਲਜ ਆਫ਼ ਕਮਿਊਨਿਟੀ ਸਾਇੰਸ ਨੇ ਖੁਰਾਕ ਅਤੇ ਪੋਸ਼ਣ ਵਿਭਾਗ ਦੇ ਫੈਕਲਟੀ ਸਟਾਫ਼ ਅਤੇ ਵਿਦਿਆਰਥੀਆਂ ਨੂੰ ਲੋਕਾਂ ਵਿੱਚ ਪੋਸ਼ਣ ਸੰਬੰਧੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਸਾਲ ਭਰ ਵਿੱਚ ਵੱਖ- ਵੱਖ ਗਤੀਵਿਧੀਆਂ ਆਯੋਜਿਤ ਕਰਨ ਲਈ ਕੀਤੇ ਗਏ ਅਣਥੱਕ ਯਤਨਾਂ ਲਈ ਵਧਾਈ ਦਿੱਤੀ। ਇਸ ਦੌਰਾਨ ਚੈਪਟਰ ਦੇ ਮੈਂਬਰਾਂ ਨੇ ਵੀ ਮਿਲੇ ਸਨਮਾਨ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।