Biogas Plant: ਪੀਏਯੂ ਵੱਲੋਂ ਡਿਜ਼ਾਇਨ ਬਾਇਓਗੈਸ ਪਲਾਂਟ, ਝੋਨੇ ਦੀ ਪਰਾਲੀ ਤੋਂ ਬਣਾਏਗਾ ਜੈਵਿਕ ਗੈਸ

Biogas Plant
Biogas Plant: ਪੀਏਯੂ ਵੱਲੋਂ ਡਿਜ਼ਾਇਨ ਬਾਇਓਗੈਸ ਪਲਾਂਟ, ਝੋਨੇ ਦੀ ਪਰਾਲੀ ਤੋਂ ਬਣਾਏਗਾ ਜੈਵਿਕ ਗੈਸ

ਯੂਨੀਵਰਸਿਟੀ ਵੱਲੋਂ ਬਾਇਓਗੈਸ ਪਲਾਟਾਂ ਦੀਆਂ ਤਕਨੀਕਾਂ ਦੇ ਵਪਾਰੀਕਰਨ ਲਈ ਗੁਜਰਾਤ ਤੇ ਮਹਾਂਰਾਸ਼ਟਰ ਦੀਆਂ ਦੋ ਫ਼ਰਮਾਂ ਨਾਲ ਸਮਝੌਤੇ | Biogas Plant

Biogas Plant: (ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇੱਕ ਬਾਇਓਗੈਸ ਪਲਾਂਟ ਡਿਜ਼ਾਇਨ ਕੀਤਾ ਗਿਆ ਹੈ। ਜਿਸ ਦੀ ਵਰਤੋਂ ਨਾਲ ਝੋਨੇ ਦੀ ਪਰਾਲੀ ਤੋਂ ਜੈਵਿਕ ਗੈਸ ਤਿਆਰ ਕੀਤੀ ਜਾ ਸਕੇਗੀ। ਇਸ ਬਾਇਓਗੈਸ ਪਲਾਂਟ ਲਈ ਯੂਨੀਵਰਸਿਟੀ ਵੱਲੋਂ ਗੁਜਰਾਤ ਤੇ ਮਹਾਂਰਾਸ਼ਟਰ ਦੀਆਂ ਦੋ ਵੱਖ-ਵੱਖ ਫਰਮਾਂ ਨਾਲ ਸਮਝੌਤੇ ਕੀਤੇ ਗਏ ਹਨ। ਪੀਏਯੂ ਦੇ ਵਧੀਕ ਨਿਰਦੇਸ਼ਕ ਖੋਜ (ਐਗਰੀਕਲਚਰ) ਡਾ. ਗੁਰਜੀਤ ਸਿੰਘ ਮਾਂਗਟ ਅਤੇ ਸੰਬੰਧਿਤ ਫਰਮਾਂ ਵੱਲੋਂ ਗੌਰਵ ਵਰਮਾ ਅਤੇ ਰਾਜੀਵ ਪਾਂਡੇ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਦਸਤਖਤ ਕੀਤੇ।

ਇਹ ਵੀ ਪੜ੍ਹੋ: GST Increase: ਕੱਪੜੇ ’ਤੇ ਜੀ.ਐਸ.ਟੀ. ਦਰਾਂ ’ਚ ਵਾਧਾ, ਕੱਪੜਾ ਵਪਾਰੀਆਂ ‘ਚ ਰੋਸ

ਇਸ ਮੌਕੇ ਖੇਤੀ ਇੰਜਨੀਅਰਿੰਗ ਦੇ ਵਧੀਕ ਨਿਰਦੇਸ਼ਕ ਖੋਜ ਡਾ. ਮਹੇਸ਼ ਕੁਮਾਰ ਵੀ ਮੌਜੂਦ ਸਨ। ਮੁੜ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮਾਹਿਰ ਡਾ. ਸਰਬਜੀਤ ਸਿੰਘ ਸੂਚ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਤੋਂ ਬਾਇਓਗੈਸ ਅਤੇ ਊਰਜਾ ਤਿਆਰ ਕਰਨ ਲਈ ਇਸ ਬਾਇਓਗੈਸ ਪਲਾਂਟ ਮਾਡਲ ਨੂੰ ਡਿਜ਼ਾਇਨ ਕੀਤਾ ਗਿਆ ਹੈ। ਇਸ ਵਿਧੀ ਅਨੁਸਾਰ ਜੈਵਿਕ ਰਹਿੰਦ- ਖੂੰਹਦ ਦੀ ਸੁੱਕੀ ਫਰਮਾਟੇਸ਼ਨ ਹੁੰਦੀ ਹੈ। ਥੋੜ੍ਹੀ ਮਿਹਨਤ ਸਦਕਾ ਤਿੰਨ ਮਹੀਨਿਆਂ ਦੇ ਵਕਫੇ ਲਈ ਵਾਧੂ ਜੈਵਿਕ ਗੈਸ ਤਿਆਰ ਕਰਨਾ ਇਸ ਮਾਡਲ ਦਾ ਖਾਸਾ ਹੈ। ਜਦਕਿ ਇਸ ਦੀ ਰਹਿੰਦ- ਖੂੰਹਦ ਨੂੰ ਖੇਤਾਂ ਵਿਚ ਖਾਦ ਦੇ ਤੌਰ ’ਤੇ ਵਰਤਿਆ ਜਾ ਸਕਦਾ ਹੈ। ਤਕਨਾਲੋਜੀ ਵਪਾਰੀਕਰਨ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਫਸਲੀ ਰਹਿੰਦ- ਖੂੰਹਦ ਦੀ ਸੰਭਾਲ ਲਈ ਲਗਾਤਾਰ ਯਤਨ ਜਾਰੀ ਹਨ। ਇਸੇ ਦਿਸ਼ਾ ਵਿਚ ਯੂਨੀਵਰਸਿਟੀ ਦੇ ਬਾਇਓਗੈਸ ਮਾਡਲਾਂ ਲਈ ਖਾਸ ਦਿਲਚਸਪੀ ਵੱਖ- ਵੱਖ ਫਰਮਾਂ ਵਿਚ ਦੇਖੀ ਜਾ ਸਕਦੀ ਹੈ।

ਉਹਨਾਂ ਦੱਸਿਆ ਕਿ ਯੂਨੀਵਰਸਿਟੀ ਨੇ ਬਾਇਓਗੈਸ ਪਲਾਂਟਾਂ ਦੇ ਵਪਾਰੀਕਰਨ ਲਈ ਹੁਣ ਤੱਕ 46 ਸਮਝੌਤਿਆਂ ਦੇ ਦਸਤਖਤ ਕੀਤੇ ਹਨ। ਅਧਿਕਾਰੀਆਂ ਮੁਤਾਬਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਾਇਓਗੈਸ ਪਲਾਂਟਾਂ ਦੀਆਂ ਤਕਨੀਕਾਂ ਦੇ ਵਪਾਰੀਕਰਨ ਲਈ ਗੁਜਰਾਤ ਅਤੇ ਮਹਾਂਰਾਸ਼ਟਰ ਸਥਿਤ ਦੋ ਫਰਮਾਂ ਨਾਲ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ ਹਨ।

ਉਨਾਂ ਇਹ ਵੀ ਦੱਸਿਆ ਕਿ ਨਰਮ ਲੋਹੇ ਦੀ ਚਾਦਰ ਤੋਂ ਬਣਨ ਵਾਲੇ ਪਰਾਲੀ ਅਧਾਰਿਤ ਬਾਇਓਗੈਸ ਪਲਾਂਟ ਦੀ ਤਕਨੀਕ ਅਤੇ ਪੱਕੇ ਗੁੰਬਦ ਵਾਲੇ ਪਰਿਵਾਰਕ ਅਕਾਰ ਦੇ ਪ੍ਰਤੀ ਦਿਨ ਇਕ ਘਣਮੀਟਰ ਤੋਂ ਲੈ ਕੇ 25 ਘਣਮੀਟਰ ਤੱਕ ਗੈਸ ਪੈਦਾ ਕਰਨ ਦੀ ਸਮਰੱਥਾ ਵਾਲੇ ਬਾਇਓਗੈਸ ਪਲਾਂਟ ਲਈ ਗੁਜਰਾਤ ਦੀ ਫਰਮ ਐੱਮਐੱਸਏ ਬਾਇਓ ਐਨਰਜੀ ਪ੍ਰਾਈਵੇਟ ਲਿਮਿਟਡ ਨਾਲ ਅਤੇ ਨਰਮ ਲੋਹੇ ਦੀ ਚਾਦਰ ਤੋਂ ਬਣਨ ਵਾਲੇ ਪਰਾਲੀ ਅਧਾਰਿਤ ਬਾਇਓਗੈਸ ਪਲਾਂਟ ਦੀ ਤਕਨੀਕ ਲਈ ਕੋਹਲਾਪੁਰ (ਮਹਾਂਰਾਸ਼ਟਰ) ਦੀ ਫਰਮ ਨੈਨੋ ਐਡਮਿਕਸ ਨਾਲ ਸਮਝੌਤਾ ਕੀਤਾ ਗਿਆ।

LEAVE A REPLY

Please enter your comment!
Please enter your name here