ਪਟਵਾਰੀ ਦਾ ਡਰਾਈਵਰ ਪਾ ਰਿਹਾ ਸੀ ਰਿਸ਼ਵਤ ਦਾ ‘ਗੇਅਰ’ ਵਿਜੀਲੈਂਸ ਨੇ ਲਿਆ ਘੇਰ

Bribe
ਬਠਿੰਡਾ : ਪਟਵਾਰੀ ਦੇ ਸਹਾਇਕ/ਡਰਾਈਵਰ ਦੀ ਗ੍ਰਿਫਤਾਰੀ ਲਈ ਪੁੱਜੀ ਵਿਜੀਲੈਂਸ ਟੀਮ। ਤਸਵੀਰ : ਸੱਚ ਕਹੂੰ ਨਿਊਜ਼

ਮਾਲ ਹਲਕਾ ਜੋਧਪੁਰ ਪਾਖਰ ਦੇ ਪਟਵਾਰੀ ਦਾ ਸਹਾਇਕ/ਡਰਾਈਵਰ ਰਿਸ਼ਵਤ ਦੀ ਮੰਗ ਕਰਨ ਕਰਨ ਦੇ ਦੋਸ਼ ਹੇਠ ਗ੍ਰਿਫਤਾਰ

(ਸੁਖਜੀਤ ਮਾਨ) ਬਠਿੰਡਾ। ਵਿਜੀਲੈਂਸ ਬਿਉਰੋ ਪੰਜਾਬ ਦੀ ਬਠਿੰਡਾ ਟੀਮ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਐਂਟੀ ਕੁਰੱਪਸ਼ਨ ਹੈਲਪਲਾਈਨ ‘ਤੇ ਪ੍ਰਾਪਤ ਸ਼ਿਕਾਇਤ ਦੇ ਆਧਾਰ ਤੇ ਮਾਲ ਹਲਕਾ ਜੋਧਪੁਰ ਪਾਖਰ ਜਿਲ੍ਹਾ ਬਠਿੰਡਾ ਦੇ ਪਟਵਾਰੀ ਦੇ ਸਹਾਇਕ/ਡਰਾਈਵਰ ਸੁਖਵਿੰਦਰ ਸਿੰਘ ਨੂੰ ਰਿਸ਼ਵਤ ਮੰਗਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਖਿਲਾਫ਼ ਥਾਣਾ ਵਿਜੀਲੈਂਸ ਬਿਉਰੋ ਰੇਂਜ ਬਠਿੰਡਾ ਵਿਖੇ ਮੁਕੱਦਮਾ ਨੰਬਰ 10, ਧਾਰਾ 7—ਏ,ਪੀ.ਸੀ.ਐਕਟ ਐਜ ਅਮੈਡਿਡ ਬਾਏ ਪੀ.ਸੀ. (ਅਮੈਡਮੈਂਟ) ਐਕਟ 2018 ਤਹਿਤ ਦਰਜ ਕੀਤਾ ਗਿਆ ਹੈ। Bribe

ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਨੂੰ ਕੇਵਲ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਨੇੜੇ ਗਊਸ਼ਾਲਾ,ਪਿੰਡ ਮਾਨਸਾ ਕਲ੍ਹਾਂ ਜਿਲ੍ਹਾਂ ਬਠਿੰਡਾ ਵੱਲੋਂ ਵੱਲੋ ਕੀਤੀ ਗਈ ਸਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ। ਐਂਟੀ ਕਰੱਪਸ਼ਨ ਹੈਲਪਲਾਈਨ ਰਾਹੀ ਸ਼ਿਕਾਇਤ ਕਰਤਾ ਕੇਵਲ ਸਿੰਘ ਨੇ ਖਰੀਦੀ ਹੋਈ ਜਮੀਨ ਰਕਬਾ ਪਿੰਡ ਜੋਧਪੁਰ ਪਾਖਰ ਜਿਲ੍ਹਾ ਬਠਿੰਡਾ ਦੀ ਤਕਸੀਮ ਕਰਵਾਉਣ ਸਬੰਧੀ ਤਹਿਸੀਲਦਾਰ ਮੋੜ ਕੋਲ ਤਕਸੀਮ ਦਾ ਕੇਸ ਕੀਤਾ ਹੋਇਆ ਸੀ। Bribe

ਇਹ ਵੀ ਪੜ੍ਹੋ: Bathinda News : ਬਠਿੰਡਾ ਤੋਂ ਦੀਪਕ ਪਾਰਿਕ ਹੋਣਗੇ ਨਵੇਂ ਐਸਐਸਪੀ

ਤਹਿਸੀਲਦਾਰ ਮੋੜ ਵੱਲੋਂ ਮਿਤੀ 18 ਜਨਵਰੀ 2024 ਨੂੰ ਹਲਕਾ ਪਟਵਾਰੀ ਜੋਧਪੁਰ ਪਾਖਰ ਨੂੰ ਕਬਜਾ ਰਿਪੋਰਟ ਭੇਜਣ ਸਬੰਧੀ ਹੁਕਮ ਹੋਇਆ ਸੀ,ਜਿਸ ਦੇ ਸਬੰਧ ਵਿੱਚ 19 ਜਨਵਰੀ ਨੂੰ ਸਿਕਾਇਤਕਰਤਾ ਕੇਵਲ ਸਿੰਘ, ਪਟਵਾਰੀ ਹਲਕਾ ਜ਼ੋਧਪੁਰ ਪਾਖਰ ਗੁਰਚਰਨ ਸਿੰਘ ਨੂੰ ਉਸਦੇ ਦਫਤਰ ਮਿਲਣ ਗਿਆ ਤਾਂ ਉੱਥੇ ਪਟਵਾਰੀ ਦੇ ਸਹਾਇਕ/ਡਰਾਇਵਰ ਸੁਖਵਿੰਦਰ ਸਿੰਘ ਨਾਲ ਕਬਜਾ ਰਿਪੋਰਟ ਭੇਜਣ ਸਬੰਧੀ ਗੱਲਬਾਤ ਹੋਈ।

10,000/- ਰੂਪਏ ਦੀ ਰਿਸ਼ਵਤ ਦੀ ਮੰਗ ਕੀਤੀ

ਉਸ ਤੋਂ ਬਾਅਦ ਪਟਵਾਰੀ ਦੇ ਸਹਾਇਕ/ਡਰਾਇਵਰ ਸੁਖਵਿੰਦਰ ਸਿੰਘ ਨੇ ਫੋਨ ਕਰਕੇ ਕੰਮ ਕਰਨ ਬਦਲੇ ਸਿਕਾਇਤਕਰਤਾ ਕੇਵਲ ਸਿੰਘ ਪਾਸੋਂ 10,000/— ਰੂਪਏ ਦੀ ਰਿਸ਼ਵਤ ਦੀ ਮੰਗ ਕੀਤੀ, ਜਿਸਦੀ ਸਿਕਾਇਤਕਰਤਾ ਵੱਲੋਂ ਆਪਣੇ ਮੋਬਾਇਲ ‘ਤੇ ਰਿਕਾਰਡਿੰਗ ਕਰ ਲਈ ਸੀ, ਜੋ ਉਸਨੇ ਵਿਜੀਲੈਂਸ ਕੋਲ ਬਤੌਰ ਸਬੂਤ ਦੇ ਦਿੱਤੀ ਸੀ। ਵਿਜੀਲੈਂਸ ਬਿਊਰੋ ਵੱਲੋਂ ਇਸ ਸ਼ਿਕਾਇਤ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ ਤਾਂ ਪੜਤਾਲ ਦੋਰਾਨ ਸੁਖਵਿੰਦਰ ਸਿੰਘ ਵੱਲੋ ਸ਼ਿਕਾਇਤਕਰਤਾ ਕੇਵਲ ਸਿੰਘ ਕੋਲੋਂ ਰਿਸ਼ਵਤ ਦੀ ਮੰਗ ਕਰਨਾ ਪਾਇਆ ਗਿਆ, ਜਿਸ ਦੇ ਆਧਾਰ ਤੇ ਸੁਖਵਿੰਦਰ ਸਿੰਘ ਦੇ ਖਿਲਾਫ ਕੱਲ ਦੇਰ ਸਾਮ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ਼ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। Bribe

ਪਟਵਾਰੀ ਦੀ ਭੂਮਿਕਾ ਦੀ ਹੋਵੇਗੀ ਜਾਂਚ : ਵਿਜੀਲੈਂਸ ਅਧਿਕਾਰੀ

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜੇਕਰ ਇਸ ਮੁੱਕਦਮੇ ਵਿੱਚ ਪਟਵਾਰੀ ਗੁਰਚਰਨ ਸਿੰਘ ਦਾ ਰੋਲ ਸਾਹਮਣੇ ਆਇਆ ਤਾਂ ਇਸਨੂੰ ਵੀ ਤਫਤੀਸ਼ ਦੌਰਾਨ ਵਿਚਾਰਿਆ ਜਾਵੇਗਾ।