13ਵਾਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ ’ਚ ਮਰੀਜ਼ਾਂ ਦੇ ਅਪ੍ਰੇਸ਼ਨ ਜਾਰੀ

DSC_1102-696x461

(ਸੱਚ ਕਹੂੰ ਨਿਊਜ਼) ਸਰਸਾ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਚਾਰ ਰੋਜ਼ਾ 13ਵਾਂ ਯਾਦ-ਏ-ਮੁਰਸ਼ਿਦ ਮੁਫ਼ਤ ਅਪੰਗਤਾ ਨਿਵਾਰਨ ਕੈਂਪ ਚੱਲ ਰਿਹਾ ਹੈ। ਕੈਂਪ ਦੇ ਦੂਜੇ ਦਿਨ ਮੰਗਲਵਾਰ ਨੂੰ 14 ਹੋਰ ਮਰੀਜ਼ ਜਾਂਚ ਲਈ ਪਹੁੰਚੇ। ਹੁਣ ਤੱਕ ਕੈਂਪ ਵਿੱਚ 62 ਮਰੀਜ਼ ਪਹੁੰਚ ਚੁੱਕੇ ਹਨ। ਇਨ੍ਹਾਂ ਵਿੱਚੋਂ 7 ਮਰੀਜ਼ਾਂ ਦੀ ਆਪਰੇਸ਼ਨ ਲਈ ਚੋਣ ਕੀਤੀ ਗਈ ਹੈ।

ਜਿਨ੍ਹਾਂ ’ਚੋਂ 5 ਮਰੀਜ਼ਾਂ ਦੇ ਆਪਰੇਸ਼ਨ ਹੋ ਚੁੱਕੇ ਹਨ। ਇਸ ਤੋਂ ਇਲਾਵਾ 2 ਮਰੀਜ਼ਾਂ ਦੇ ਕੈਲੀਪਰ ਲਈ ਨਾਪ ਲਏ ਗਏ ਹਨ। ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਵੱਲੋਂ ਲਾਏ ਜਾ ਰਹੇ ਕੈਂਪ ’ਚ ਚੁਣੇ ਗਏ ਮਰੀਜਾਂ ਦੇ ਆਪਰੇਸ਼ਨ ਸੋਮਵਾਰ ਰਾਤ ਤੋਂ ਹੀ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿ ਆਧੁਨਿਕ ਆਪਰੇਸ਼ਨ ਥਿਏਟਰਾਂ ’ਚ ਡਾ. ਵੇਦਿਕਾ ਇੰਸਾਂ ਤੇ ਡਾ. ਸੰਜੈ ਇੰਸਾਂ ਵੱਲੋਂ ਕੀਤੇ ਜਾ ਰਹੇ ਹਨ ਤੇ ਆਪਰੇਸ਼ਨ ਤੋਂ ਬਾਅਦ ਮਰੀਜ਼ਾਂ ਨੂੰ ਹਸਪਤਾਲ ਦੇ ਜਨਰਲ ਵਾਰਡ ’ਚ ਠਹਿਰਾਇਆ ਗਿਆ ਹੈ।

ਆਪਰੇਸ਼ਨ ਤੋਂ ਬਾਅਦ ਜਨਰਲ ਵਾਰਡ ’ਚ ਸ਼ਿਫਟ ਕੀਤੇ ਮਰੀਜ਼

ਆਪਰੇਸ਼ਨ ਤੋਂ ਬਾਅਦ ਮਰੀਜ਼ਾਂ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਜਨਰਲ ਵਾਰਡ ’ਚ ਸਿਫਟ ਕੀਤਾ ਗਿਆ ਹੈ। ਜਿੱਥੇ ਹਸਪਤਾਲ ਦਾ ਪੈਰਾ ਮੈਡੀਕਲ ਸਟਾਫ ਮਰੀਜ਼ਾਂ ਨੂੰ ਦਵਾਈਆਂ ਆਦਿ ਸਮੇਂ ’ਤੇ ਦੇ ਰਿਹਾ ਹੈ। ਜਦੋਂਕਿ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮਰੀਜ਼ਾਂ ਨੂੰ ਖਾਣ-ਪੀਣ ਦੀ ਸੇਵਾ ’ਚ ਜੁਟੇ ਹੋਏ ਹਨ। ਸੇਵਾਦਾਰ ਮਰੀਜ਼ਾਂ ਨੂੰ ਦਿਨ ’ਚ ਚਾਰ ਵਾਰ ਲੰਗਰ-ਭੋਜਨ ਕਰਵਾ ਰਹੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਰਫਾਹਾਜਤ ਲਈ ਲੈ ਕੇ ਆਉਣਾ-ਜਾਣਾ ਸਮਤੇ ਹੋਰ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਮਰੀਜ਼ ਵੀ ਸੇਵਾਦਾਰਾਂ ਦੀ ਸੇਵਾ ਭਾਵਨਾ ਦੇ ਕਾਇਲ ਹੋ ਰਹੇ ਹਨ ਤੇ ਬੋਲ ਰਹੇ ਹਨ ਕਿ ਸੇਵਾਦਾਰ ਉਨ੍ਹਾਂ ਦੀ ਆਪਣਿਆਂ ਤੋਂ ਵੱਧ ਕੇ ਸੰਭਾਲ ਕਰ ਰਹੇ ਹਨ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੀ ਹੱਡੀ ਰੋਗਾਂ ਦੀ ਮਹਿਰ ਡਾ. ਕੈਂਪ ਦੀ ਇੰਚਾਰਜ਼ ਡਾ. ਵੇਦਿਕਾ ਇੰਸਾਂ ਨੇ ਦੱਸਿਆ ਕਿ ਕੈਂਪ ’ਚ ਜਨਮ ਤੋਂ ਹੀ ਟੇਢੇ-ਮੇਢੇ ਪੈਰ ਵਾਲੇ (ਸੀਟੀਈਵੀ) ਸੇਰੀਬ੍ਰਲ ਪੈਲਿਸ (ਸੀਪੀ) ਨਾਂਅ ਦੀ ਬਿਮਾਰੀ ਦੇ ਮਰੀਜ਼ਾਂ ਦੀ ਜਾਂਚ ਕਰਕੇ ਇਲਾਜ ਕੀਤਾ ਜਾ ਰਿਹਾ ਹੈ।

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਸੀਐਮਓ ਡਾ. ਗੌਰਵ ਅਗਰਵਾਲ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਲਾਏ ਜਾ ਰਹੇ ਕੈਂਪ ’ਚ ਅਪੰਗਤਾ ਨਿਵਾਰਨ ਸਬੰਧੀ ਵੱਖ-ਵੱਖ ਰੋਗਾਂ ਦਾ ਆਧੁਨਿਕ ਤਕਨੀਕਾਂ ਨਾਲ ਸੁਪਰ ਸਪੈਸ਼ਲਿਸਟ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ।

ਜਿਕਰਯੋਗ ਹੈ ਕਿ 2008 ਤੋਂ ਇਹ ਕੈਂਪ ਹਰ ਸਾਲ 18 ਅਪ੍ਰੈਲ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਿਸ਼ਾ-ਨਿਰਦੇਸ਼ਾ ’ਚ ਇਹ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਹੁਣ ਤੱਕ ਹਜ਼ਾਰਾਂ ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, 625 ਤੋਂ ਵੱਧ ਦੇ ਅਪਰੇਸ਼ਨ ਅਤੇ ਸੈਂਕੜੇ ਮਰੀਜ਼ਾਂ ਨੂੰ ਕੈਲੀਪਰ ਦਿੱਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਲੋੜਵੰਦਾਂ ਨੂੰ ਟਰਾਈ ਸਾਈਕਲ ਵੰਡਣ ਦਾ ਸਿਲਸਿਲਾ ਵੀ ਸਾਰਾ ਸਾਲ ਜਾਰੀ ਰਹਿੰਦਾ ਹੈ।

ਜਿਕਰਯੋਗ ਹੈ ਕਿ 29 ਅਪਰੈਲ 1948 ਨੂੰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ ਤੇ 12 ਸਾਲ ਤੱਕ ਸਾਈਂ ਜੀ ਨੇ ਲੋਕਾਂ ਨੂੰ ਰਾਮ-ਨਾਮ ਨਾਲ ਜੋੜਿਆ ਤੇ ਲੋਕਾਂ ਨੂੰ ਅੰਧ-ਵਿਸ਼ਵਾਸ਼, ਨਸ਼ੇ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਕਰਕੇ ਪ੍ਰਭੂ ਦੀ ਪ੍ਰਾਪਤੀ ਦਾ ਸੱਚਾ ਮਾਰਗ ਦਿਖਾਇਆ। ਇਸ ਤੋਂ ਬਾਅਦ 18 ਅਪਰੈਲ 1960 ਨੂੰ ਪੂਜਨੀਕ ਸਾਈਂ ਜੀ ਡੇਰਾ ਸੱਚਾ ਸੌਦਾ ਦੀ ਗੁਰਗੱਦੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਸੌਂਪ ਕੇ ਅਨਾਮੀ ’ਚ ਸਮਾ ਗਏ।

ਇਹ ਡਾਕਟਰ ਦੇ ਰਹੇ ਸੇਵਾਵਾਂ

ਕੈਂਪ ਵਿੱਚ ਹੱਡੀ ਰੋਗਾਂ ਦੇ ਮਾਹਿਰ ਡਾ. ਵੇਦਿਕਾ ਇੰਸਾਂ, ਮਾਨਸਾ ਤੋਂ ਡਾ: ਪੰਕਜ ਸ਼ਰਮਾ, ਹਿਸਾਰ ਤੋਂ ਡਾ. ਸੰਜੇ ਅਰੋੜਾ ਅਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦਾ ਪੈਰਾ ਮੈਡੀਕਲ ਸਟਾਫ਼ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਇਸ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਆਪਣੇ ਚਿਹੇਤਿਆਂ ਨਾਲੋਂ ਵੱਧ ਮਰੀਜ਼ਾਂ ਦੀ ਦੇਖ-ਭਾਲ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ