Patiala News: ਨਗਰ ਨਿਗਮ ਚੋਣਾਂ: ਵੋਟਾਂ ਪੈਣ ਤੋਂ ਪਹਿਲਾਂ ਹੀ ਵਾਰਡ ਨੰਬਰ 40 ‘ਚ ਹੋਈ ਪੱਥਰਬਾਜ਼ੀ

Patiala News

Patiala News: ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਵੱਲੋਂ ਆਪ ਦੇ ਗੁੰਡਿਆਂ ਵੱਲੋਂ ਵੋਟਰਾਂ ਨੂੰ ਧਮਕਾਉਣ ਦੇ ਲਾਏ ਦੋਸ਼

Patiala News: ਪਟਿਆਲਾ (ਖੁਸ਼ਵੀਰ ਸਿੰਘ ਤੂਰ )। ਨਗਰ ਨਿਗਮ ਪਟਿਆਲਾ ਦੀਆਂ ਹੋ ਰਹੀਆਂ ਚੋਣਾਂ ਨੂੰ ਲੈ ਕੇ ਅੱਜ ਸਵੇਰੇ ਵੋਟਾਂ ਪੈਣ ਤੋਂ ਪਹਿਲਾਂ ਹੀ 6.30 ਵਜੇ ਹੀ ਵਾਰਡ ਨੰਬਰ 40 ਵਿੱਚ ਇੱਟਾਂ ਰੋੜੇ ਚੱਲ ਗਏ। ਇਸੇ ਦੌਰਾਨ ਬੀਐਸਐਫ ਸਮੇਤ ਪੁਲਿਸ ਵੱਲੋਂ ਮੋਰਚਾ ਸੰਭਾਲਿਆ ਗਿਆ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਕਥਿਤ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਵੱਲੋਂ ਬਾਹਰੋਂ ਬੰਦੇ ਲਿਆਂਦੇ ਗਏ ਹਨ ਅਤੇ ਹਰਿਆਣਾ ਨਾਲ ਸਬੰਧਿਤ ਸਨ ਜੋ ਕਿ ਵੋਟਰਾਂ ਨੂੰ ਧਮਕਾ ਰਹੇ ਸਨ।

ਬੀਐਸਐਫ ਦੇ ਜਵਾਨਾਂ ਨੇ ਭਜਾਏ ਇੱਟਾਂ ਰੋੜੇ ਮਾਰਨ ਵਾਲੇ, ਬੀਬਾ ਜੈਇਦਰ ਕੌਰ ਵੀ ਪੁੱਜੀ | Patiala News

ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਉਮੀਦਵਾਰਾਂ ਨੂੰ ਬੀਐਸਐਫ ਦੇ ਜਵਾਨ ਵੀ ਮਿਲੇ ਹਨ ਇਸ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਬੀਬਾ ਜੈ ਇੰਦਰ ਕੌਰ ਵੀ ਸਵੇਰੇ ਪੁੱਜ ਗਏ ਅਤੇ ਉਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਗੁੰਡਿਆਂ ਦੀ ਨਿਖੇਧੀ ਕੀਤੀ ਗਈ। ਇਸ ਦੌਰਾਨ ਉਹਨਾਂ ਦੱਸਿਆ ਕਿ ਬਾਹਰੋਂ ਆਏ ਆਪ ਦੇ ਭਾੜੇ ਦੇ ਲੋਕਾਂ ਵੱਲੋਂ ਬਾੜ ਨੰਬਰ 40 ਵਿੱਚ ਜਿੱਥੇ ਕਿ ਭਾਜਪਾ ਦੇ ਅਨੁਜ ਖੋਸਲਾ ਅਤੇ ਆਮ ਆਦਮੀ ਪਾਰਟੀ ਦੇ ਜਰਨੈਲ ਮੰਨੂ ਚੋਣ ਮੈਦਾਨ ਵਿੱਚ ਹਨ ਇੱਥੇ ਇੱਟਾਂ ਰੋੜੇ ਵਰਸਾਏ ਗਏ ਹਨ ਜਿਨਾਂ ਨੂੰ ਬੀਐਸਐਫ ਦੇ ਜਵਾਨਾਂ ਵੱਲੋਂ ਭਜਾਇਆ ਗਿਆ ਹੈ ਇਸ ਦੌਰਾਨ ਉਨਾਂ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੂੰ ਫੋਨ ਕੀਤਾ ਤੇ ਵੱਡੀ ਗਿਣਤੀ ਵਿੱਚ ਪੁਲਿਸ ਵੀ ਪੁੱਜ ਗਈ। ਜਇੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਪਣੀ ਸਰਕਾਰ ਹੋਣ ਦੇ ਬਾਵਜੂਦ ਘਬਰਾਏ ਹੋਏ ਹਨ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਤੋਂ ਡਰੇ ਹੋਏ ਹਨ।

Read Also : Drug Addiction: ਨਸ਼ੇ ਨਾਲ ਮਰਨ ਵਾਲੇ ਨੌਜਵਾਨ ਦੀ ਲਾਸ਼ ਚੌਂਕ ’ਚ ਰੱਖ ਕੇ ਲਾਇਆ ਧਰਨਾ

LEAVE A REPLY

Please enter your comment!
Please enter your name here