ਆਈਪੀਐਲ ਦੀ ਟਾਈਟਲ ਸਪਾਂਸਰਸ਼ਿਪ ਦੀ ਦੌੜ ‘ਚ ਸ਼ਾਮਲ ਹੋਈ ਪੰਤਜਲੀ

Patanjali | ਪੰਤਜਲੀ ਤੋਂ ਇਲਾਵਾ ਐਮਜਾਨ, ਬਾਏਜੂਜ ਤੇ ਡ੍ਰੀਮ 11 ਵਰਗੀਆਂ ਕੰਪਨੀਆਂ ਵੀ ਦੌੜ ‘ਚ

  • ਸਾਲ 2020 ਦੇ ਆਈਪੀਐਲ ਸਪਾਂਸਰਸ਼ਿਪ ਲਈ ਪੰਤਜਲੀ ਨੇ ਵਿਖਾਈ ਰੁਚੀ
  • ਵੀਵੋ ਤੋਂ ਬੀਸੀਸੀਆਈ ਨੂੰ ਮਿਲਦੀ ਹੈ ਹਰ ਸਾਲ 440 ਕਰੋੜ ਰੁਪਏ ਦੀ ਵੱਡੀ ਰਕਮ

ਨਵੀਂ ਦਿੱਲੀ। ਚੀਨੀ ਮੋਬਾਇਲ ਕੰਪਨੀ ਵੀਵੋ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਟਾਈਟਲ ਸਪਾਂਸਰ ਤੋਂ ਬਾਹਰ ਜਾਣ ਤੋਂ ਬਾਅਦ ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪੰਤਜਲੀ (Patanjali) ਵੀ ਇਸ ਦੌੜ ‘ਚ ਸ਼ਾਮਲ ਹੋ ਗਈ ਹੈ।

ਕੰਪਨੀ ਵੱਲੋਂ ਵੀ ਇਸ ਦੀ ਪੁਸ਼ਟੀ ਕੀਤੀ ਗਈ ਹੈ। (Patanjali) ਪੰਤਜਲੀ ਦੇ ਬੁਲਾਰੇ ਐਸ. ਕੇ. ਤਿਜਾਰਾਵਾਲਾ ਨੇ ਕਿਹਾ ਕਿ ‘ਅਸੀਂ ਇਸ ਸਾਲ ਆਈਪੀਐਲ ਦੀ ਟਾਈਟਲ ਸਪਾਂਸਰਸ਼ਿਪ ਸਬੰਧੀ ਸੋਚ ਰਹੇ ਹਾਂ। ਕਿਉਂਕਿ ਅਸੀਂ ਪੰਤਜਲੀ ਬ੍ਰਾਂਡ ਨੂੰ ਇੱਕ ਵਿਸ਼ਵ ਮੰਚ ‘ਤੇ ਲੈ ਜਾਣਾ ਚਾਹੁੰਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਉਹ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਇਸ ਦੇ ਲਈ ਇੱਕ ਮਤਾ ਭੇਜਣ ਦੀ ਤਿਆਰੀ ਕਰ ਰਹੀ ਹੈ। ਵੀਵੋ ਟਾਈਟਲ ਸਪਾਂਸਰਸ਼ਿਪ ਲਈ ਹਰ ਸਾਲ ਬੀਸੀਸੀਆਈ ਨੂੰ 440 ਕਰੋੜ ਰੁਪਏ ਦਾ ਭੁਗਤਾਨ ਕਰਦਾ ਹੈ। ਹਾਲਾਂਕਿ ਬੋਰਡ ਨੇ ਵੀਵੋ ਦੇ ਅਗਲੇ ਸਾਲ ਵਾਪਸੀ ਦਾ ਰਸਤਾ ਖੁੱਲ੍ਹਾ ਰੱਖਿਆ ਹੈ। ਵੀਵੋ ਤੇ ਆਈਪੀਐਨ ਦਾ ਇਕਰਾਰ ਸਾਲ 2022 ਤੱਕ ਦਾ ਹੈ। ਕੋਰੋਨਾ ਵਾਇਰਸ ਦੇ ਚੱਲਦੇ ਇਸ ਸਮੇਂ ਬਜ਼ਾਰ ‘ਚ ਹਾਲਾਤ ਚੰਗੇ ਨਹੀਂ ਹਨ ਇਸ ਲਈ ਬੋਰਡ ਵੀ ਸਮਝਦਾ ਹੈ ਕਿ ਇੱਕ ਸਾਲ ਲਈ ਕੋਈ ਨਵੀਂ ਕੰਪਨੀ ਸ਼ਾਇਦ ਵੀਵੋ ਜਿੰਨਾ ਹੀ ਭੁਗਤਾਨ ਨਾ ਕਰੇ।

ਇਹ ਕੰਪਨੀਆਂ ਹਨ ਦੌੜ ‘ਚ

ਟਾਈਮਸ ਆਫ਼ ਇੰਡੀਆ ਨੇ ਖਬਰ ਦਿੱਤੀ ਹੈ ਕਿ ਆਨਲਾਈਨ ਸ਼ਾਪਿੰਗ ਦਿੱਗਜ਼ ਕੰਪਨੀ ਐਮਜਾਨ, ਫੈਂਟਸੀ ਸਪੋਰਟਸ ਕੰਪਨੀ ਡ੍ਰੀਮ 11 ਤੇ ਟੀਮ ਇੰਡੀਆ ਦੀ ਜਰਸੀ ਸਪਾਂਸਰ ਤੇ ਆਨਲਾਈਨ ਲਰਨਿੰਗ ਕੰਪਨੀ ਬਾਏਜੂਜ ਵੀ ਇਸ ਸਾਲ ਦੇ ਟਾਈਟਲ ਸਪਾਂਸਰਸ਼ਿਪ ਦੀ ਦੌੜ ‘ਚ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ