ਪਾਸਵਾਨ ਨੇ ਬਿਹਾਰ ‘ਚ ਕਰੋਨਾ ਦੇ ਇਲਾਜ਼ ਲਈ ਇੱਕ ਕਰੋੜ ਦੀ ਰਾਸ਼ੀ ਦਿੱਤੀ
ਨਵੀਂ ਦਿੱਲੀ (ਏਜੰਸੀ)। ਖੁਰਾਕ ਸਪਲਾਈ ਤੇ ਖ਼ਪਤਕਾਰ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਬਿਹਾਰ ‘ਚ ਕਰੋਨਾ ਵਾਇਰਸ ਦੇ ਪ੍ਰਭਾਵਿਤ ਲੋਕਾਂ ਦੀ ਸੰਭਾਲ Corona Relief fund ਲਈ ਸਾਧਨ ਉਪਲੱਬਧ ਕਰਵਾਉਣ ਲਈ ਆਪਣੇ ਸਾਂਸਦ ਫੰਡ ‘ਚੋਂ ਇੱਕ ਕਰੋੜ ਰੁਪਏ ਰਾਸ਼ੀ ਦੇਣਾ ਮਨਜ਼ੂਰ ਕੀਤੀ ਹੈ। ਸ੍ਰੀ ਪਾਸਵਾਨ ਨੇ ਇਸ ਸਬੰਧ ‘ਚ ਪਟਨਾ ਦੇ ਜ਼ਿਲ੍ਹਾ ਅਧਿਕਾਰੀ ਨੂੰ ਇੱਕ ਖਤ ਭੇਜਿਆ ਹੈ ਅਤੇ ਇਸ ਦੀ ਸੂਚਨਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਦਿੱਤੀ ਹੈ। ਸ੍ਰੀ ਪਾਸਵਾਨ ਨੇ ਇਸ ਰਾਸ਼ੀ ਨੂੰ ਤੁਰੰਤ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।