ਸਾਡੇ ਨਾਲ ਸ਼ਾਮਲ

Follow us

18.6 C
Chandigarh
Monday, March 2, 2026
More
    Home Breaking News ਜੰਗ ਦਾ ਦਰਦ, D...

    ਜੰਗ ਦਾ ਦਰਦ, Dubai ‘ਚ ਫਸੇ ਯਾਤਰੀਆਂ ਵੱਲੋਂ ਮੱਦਦ ਦੀ ਅਪੀਲ

    Dubai
    ਜੰਗ ਦਾ ਦਰਦ, Dubai 'ਚ ਫਸੇ ਯਾਤਰੀਆਂ ਵੱਲੋਂ ਮੱਦਦ ਦੀ ਅਪੀਲ

    Dubai: ਬਠਿੰਡਾ ਦੀ ਪ੍ਰਿੰਸੀਪਲ ਨੇ ਵੀਡੀਓ ਪਾ ਕੇ ਜ਼ਾਹਿਰ ਕੀਤੀ ਬੇਵਸੀ

    ਬਠਿੰਡਾ (ਸੁਖਜੀਤ ਮਾਨ)। ਯੂਐਸ-ਇਜ਼ਰਾਈਲ ਅਤੇ ਇਰਾਨ ਦਰਮਿਆਨ ਚੱਲ ਰਹੀ ਜੰਗ ਨੇ ਕਈ ਮੁਲਕਾਂ ਦੇ ਲੋਕਾਂ ਨੂੰ ਕਸੂਤੀ ਸਥਿਤੀ ‘ਚ ਫਸਾ ਦਿੱਤਾ ਹੈ। ਉੱਥੋਂ ਦੇ ਮੂਲ ਨਾਗਰਿਕਾਂ ਦੇ ਨਾਲ-ਨਾਲ ਵੱਡੀ ਗਿਣਤੀ ਭਾਰਤੀ ਵੀ ਜੰਗ ਦਾ ਦਰਦ ਝੱਲ ਰਹੇ ਹਨ। ਹਵਾਈ ਆਵਾਜਾਈ ਬੰਦ ਹੋਣ ਨਾਲ ਹਜ਼ਾਰਾਂ ਯਾਤਰੀ ਏਅਰਪੋਰਟਾਂ ‘ਤੇ ਫਸ ਗਏ ਹਨ। ਇਹਨਾਂ ਯਾਤਰੀਆਂ ਕੋਲ ਉੱਥੇ ਰਹਿਣ ਲਈ ਨਾ ਤਾਂ ਜ਼ਿਆਦਾ ਪੈਸੇ ਬਚੇ ਹਨ ਤੇ ਨਾ ਹੀ ਕੋਈ ਦਵਾਈ ਆਦਿ ਦਾ ਇੰਤਜਾਮ ਹੈ। ਬਠਿੰਡਾ ਵਾਸੀ ਤੇ ਐਸਐਸਡੀ ਗਰਲਜ ਕਾਲਜ ਦੇ ਪ੍ਰਿੰਸੀਪਲ ਨੀਰੂ ਗਰਗ ਨੇ ਦੁਬਈ ਤੋਂ ਵੀਡੀਓ ਰਾਹੀਂ ਮੱਦਦ ਦੀ ਮੰਗ ਕੀਤੀ ਹੈ।

    ਵੀਡੀਓ ਰਾਹੀਂ ਪ੍ਰਿੰਸੀਪਲ ਨੀਰੂ ਗਰਗ ਨੇ ਦੱਸਿਆ ਕਿ ਉਹਨਾਂ ਕੋਲ਼ ਬੀਪੀ ਅਤੇ ਸ਼ੂਗਰ ਦੀਆਂ ਜ਼ਰੂਰੀ ਦਵਾਈਆਂ ਖਤਮ ਹੋ ਚੁੱਕੀਆਂ ਹਨ ਅਤੇ ਹਾਲਤ ਲਗਾਤਾਰ ਮੁਸ਼ਕਿਲ ਹੁੰਦੇ ਜਾ ਰਹੇ ਹਨ। ਉਹਨਾਂ ਨੇ ਭਾਰਤ ਸਰਕਾਰ ਤੋਂ ਪਹਿਲਾਂ ਵੀ ਇੱਕ ਵੀਡੀਓ ਜਰੀਏ ਮਦਦ ਦੀ ਅਪੀਲ ਕੀਤੀ ਸੀ ਪਰ ਹਾਲੇ ਤੱਕ ਕੋਈ ਵੀ ਠੋਸ ਪ੍ਰਬੰਧ ਨਹੀਂ ਹੋਇਆ। ਉਹਨਾਂ ਦੱਸਿਆ ਕਿ ਰਾਤ ਕਰੀਬ 10 ਵਜੇ ਉਹਨਾਂ ਨੂੰ ਏਅਰਪੋਰਟ ਤੋਂ ਬਾਹਰ ਜਾਣ ਲਈ ਕਿਹਾ ਗਿਆ ਪਰ ਕੋਈ ਸਪੱਸ਼ਟ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਗਏ। ਉਹਨਾਂ ਨੇ ਇੰਡੀਗੋ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਏਅਰਲਾਈਨ ਦੇ ਬਾਹਰ ਅਧਿਕਾਰੀਆਂ ਨੂੰ ਮਿਲ਼ਣ ਦੀ ਗੱਲ ਕਹੀ ਗਈ ਸੀ ਪਰ ਉੱਥੇ ਕੋਈ ਮੌਜੂਦ ਨਹੀਂ ਸੀ।

    Read Also : ਤਹਿਰਾਨ ’ਚ 40 ਵਿਦਿਆਰਥਣਾਂ ਦੀ ਮੌਤ, ਇਜ਼ਰਾਈਲ ਦਾ ਦਾਅਵਾ, ਈਰਾਨ ਦੇ ਰੱਖਿਆ ਮੰਤਰੀ ਮਾਰੇ ਗਏ

    ਕਾਫੀ ਦੇਰ ਇੰਤਜਾਰ ਕਰਨ ਤੋਂ ਬਾਅਦ ਉਹਨਾਂ ਨੇ ਹੋਟਲ ਭਾਲ ਕੀਤੀ ਤਾਂ ਨੇੜੇ ਕੋਈ ਹੋਟਲ ਵੀ ਨਹੀਂ ਮਿਲਿਆ ਕਿਉਂਕਿ ਸਾਰੇ ਹੋਟਲ ਭਰੇ ਹੋਏ ਸਨ। ਉਹਨਾਂ ਨੂੰ 20 ਕਿੱਲੋਮੀਟਰ ਦੂਰ ਇੱਕ ਮਹਿੰਗਾ ਹੋਟਲ ਮਿਲਿਆ ਜਿੱਥੇ ਉਹਨਾਂ ਨੇ ਰਾਤ ਬਿਤਾਈ। ਹੁਣ ਹੋਟਲ ਪ੍ਰਬੰਧਨ ਨੇ ਉਹਨਾਂ ਨੂੰ ਕਮਰਾ ਖਾਲੀ ਕਰਨ ਲਈ ਕਿਹਾ ਹੈ ਅਤੇ ਉਹਨਾਂ ਦੇ ਕੋਲ ਪੈਸੇ ਵੀ ਲਗਭਗ ਖਤਮ ਹੋ ਚੁੱਕੇ ਹਨ। ਉਹਨਾਂ ਦੀਆਂ ਦਵਾਈਆਂ ਖਤਮ ਹੋ ਚੁੱਕੀਆਂ ਹਨ ਅਤੇ ਕੋਈ ਕੁੱਝ ਦੱਸਣ ਵਾਲਾ ਨਹੀਂ ਹੈ। ਉਹਨਾਂ ਨੇ ਭਾਰਤ ਸਰਕਾਰ ਤੋਂ ਜਲਦੀ ਸੁਰੱਖਿਅਤ ਇੱਥੋਂ ਕੱਢੇ ਜਾਣ ਦੀ ਮੰਗ ਕੀਤੀ ਹੈ। ਪ੍ਰਿੰਸੀਪਲ ਨੀਰੂ ਗਰਗ ਨੇ ਕਿਹਾ ਕਿ ਉਹਨਾਂ ਦੇ ਜਾਣਕਾਰ ਆਰਥਿਕ ਮਦਦ ਦੀ ਪੇਸ਼ਕਸ਼ ਕਰ ਰਹੇ ਹਨ ਪਰ ਉਹ ਚਾਹੁੰਦੇ ਹਨ ਕਿ ਸਰਕਾਰ ਜਲਦੀ ਕੁੱਝ ਕਰਕੇ ਸਾਰੇ ਲੋਕਾਂ ਨੂੰ ਸੁਰੱਖਿਅਤ ਵਾਪਸ ਲਿਆਵੇ।