ਤੈਅ ਰਣਨੀਤੀ ਦਾ ਹਿੱਸਾ ਹੈ ਚੀਨੀ ਹੱਦ ਵਿਵਾਦ : ਰਾਹੁਲ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚੀਨ ਦੇ ਸਰਹੱਦ ਵਿਵਾਦ ਨੂੰ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਦੱਸਦਿਆਂ ਕਿਹਾ ਕਿ ਉਸਦਾ ਮਕਸਦ ਪਾਕਿਸਤਾਨ ਦੇ ਨਾਲ ਮਿਲ ਕੇ ਕਸ਼ਮੀਰ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਦਬਾਅ ਬਣਾਉਣਾ ਹੈ।
ਇਸ ਲਈ ਇਸ ਦਾ ਕਰਾਰਾ ਜਵਾਬ ਦਿੱਤਾ ਜਾਣਾ ਜ਼ਰੂਰੀ ਹੈ। ਗਾਂਧੀ ਨੇ ਸੋਮਵਾਰ ਨੂੰ ਜਾਰੀ ਇੱਕ ਵੀਡੀਓ ‘ਚ ਕਿਹਾ ਕਿ ਤੁਸੀਂ ਸਾਮਰਿਕ ਪੱਧਰ ‘ਤੇ ਵੇਖੋ, ਉਹ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਚਾਹੇ ਗਲਵਾਨ ਹੋਵੇ, ਡੇਮਚੋਕ ਹੋਵੇ ਜਾਂ ਫਿਰ ਪੈਗੇਂਗ ਝੀਲ, ਉਸਦਾ ਇਰਾਦਾ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ। ਉਹ ਸਾਡੇ ਹਾਈਵੇ ਤੋਂ ਪ੍ਰੇਸ਼ਾਨ ਹਨ। ਉਹ ਸਾਡੇ ਹਾਈਵੇ ਨੂੰ ਰੋਕਣਾ ਚਾਹੁੰਦੇ ਹਨ ਤੇ ਪਾਕਿਸਤਾਨ ਨਾਲ ਮਿਲ ਕੇ ਕਸ਼ਮੀਰ ‘ਚ ਕੁਝ ਕਰਨ ਦੀ ਸੋਚ ਰਿਹਾ ਹੈ। ਇਸ ਲਈ ਇਹ ਸਾਧਾਰਨ ਸਰਹੱਦੀ ਵਿਵਾਦ ਨਹੀਂ ਹੈ। ਇਹ ਤੈਅ ਸਰਹੱਦ ਵਿਵਾਦ ਹੈ ਜਿਸ ਦਾ ਮਕਸਦ ਭਾਰਤੀ ਪ੍ਰਧਾਨ ਮੰਤਰੀ ‘ਤੇ ਦਬਾਅ ਬਣਾਉਣਾ ਹੈ।
ਕਾਂਗਰਸ ਆਗੂ ਨੇ ਮੋਦੀ ‘ਤੇ ਵੀ ਹਮਲਾ ਕੀਤਾ ਤੇ ਚੀਨ ਦੀ ਰਣਨੀਤੀ ਸਬੰਧੀ ਜਾਰੀ ਆਪਣੇ ਵੀਡੀਓ ਨੂੰ ਪੋਸ਼ਟ ਕਰਦਿਆਂ ਟਵੀਟ ਕੀਤਾ ‘ਸੱਤਾ ਪਾਉਣ ਲਈ ਪ੍ਰਧਾਨ ਮੰਤਰੀ ਨੇ ਇੱਕ ਮਜ਼ਬੂਤ ਆਗੂ ਹੋਣ ਦੀ ਝੂਠੀ ਦਿੱਖ ਬਣਾਈ ਤੇ ਇਹ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਵੀ ਬਣੀ ਪਰ ਇਹ ਸ਼ਕਤੀ ਹੁਣ ਦੇਸ਼ ਦੀ ਸਭ ਤੋਂ ਵੱਡੀ ਕਮਜ਼ੋਰੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਚੀਨ ਬਹੁਤ ਸੋਚੀ ਸਮਝੀ ਸਾਜਿਸ਼ ਤਹਿਤ ਕੰਮ ਕਰ ਰਿਹਾ ਹੈ। ਮੋਦੀ ਨੇ ਸੱਤਾ ‘ਚ ਆਉਣ ਲਈ ਜੋ ਦਿੱਖ ਬਣਾਈ ਸੀ ਹੁਣ ਚੀਨ ਉਸੇ ਦਾ ਫਾਇਦਾ ਉਠਾਉਣਾ ਚਾਹੁੰਦਾ ਹੈ ਤੇ ਇੱਕ ਰਣਨੀਤੀ ਤਹਿਤ ਉਨ੍ਹਾਂ ਦੀ ਦਿਖ ‘ਤੇ ਹਮਲਾ ਕਰ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ