Patiala Media Club: ਪਰਮੀਤ ਸਿੰਘ ਸਰਬਸੰਮਤੀ ਨਾਲ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਤੇ ਖੁਸ਼ਵੀਰ ਸਿੰਘ ਤੂਰ ਬਣੇ ਸਕੱਤਰ ਜਨਰਲ

Patiala-Media-Club
ਪਟਿਆਲਾ: ਪਟਿਆਲਾ ਮੀਡੀਆ ਕਲੱਬ ਦੀ ਟੀਮ ਹੋਣੀ ਚੋਣ ਉਪਰੰਤ ਚੁਣੀ ਸਮੁੱਚੀ ਟੀਮ ਤੇ ਕਲੱਬ ਮੈਂਬਰ।

ਖੁਸ਼ਵੀਰ ਸਿੰਘ ਤੂਰ ਸਕੱਤਰ ਜਨਰਲ, ਕੁਲਬੀਰ ਸਿੰਘ ਧਾਲੀਵਾਲ ਖਜ਼ਾਨਚੀ ਬਣੇ  | Patiala Media Club

  • ਸਮੁੱਚੀ ਟੀਮ ਦੀ ਸਰਬਸੰਮਤੀ ਨਾਲ ਹੋਈ ਚੋਣ 

Patiala Media Club: (ਨਰਿੰਦਰ ਸਿੰਘ ਬਠੋਈ) ਪਟਿਆਲਾ। ਪਟਿਆਲਾ ਦੀ ਵਕਾਰੀ ਪਟਿਆਲਾ ਮੀਡੀਆ ਕਲੱਬ ਦੀ ਹੋਈ ਚੋਣ ਵਿਚ ਪਰਮੀਤ ਸਿੰਘ ਨੂੰ ਸਰਬਸੰਮਤੀ ਨਾਲ ਕਲੱਬ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ। ਇਸ ਦੇ ਨਾਲ ਹੀ ਬਾਕੀ ਅਹੁਦੇਦਾਰਾਂ ਦੀ ਚੋਣ ਵੀ ਸਰਬਸੰਮਤੀ ਨਾਲ ਸੰਪਨ ਹੋਈ ਹੈ। ਚੋਣ ਨਤੀਜਿਆਂ ਦਾ ਐਲਾਨ ਕਰਦਿਆਂ ਮੁੱਖ ਚੋਣ ਅਫਸਰ ਉਜਾਗਰ ਸਿੰਘ, ਸਹਾਇਕ ਚੋਣ ਅਫਸਰ ਕੁਲਜੀਤ ਸਿੰਘ ਤੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਸਾਰੇ 12 ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ ਹਨ।

ਉਹਨਾਂ ਦੱਸਿਆ ਕਿ ਪ੍ਰਧਾਨ ਪਰਮੀਤ ਸਿੰਘ ਤੋਂ ਇਲਾਵਾ ਖੁਸ਼ਵੀਰ ਸਿੰਘ ਤੂਰ ਨੂੰ ਸਕੱਤਰ ਜਨਰਲ ਚੁਣਿਆ ਗਿਆ ਹੈ ਜਦਕਿ ਕੁਲਵੀਰ ਸਿੰਘ ਧਾਲੀਵਾਲ ਨੂੰ ਖ਼ਜ਼ਾਨਚੀ, ਧਰਮਿੰਦਰ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ, ਜਗਤਾਰ ਸਿੰਘ ਅਤੇ ਸੁਰੇਸ਼ ਕਾਮਰਾ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਔਲਖ ਸਕੱਤਰ, ਜਤਿੰਦਰ ਗਰੋਵਰ, ਅਨੂ ਅਲਬਰਟ, ਕਮਲ ਦੂਬਾ ਤੇ ਪ੍ਰੇਮ ਵਰਮਾ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ ਹੈ ਜਦੋਂ ਕਿ ਰਣਜੀਤ ਸਿੰਘ ਰਾਣਾ ਰੱਖੜਾ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬੀਆਂ ਲਈ ਜਾਰੀ ਹੋਇਆ ਅਲਰਟ! ਅਧਿਕਾਰੀਆਂ ਨੂੰ Action Mode ’ਚ ਰਹਿਣ ਦੇ ਸਖ਼ਤ ਆਦੇਸ਼

ਇਸ ਦੌਰਾਨ ਉਨ੍ਹਾਂ ਆਖਿਆ ਕਿ ਪਟਿਆਲਾ ਮੀਡੀਆ ਕਲੱਬ ਵੱਲੋਂ ਪੱਤਰਕਾਰ ਭਾਈਚਾਰੇ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਨਾਲ ਸਮਾਜ ਸੇਵਾ ਕਾਰਜਾਂ ਵਿੱਚ ਵੀ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਉਹਨਾਂ ਨੇ ਨਵੀਂ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਵਾਸਤੇ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਇਸ ਮੌਕੇ ਸਾਬਕਾ ਪ੍ਰਧਾਨ ਨਵਦੀਪ ਢੀਂਗਰਾ ਵੱਲੋਂ ਪਿਛਲੇ ਸਾਲਾਂ ਦੌਰਾਨ ਨਿਭਾਈ ਗਈ ਜਿੰਮੇਵਾਰੀ ਸਬੰਧੀ ਸਮੂਹ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਾਬਕਾ ਪ੍ਰਧਾਨਾਂ ਵਿੱਚ ਸਰਬਜੀਤ ਸਿੰਘ ਭੰਗੂ, ਰਵੇਲ ਸਿੰਘ ਭਿੰਡਰ, ਗੁਰਪ੍ਰੀਤ ਸਿੰਘ ਚੱਠਾ ਤੋਂ ਇਲਾਵਾ ਰਾਣਾ ਰਣਧੀਰ, ਪ੍ਰਗਟ ਸਿੰਘ, ਨਰਿੰਦਰ ਬਠੋਈ, ਗੁਲਸ਼ਨ ਕੁਮਾਰ, ਸੁਖਵਿੰਦਰ ਸੁੱਖੀ, ਅਜੇ ਸ਼ਰਮਾ, ਹਰਮੀਤ ਸੋਢੀ, ਸੁੰਦਰ ਸ਼ਰਮਾ ਤੋਂ ਇਲਾਵਾ ਪੱਤਰਕਾਰ ਭਾਈਚਾਰਾ ਹਾਜ਼ਰ ਸੀ। Patiala Media Club