ਸੰਸਦੀ ਅੜਿੱਕੇ: ਵਿਰੋਧੀ ਧਿਰ ਦਾ ਅੜੀਅਲ ਰਵੱਈਆ

ਸੰਸਦੀ ਅੜਿੱਕੇ: ਵਿਰੋਧੀ ਧਿਰ ਦਾ ਅੜੀਅਲ ਰਵੱਈਆ

ਕੋਰੋਨਾ ਦੇ ਸੰਕਟਕਾਲੀਨ ਹਾਲਾਤਾਂ ਵਿਚਕਾਰ ਸੰਸਦ ਦਾ ਇਹ ਮਾਨਸੂਨ ਸੈਸ਼ਨ ਵਧੇਰੇ ਮਹੱਤਵਪੂਰਨ ਹੋਣਾ ਸੀ ਪਰ ਉਹ ਹਰ ਰੋਜ਼ਾਨਾ ਅੜਿੱਕਿਆਂ ਕਾਰਨ ਵਿਅਰਥਤਾ ਵੱਲ ਵਧਦਾ ਚਲਿਆ ਜਾ ਰਿਹਾ ਹੈ ਸੰਸਦ ਦੇ ਮਾਨਸੂਨ ਸੈਸ਼ਨ ਦੀ ਅੱਧੇ ਤੋਂ ਜ਼ਿਆਦਾ ਮਿਆਦ ਸੰਸਦੀ ਅੜਿੱਕਿਆਂ ਅਤੇ ਹੰਗਾਮਿਆਂ ਦੀ ਭੇਂਟ ਚੜ੍ਹ ਚੁੱਕੀ ਹੈ 19 ਜੁਲਾਈ ਨੂੰ ਸ਼ੁਰੂ ਹੋਇਆ ਇਹ ਸੈਸ਼ਨ 13 ਅਗਸਤ ਤੱਕ ਚੱਲਣਾ ਹੈ ਹਾਲੇ ਤੱਕ ਇਸ ’ਚ ਨਾਮਾਤਰ ਦਾ ਹੀ ਕੰਮ ਹੋਇਆ ਹੈ

ਸਰਕਾਰ ਨੇ ਕੁਝ ਕੁ ਬਹੁਤ ਜ਼ਰੂਰੀ ਬਿੱਲ ਬਿਨਾਂ ਕਿਸੇ ਬਹਿਸ ਦੇ ਭਾਵੇਂ ਪਾਸ ਕਰਵਾ ਲਏ ਹੋਣ, ਪਰ ਬਹੁਤ ਸਾਰੇ ਬਿੱਲਾਂ ਨੂੰ ਪਾਸ ਕੀਤੇ ਜਾਣ ਦੀ ਉਮੀਦ ਹੈ ਲਗਾਤਾਰ ਸੰਸਦੀ ਅੜਿੱਕੇ ਦਾ ਕਾਇਮ ਰਹਿਣਾ ਲੋਕਤੰਤਰ ਨੂੰ ਕਮਜ਼ੋਰ ਕਰ ਰਿਹਾ ਹੈ ਲੋਕਤੰਤਰ ’ਚ ਸੰਸਦੀ ਅੜਿੱਕੇ ਵਰਗੇ ਉਪਾਅ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ ਇਸ ਮੌਲਿਕ ਸੱਚ ਅਤੇ ਸਿਧਾਂਤ ਦੀ ਜਾਣਕਾਰੀ ਨਾਲ ਅੱਜ ਦੀ ਵਿਰੋਧੀ ਅਗਵਾਈ ਅਣਜਾਣ ਹੈ ਸੱਤਾ ਦੇ ਮੋਹ ਨੇ, ਵੋਟ ਦੇ ਮੋਹ ਨੇ ਸ਼ਾਇਦ ਉਨ੍ਹਾਂ ਦੇ ਵਿਵੇਕ ਨੂੰ ਅਗਵਾ ਕਰ ਲਿਆ ਹੈ ਕਿਤੇ ਕੋਈ ਖੁਦ ਸ਼ੇਰ ’ਤੇ ਸਵਾਰ ਹੋ ਚੁੱਕਾ ਹੈ ਤਾਂ ਕਿਤੇ ਕਿਸੇ ਨਿਓਲੇ ਨੇ ਸੱਪ ਨੂੰ ਫੜ ਲਿਆ ਹੈ ਨਾ ਸ਼ੇਰ ਤੋਂ ਉੱਤਰਿਆਂ ਗੱਲ ਬਣਦੀ ਹੈ, ਨਾ ਸੱਪ ਨੂੰ ਛੱਡਿਆਂ ਗੱਲ ਬਣਦੀ ਹੈ

ਪਿਛਲੇ ਲਗਭਗ ਦੋ ਹਫ਼ਤਿਆਂ ਤੋਂ ਦੋਵਾਂ ਸਦਨਾਂ ਦਾ ਕੰਮ-ਕਾਜ ਲਗਭਗ ਠੱਪ ਹੈ ਦੋਵੇਂ ਸਦਨ ਲਗਾਤਾਰ ਰੌਲੇ-ਰੱਪੇ ਤੋਂ ਬਾਅਦ ਰੋਜ਼ ਹੀ ਮੁਲਤਵੀ ਹੋ ਜਾਂਦੇ ਹਨ ਸੰਸਦ ਚਲਾਉਣ ਦਾ ਇੱਕ ਦਿਨ ਦਾ ਖਰਚ 44 ਕਰੋੜ ਰੁਪਏ ਹੁੰਦਾ ਹੈ ਲਗਭਗ 500 ਕਰੋੜ ਰੁਪਏ ’ਤੇ ਤਾਂ ਪਾਣੀ ਫ਼ਿਰ ਚੁੱਕਾ ਹੈ ਇਹ ਪੈਸਾ ਉਨ੍ਹਾਂ ਲੋਕਾਂ ਤੋਂ ਵਸੂਲਿਆ ਜਾਂਦਾ ਹੈ ਜੋ ਦਿਨ ਰਾਤ ਆਪਣਾ ਖੂਨ-ਪਸੀਨਾ ਇੱਕ ਕਰਕੇ ਕਮਾਉਂਦੇ ਹਨ ਅਤੇ ਸਰਕਾਰ ਦਾ ਟੈਕਸ ਭਰਦੇ ਹਨ ਅਜਿਹਾ ਲੱਗਦਾ ਹੈ ਕਿ ਸੰਸਦ ਦਾ ਸੈਸ਼ਨ ਚਲਾਉਣ ਦੀ ਪਰਵਾਹ ਨਾ ਤਾਂ ਸਰਕਾਰ ਨੂੰ ਹੈ ਅਤੇ ਨਾ ਹੀ ਵਿਰੋਧੀ ਧਿਰ ਨੂੰ! ਦੋਵੇਂ ਆਪਣੀ-ਆਪਣੀ ਅੜੀ ’ਤੇ ਅੜੇ ਹੋਏ ਹਨ, ਦੋਵੇਂ ਹੀ ਆਪਣੀ ਡਫ਼ਲੀ ਆਪਣਾ ਰਾਗ ਅਲਾਪ ਰਹੇ ਹਨ ਇਹ ਸ਼ਾਇਦ ਅੜਦੇ ਨਹੀਂ ਪਰ ਪੈਗਾਸਸ ਜਾਜੂਸੀ ਦਾ ਮਾਮਲਾ ਅਚਾਨਕ ਅਜਿਹਾ ਉੱਭਰਿਆ ਕਿ ਸੱਤਾਧਿਰ ਅਤੇ ਵਿਰੋਧੀ ਧਿਰ ਦੋਵੇਂ ਇੱਕ-ਦੂਜੇ ਖਿਲਾਫ਼ ਤਲਵਾਰਾਂ ਖਿੱਚਣ ਲੱਗੇ

ਸੰਸਦ ਦੇ ਕੰਮਕਾਜ ’ਚ ਅੜਿੱਕਾ ਲਾ ਕੇ ਵਿਰੋਧੀ ਨਾ ਸਿਰਫ਼ ਆਪਣੇ-ਆਪ ਨੂੰ ਕਮਜ਼ੋਰ ਸਾਬਤ ਕਰ ਰਿਹਾ ਹੈ ਸਗੋਂ ਭਾਰਤੀ ਲੋਕਤੰਤਰ ਦੀ ਬੁਨਿਆਦ ਨੂੰ ਵੀ ਖੋਖਲਾ ਕਰ ਰਿਹਾ ਹੈ ਚੰਗਾ ਹੁੰਦਾ ਜੇਕਰ ਉਹ ਸੰਸਦ ਦਾ ਇਸਤੇਮਾਲ ਸਰਕਾਰ ਨੂੰ ਤਿੱਖੇ ਸਵਾਲ ਕਰਨ ਲਈ ਕਰਦਾ, ਆਮ ਜਨਤਾ ਨਾਲ ਜੁੜੇ ਮੁੱਦਿਆਂ ’ਤੇ ਸਰਕਾਰ ਦੀ ਨਾਕਾਮੀ ਨੂੰ ਉਜਾਗਰ ਕਰਦਾ, ਸਰਕਾਰੀ ਨੀਤੀਆਂ ਨੂੰ ਮਜ਼ਬੂਤ ਬਣਾਉਣ ’ਚ ਸਾਰਥਿਕ ਬਹਿਸ ਕਰਨ ’ਚ ਕਰਦਾ

ਉਸ ਕੋਲ ਇਸ ਲਈ ਮੁੱਦਿਆਂ ਦੀ ਕਮੀ ਨਹੀਂ ਹੈ ਖਾਸ ਤੌਰ ’ਤੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੀ ਅਰਥਵਿਵਸਥਾ, ਬੇਰੁਜ਼ਗਾਰੀ, ਅਫ਼ਗਾਨ-ਸੰਕਟ, ਭਾਰਤ-ਚੀਨ ਵਿਵਾਦ, ਜਾਤੀ ਜਨਗਣਨਾ, ਵਧਦੀ ਮਹਿੰਗਾਈ, ਡਿੱਗਦੀ ਕਾਨੂੰਨ ਵਿਵਸਥਾ ਆਦਿ ਕਈ ਮੁੱਦਿਆਂ ’ਤੇ ਸਾਰਥਿਕ ਸੰਸਦੀ ਬਹਿਸ ਦੁਆਰਾ ਵਿਰੋਧੀ ਖੁਦ ਨੂੰ ਜਿੰਮੇਵਾਰ ਹੋਣ ਦਾ ਅਹਿਸਾਸ ਕਰਵਾਉਂਦਾ ਜਿਵੇਂ ਆਰਜੇਡੀ ਸਾਂਸਦ ਮਨੋਜ ਝਾਅ ਨੇ ਸਦਨ ’ਚ ਦੂਜੀ ਲਹਿਰ ’ਚ ਹੋਈਆਂ ਮੌਤਾਂ ’ਤੇ ਦੇਸ਼ ਤੋਂ ਮਾਫ਼ੀ ਮੰਗਦੇ ਹੋਏ ਸਭ ਲਈ ਸਿਹਤਮੰਦੀ ਦੇ ਅਧਿਕਾਰ ਦੀ ਮੰਗ ਕੀਤੀ ਤਾਂ ਉਸ ਦੀ ਕਾਫ਼ੀ ਚਰਚਾ ਹੋਈ

ਅਜਿਹਾ ਹੀ ਇੱਕ ਮੁੱਦਾ ਵੈਕਸੀਨ ਦਾ ਵੀ ਹੈ ਟੀਕਾਕਰਨ ਦੀ ਰਫ਼ਤਾਰ ਬਹੁਤ ਹੌਲੀ ਕਿਉਂ ਹੋ ਗਈ ਹੈ? ਇਸ ਦੀ ਤੇਜ਼ੀ ਵਧਾਉਣ ਲਈ ਕੀ ਹੋ ਰਿਹਾ ਹੈ? ਅਤੇ ਇਹ ਕੰਮ ਕਦੋਂ ਤੱਕ ਪੂਰਾ ਹੋਵੇਗਾ? ਵਿਰੋਧੀ ਧਿਰ ਨੂੰ ਸਰਕਾਰ ਤੋਂ ਇਸ ਦਾ ਜਵਾਬ ਮੰਗਣਾ ਚਾਹੀਦਾ ਹੈ ਸੰਸਦ ’ਚ ਪੁੱਛੇ ਗਏ ਸਵਾਲਾਂ ਦੇ ਜਵਾਬ ’ਚ ਸਿਹਤ ਰਾਜ ਮੰਤਰੀ ਭਾਰਤੀ ਪਵਾਰ ਨੇ ਕੋਵੈਕਸੀਨ ਅਤੇ ਕੋਵੀਸ਼ੀਲਡ ਦੇ ਪ੍ਰਾਡਕਸ਼ਨ ਦੇ ਵੱਖ-ਵੱਖ ਅੰਕੜੇ ਦੱਸੇ ਵਿਰੋਧੀ ਧਿਰ ਨੂੰ ਇਸ ’ਤੇ ਸਰਕਾਰ ਨੂੰ ਘੇਰਨਾ ਚਾਹੀਦਾ ਸੀ

ਆਕਸੀਜਨ ਦੀ ਕਮੀ ਨਾਲ ਹੋਈਆਂ ਮੌਤਾਂ ’ਤੇ ਵੀ ਸਵਾਲ ਪੁੱਛੇ ਜਾਣੇ ਚਾਹੀਦੇ ਹਨ ਅਤੇ ਪੁੱਛੇ ਗਏ ਸਵਾਲਾਂ ਦੇ ਅੱਧੇ-ਅਧੂੁਰੇ ਜਵਾਬਾਂ ’ਤੇ ਸਰਕਾਰ ਨੂੰ ਘੇਰਨਾ ਚਾਹੀਦਾ ਹੈ ਵਿਰੋਧੀ ਧਿਰ ਕੋਲ ਮੁੱਦਿਆਂ ਦੀ ਕਮੀ ਨਹੀਂ ਹੈ, ਦੇਸ਼ ਦੀ ਖਰਾਬ ਅਰਥਵਿਵਸਥਾ ਦਾ ਮੁੱਦਾ ਵੀ ਹੈ ਹਾਲ ਹੀ ’ਚ ਅੰਤਰਰਾਸ਼ਟਰੀ ਮੁੱਦਰਾ ਫੰਡ ਨੇ ਦੇਸ਼ ਦੀ ਜੀਡੀਪੀ ਗਰੋਥ ਦਾ ਅਨੁਮਾਨ 3 ਫੀਸਦੀ ਘਟਾ ਦਿੱਤਾ ਇਸ ਦਾ ਮਤਲਬ ਇਹ ਹੈ ਕਿ ਇੱਕ ਪਾਸੇ ਜਿੱਥੇ ਕੋਰੋਨਾ ਦੀ ਦੂਜੀ ਲਹਿਰ ਨੇ ਆਰਥਿਕ ਰਿਕਵਰੀ ਨੂੰ ਮੱਠਾ ਕਰ ਦਿੱਤਾ ਹੈ,

ਉੱਥੇ ਦੂਜੇ ਪਾਸੇ ਸਰਕਾਰ ਦੇ ਦਿੱਤੇ ਗਏ ਆਰਥਿਕ ਪੈਕੇਜ ਤੋਂ ਉਮੀਦ ਮੁਤਾਬਿਕ ਨਤੀਜੇ ਨਹੀਂ ਮਿਲੇ ਪੈਟਰੋਲ, ਡੀਜ਼ਲ ’ਤੇ ਭਾਰੀ ਟੈਕਸ ਵੀ ਇੱਕ ਵੱਡਾ ਮੁੱਦਾ ਹੈ, ਜੋ ਹਰ ਇਨਸਾਨ ਦੀ ਜ਼ਿੰਦਗੀ ’ਤੇ ਅਸਰ ਪਾ ਰਿਹਾ ਹੈ ਲਗਾਤਾਰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਣ ਨਾਲ ਮਹਿੰਗਾਈ ਅਸਮਾਨ ਛੂਹ ਰਹੀ ਹੈ, ਸਕਾਰਾਤਮਕ ਅਤੇ ਪ੍ਰਭਾਵੀ ਸੋਚ ਹੋਵੇ ਤਾਂ ਇੱਕ ਪਿਆਜ ਦੀਆਂ ਵਧੀਆਂ ਕੀਮਤਾਂ ਸਰਕਾਰਾਂ ਨੂੰ ਡੇਗਣ ਦਾ ਜਰੀਆ ਬਣੀਆਂ ਹਨ ਹੁਣ ਤਾਂ ਮੁੱਦੇ ਹੀ ਮੁੱਦੇ ਹਨ ਖੇਤੀ ਕਾਨੂੰਨਾਂ ਦਾ ਵੀ ਮਾਮਲਾ ਹੈ, ਜਿਸ ’ਤੇ ਕਿਸਾਨ ਅੰਦੋਲਨ ਜਾਰੀ ਹੈ

ਵਿਰੋਧੀ ਧਿਰ ਨੇ ਵਿਰੋਧ ਪ੍ਰਗਟ ਕਰਨ ਦਾ ਅਸੰਸਦੀ ਅਤੇ ਹਮਲਾਵਰ ਤਰੀਕਾ ਜ਼ਿਆਦਾ ਤੋਂ ਜ਼ਿਆਦਾ ਅਪਣਾ ਕੇ ਆਪਣੇ ਵਿਰੋਧ ਨੂੰ ਵਿਰਾਟ ਬਣਾਉਣ ਲਈ ਸਾਰਥਿਕ ਬਹਿਸ ਦੀ ਬਜਾਇ ਰੌਲਾ-ਰੱਪਾ, ਨਾਅਰੇਬਾਜ਼ੀ ਅਤੇ ਸੰਸਦੀ ਕਾਰਵਾਈ ’ਚ ਅੜਿੱਕਾ ਪਾਉਣ ਦਾ ਜੋ ਤਰੀਕਾ ਅਪਣਾ ਰੱਖਿਆ ਹੈ, ਉਸ ਨਾਲ ਲੋਕਤੰਤਰ ਦੀ ਮਰਿਆਦਾ ਅਤੇ ਮਾਣ ਤਾਰ-ਤਾਰ ਹੋ ਰਿਹਾ ਹੈ

ਸੰਸਦ ’ਚ ਰਚਨਾਤਮਕ ਬਹਿਸ ਫ਼ਿਰ ਹੋ ਸਕਦੀ ਹੈ ਜਦੋਂ ਦੋਵੇਂ ਪੱਖਾਂ ’ਚ ਇੱਕ-ਦੂਜੇ ਦੇ ਵਿਚਾਰਾਂ ਨੂੰ ਸ਼ਾਂਤੀ ਨਾਲ ਸੁਣਨ ਦੀ ਸਮਰੱਥਾ ਜਾਗੇ ਅਤੇ ਦੂਜੇ ਦੀ ਗੱਲ ਪੂਰੀ ਹੋ ਜਾਣ ’ਤੇ ਆਪਣੇ ਸਵਾਲਾਂ ਨੂੰ ਚੁੱਕਿਆ ਜਾਵੇ ਸਦਨ ਦਾ ਮਾਣ ਬਰਕਰਾਰ ਰੱਖਣਾ ਵਿਰੋਧੀ ਧਿਰ ਦਾ ਵੀ ਫ਼ਰਜ਼ ਹੈ ਲੋਕ ਸਭਾ ਕੁਝ ਖੰਭਿਆਂ ’ਤੇ ਟਿਕੀ ਇੱਕ ਸੁੰਦਰ ਇਮਾਰਤ ਨਹੀਂ ਹੈ, ਇਹ ਇੱਕ ਅਰਬ ਤੀਹ ਕਰੋੜ ਜਨਤਾ ਦੇ ਦਿਲਾਂ ਦੀ ਧੜਕਨ ਹੈ ਉਸ ਦੇ ਇੱਕ-ਇੱਕ ਮਿੰਟ ਦੀ ਸੁਚੱਜੀ ਵਰਤੋਂ ਹੋਵੇ ਉੱਥੇ ਰੌਲਾ, ਨਾਅਰੇ ਅਤੇ ਦੁਰਵਿਹਾਰ ਨਾ ਹੋਵੇ, ਅੜਿੱਕਾ ਪੈਦਾ ਨਾ ਹੋਵੇ ਅਜਿਹਾ ਹੋਣਾ ਗਰੀਬ ਲੋਕਾਂ ਅਤੇ ਦੇਸ਼ ਲਈ ਹਰ ਦ੍ਰਿਸ਼ਟੀ ਤੋਂ ਮਹਿੰਗਾ ਸਿੱਧ ਹੁੰਦਾ ਹੈ

ਜੇਕਰ ਸਾਡਾ ਵਿਰੋਧੀ ਧਿਰ ਇਮਾਨਦਾਰੀ ਨਾਲ ਨਹੀਂ ਸੋਚੇਗਾ ਅਤੇ ਸਹੀ ਵਿਹਾਰ ਨਹੀਂ ਕਰੇਗਾ ਤਾਂ ਇਸ ਰਾਸ਼ਟਰ ਦੀ ਆਮ ਜਨਤਾ ਸਹੀ ਅਤੇ ਗਲਤ, ਨੈਤਿਕ ਅਤੇ ਅਨੈਤਿਕ ਵਿਚਕਾਰ ਅੰਤਰ ਕਰਨਾ ਛੱਡ ਦੇੇਵੇਗੀ ਦੇਸ਼ ਦਾ ਭਵਿੱਖ ਸੰਸਦ ਦੇ ਚਿਹਰੇ ’ਤੇ ਲਿਖਿਆ ਹੁੰਦਾ ਹੈ, ਜੇਕਰ ਉੱਥੇ ਮਰਿਆਦਾਹੀਣਤਾ ਅਤੇ ਅਸ਼ਾਲੀਨਤਾ ਦਾ ਪ੍ਰਦਰਸ਼ਨ ਹੁੰਦਾ ਹੈ ਤਾਂ ਸਮੱਸਿਆਵਾਂ ਸੁਲਝਣ ਦੀ ਬਜਾਇ ਉਲਝਦੀਆਂ ਜਾਂਦੀਆਂ ਹਨ ਛੋਟੀਆਂ-ਛੋਟੀਆਂ ਗੱਲਾਂ ’ਤੇ ਮਾੜੀ ਸ਼ਬਦਾਵਲੀ ਦੀ ਵਰਤੋਂ, ਰੌਲਾ-ਰੱਪਾ, ਵਿਅੰਗ, ਹੰਗਾਮਾ ਅਤੇ ਬਾਈਕਾਟ ਆਦਿ ਅਜਿਹੀਆਂ ਘਟਨਾਵਾਂ ਹਨ, ਜਿਨ੍ਹਾਂ ’ਚ ਸੰਸਦ ਵਰਗੇ ਪ੍ਰਤੀਨਿਧੀ ਸੰਸਥਾ ਦਾ ਮਾਣ ਘਟਦਾ ਹੈ

ਇਹ ਗੱਲ ਚੁਣੇ ਗਏ ਆਗੂਆਂ ਅਤੇ ਵਿਰੋਧੀ ਧਿਰ ਨੂੰ ਸਮਝਣੀ ਹੀ ਚਾਹੀਦੀ ਹੈ ਭਾਰਤੀ ਸੰਸਕ੍ਰਿਤੀ ਦੇ ਇਨ੍ਹਾਂ ਮੂਲਮੰਤਰਾਂ ਨੂੰ ਸਮਝਣ ਦੀ ਸ਼ਕਤੀ ਬੇਸ਼ੱਕ ਹੀ ਵਰਤਮਾਨ ਸਿਆਸੀ ਮਾਹਿਰਾਂ ’ਚ ਨਾ ਹੋਵੇ, ਪਰ ਇਸ ਨਾਸਮਝੀ ਨਾਲ ਸੱਚ ਦਾ ਅੰਤ ਤਾਂ ਨਹੀਂ ਹੋ ਸਕਦਾ ਅੰਤ ਤਾਂ ਉਸ ਦਾ ਹੁੰਦਾ ਹੈ ਜੋ ਸੱਚ ਦਾ ਵਿਰੋਧੀ ਹੈ, ਜੋ ਇਮਾਨਦਾਰੀ ਤੋਂ ਹਟਦਾ ਹੈ ਅੰਤ ਤਾਂ ਉਸ ਦਾ ਹੁੰਦਾ ਹੈ ਜੋ ਜਨ-ਭਾਵਨਾ ਦੇ ਨਾਲ ਵਿਸ਼ਵਾਸਘਾਤ ਕਰਦਾ ਹੈ ਲੋਕ-ਮਤ ਅਤੇ ਲੋਕ-ਵਿਸ਼ਵਾਸ ਤਾਂ ਦਿੱਬ ਸ਼ਕਤੀ ਹੈ ਉਸ ਦੀ ਵਰਤੋਂ ਆਦਰਸ਼ਾਂ, ਸਿਧਾਂਤਾਂ ਅਤੇ ਮਰਿਆਦਾਵਾਂ ਦੀ ਰੱਖਿਆ ਲਈ ਹੋਵੇ ਤਾਂ ਹੀ ਉਮੀਦੇ ਟੀਚਿਆਂ ਦੀ ਪ੍ਰਾਪਤੀ ਹੋਵੇਗੀ
ਲਲਿਤ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ