ਸਦਨ ਦੀ ਕਾਰਵਾਈ ਪਹਿਲਾਂ 12 ਵਜੇ ਤੇ ਫਿਰ 2 ਵਜੇ ਤੱਕ ਮੁਲਤਵੀ ਕੀਤੀ ਗਈ ਸੀ
ਨਵੀਂ ਦਿੱਲੀ (ਏਜੰਸੀ)। ਰਾਜ ਸਭਾ ਨੇ ਵਿਰੋਧੀ ਪਾਰਟੀਆਂ ਦੇ ਜ਼ਬਰਦਸਤ ਹੰਗਾਮੇ ਦਰਮਿਆਨ ਅੱਜ ਦਿਵਾਲਾ ਤੇ ਸੋਧ ਅਕਸ਼ਮਤਾ ਸੰਹਿਤਾ (ਸੋਧ) ਬਿੱਲ 2021 ਮੇਜ ਦੀ ਥਾਪ ਨਾਲ ਪਾਸ ਕਰ ਦਿੱਤਾ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ ਵਿਰੋਧੀ ਪਾਰਟੀਆਂ ਦੇ ਹੰਗਾਮੇ ਦੇ ਕਾਰਨ ਸਦਨ ਦੀ ਕਾਰਵਾਈ ਇਸ ਤੋਂ ਪਹਿਲਾਂ ਵੀ 12 ਵਜੇ ਤੇ ਫਿਰ 2 ਵਜੇ ਤੱਕ ਮੁਲਤਵੀ ਕੀਤੀ ਗਈ ਸੀ। ਦੋ ਵਜੇ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਉਪ ਸਭਾਪਤੀ ਭੁਵਨੇਸ਼ਵਰ ਕਲਿਤਾ ਨੇ ਵਿੱਤੀ ਮੰਤਰੀ ਨਿਰਮਲਾ ਸੀਤਾਰਮਨ ਤੋਂ ਬਿੱਲ ਪੇਸ਼ ਕਰਨ ਲਈ ਕਿਹਾ ਇਸ ਤੋਂ ਪਹਿਲਾਂ ਕਾਂਗਰਸ ਨੇ ਆਗੂ ਸ਼ਕਤੀ ਸਿੰਘ ਗੋਹਿਲ ਨੇ ਬਿੱਲ ਦੇ ਵਿਰੋਧ ’ਚ ਆਪਣਾ ਸੰਕਲਪ ਸਦਨ ’ਚ ਰੱਖਿਆ ਇਸ ਦਰਮਿਆਨ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਆਸਣ ਕੋਲ ਆ ਕੇ ਆਪਣਾ ਹੰਗਾਮਾ ਕਰਨ ਲੱਗੇ।
ਬਿੱਲ ’ਤੇ ਹੰਗਾਮੇ ਦਰਮਿਆਨ ਹੀ ਬੇਹੱਦ ਛੋਟੀ ਚਰਚਾ ਕਰਵਾਈ
ਕਾਂਗਰਸ ਦੇ ਮੈਂਬਰਾਂ ਨੇ ਵੀ ਉਨ੍ਹਾਂ ਦੀ ਹਮਾਇਤ ਕੀਤੀ ਬਿੱਲ ’ਤੇ ਹੰਗਾਮੇ ਦਰਮਿਆਨ ਹੀ ਬੇਹੱਦ ਛੋਟੀ ਚਰਚਾ ਕਰਵਾਈ ਗਈ ਜਿਸ ਤੋਂ ਬਾਅਦ ਸੀਤਾਰਮਨ ਨੇ ਆਪਣੇ ਛੋਟੇ ਭਾਸ਼ਣ ’ਚ ਮੈੀਬਰਾਂ ਵੱਲੋਂ ਵਿਅਕਤੀ ਚਿੰਤਾਵਾਂ ਦਾ ਹੱਲ ਕਰਨ ਤੇ ਉਨ੍ਹਾਂ ਦੇ ਸੁਝਾਵਾਂ ’ਤੇ ਵਿਚਾਰ ਕਰਨ ਦਾ ਭਰੋਸਾ ਦਿੰਦਿਆਂ ਸਦਨ ਤੋਂ ਬਿੱਲ ਪਾਸ ਕਰਾਉਣ ਦੀ ਅਪੀਲ ਕੀਤੀ।
ਸਦਨ ਨੇ ਹੰਗਾਮੇ ਦਰਮਿਆਨ ਹੀ ਕਾਂਗਰਸ ਦੇ ਆਗੂ ਸ਼ਕਤੀ ਸਿੰਘ ਗੋਹਿਲ ਤੇ ਹੋਰ ਮੈਂਬਰਾਂ ਦੇ ਬਿੱਲ ਨੂੰ ਨਾਮਨਜ਼ੂਰ ਕਰਨ ਨਾਲ ਸਬੰਧਿਤ ਪ੍ਰਣ ਅਸਵੀਕਾਰ ਕਰ ਦਿੱਤਾ ਇਸ ਤੋਂ ਬਾਅਦ ਸਦਨ ਨੇ ਬਿੱਲ ਮੇਜ ਦੀ ਥਾਪ ’ਤੇ ਪਾਸ ਕਰ ਦਿੱਤਾ ਜਿਸ ਨਾਲ ਇਸ ’ਤੇ ਸੰਸਦ ਦੀ ਮੋਹਰ ਲੱਗ ਗਈ ਕਿਉਂਕਿ ਲੋਕ ਸਭਾ ਇਸ ਨੂੰ ਪਹਿਲਾਂ ਹੀ ਪਾਸ ਕਰ ਚੁੱਕੀ ਹੈ ਇਹ ਬਿੱਲ ਬੀਤੀ ਅਪਰੈਲ ’ਚ ਇਸ ਸਬੰਧੀ ਲਿਆਂਦੇ ਗਏ ਆਰਡੀਨੈਂਸ ਦਾ ਸਥਾਨ ਲਵੇਗਾ ਬਿੱਲ ਪਾਸ ਹੁੰਦੇ ਹੀ ਉਪ ਸਭਾਪਤੀ ਭੁਵਨੇਸ਼ਵਰ ਕਲਿਤਾ ਨੇ ਆਸਣ ਦੇ ਨੇੜੇ ਨਾਅਰੇਬਾਜ਼ੀ ਕਰ ਰਹੇ ਮੈਂਬਰਾਂ ਤੋਂ ਆਪਣੀ ਥਾਵਾਂ ’ਤੇ ਪਰਤਣ ਦੀ ਅਪੀਲ ਕੀਤੀ ਤੇ ਕਿਹਾ ਕਿ ਹਾਲੇ ਸਦਨ ’ਚ ਦੋ ਹੋਰ ਮਹੱਤਵਪੂਰਨ ਬਿੱਲ ਆਉਣੇ ਹਨ ਜੋ ਤੁਹਾਡੇ ਲੋਕਾਂ ਦੇ ਸੰਸਦੀ ਹਲਕਿਆਂ ’ਚ ਵਿਕਾਸ ਕਾਰਜਾਂ ਲਈ ਮਹੱਤਵਪੂਰਨ ਹਨ ਮੈਂਬਰਾਂ ’ਤੇ ਇਸ ਦਾ ਅਸਰ ਨਾ ਹੁੰਦੇ ਵੇਖ ਤੇ ਵਿਵਸਥਾ ਬਣਨ ਕਾਰਨ ਉਪ ਸਭਾਪਤੀ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ