Parineeti Chopra ਸਾਡੀ ਬ੍ਰਾਂਡ ਅੰਬੇਸਡਰ ਨਹੀਂ: ਮਲਿਕ
ਨਾਗਰਿਕਤਾ ਕਾਨੂੰਨ ‘ਤੇ ਪਰਨੀਤੀ ਦੀ ਟਿੱਪਣੀ ਤੋਂ ਬਾਅਦ ਲਿਆ ਫੈਸਲਾ
ਚੰਡੀਗੜ੍ਹ, ਸੱਚ ਕਹੂੰ ਨਿਊਜ਼। ਹਰਿਆਣਾ ‘ਚ ਬੇਟੀ ਬਚਾਓ ਬੇਟੀ ਪੜ੍ਹਾਉ ਅਭਿਆਨ ਦੀ ਬ੍ਰਾਂਡ ਅੰਬੇਸਡਰ ਪਰਨੀਤੀ ਚੋਪੜਾ (Parineeti Chopra) ਦੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ‘ਚ ਆਏ ਟਵੀਟ ਤੋਂ ਬਾਅਦ ਸਰਕਾਰ ਨੇ ਉਹਨਾਂ ਤੋਂ ਪੱਲਾ ਝਾੜ ਲਿਆ ਹੈ। ਟਵੀਟ ਤੋਂ ਬਾਅਦ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਦੇ ਪ੍ਰੋਜੈਕਟ ਡਾਇਰੈਕਟਰ ਯੋਗਿੰਦਰ ਮਲਿਕ ਨੇ ਕਿਹਾ ਕਿ ਪਰਨੀਤੀ ਸਾਡੀ ਬ੍ਰਾਂਡ ਅੰਬੇਸਡਰ ਨਹੀਂ ਹੈ। ਹਾਲਾਂਕਿ ਕੋਈ ਇਹ ਨਹੀਂ ਦੱਸ ਰਿਹਾ ਕਿ ਉਹਨਾਂ ਨੂੰ ਹਟਾਇਆ ਕਦੋਂ ਗਿਆ। ਪੁਲਿਸ ਕਾਰਵਾਈ ਨੂੰ ਬਰਬਰ ਦੱਸਣ ਵਾਲੀ ਅੰਬਾਲਾ ਨਿਵਾਸੀ ਪਰਨੀਤੀ ਚੋਪੜਾ ਨੂੰ ਬ੍ਰਾਂਡ ਅੰਬੇਸਡਰ ਬਣਾਉਣ ਵਾਲੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪ੍ਰਦਰਸ਼ਨਕਾਰੀਆਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਹਿਮਾਇਤੀ ਹਨ। ਪਰਨੀਤੀ ਨੂੰ 2015 ‘ਚ ਬ੍ਰਾਂਡ ਅੰਬੇਸਡਰ ਬਣਾਇਆ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।