(ਸ਼ਮਸ਼ੇਰ ਸਿੰਘ ਰਾਏਕੋਟ। Fog ਬੀਤ ਰਹੇ ਸਾਲ 2023 ਦੇ ਅੰਤਿਮ ਦਿਨਾਂ ‘ਚ ਕੰਬਾਉਣ ਵਾਲੀ ਕੜਾਕੇ ਦੀ ਠੰਢ ਸ਼ੁਰੂ ਹੋ ਗਈ ਹੈ ਅਤੇ ਨਾਲ ਹੀ ਸਰਦ ਹਵਾਵਾਂ ਕਾਰਨ ਠਾਰੀ ਵੀ ਵਧ ਗਈ ਹੈ। ਜਿਵੇਂ-ਜਿਵੇਂ 1 ਜਨਵਰੀ ਤੋਂ ਸਾਰੇ ਸਰਕਾਰੀ ਅਤੇ ਕੁਝ ਨਿੱਜੀ ਸਕੂਲਾਂ ਦੀਆਂ ਸਰਦੀ ਦੀਆਂ ਛੁੱਟੀਆਂ ਖਤਮ ਹੋਣ ਦੇ ਨੇੜੇ ਪੁੱਜ ਰਹੀਆਂ ਹਨ ਉਵੇਂ ਉਵੇਂ ਮੌਸਮ ਨੇ ਵੀ ਇਕਦਮ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ ਅਤੇ ਪਿਛਲੇ 3 ਦਿਨਾਂ ’ਚ 2 ਵਾਰ ਦਿਨ ’ਚ ਹੀ ਧੁੰਦ ਪੈਣ ਨਾਲ ਹਨੇ੍ਹਰਾ ਵੀ ਜਲਦੀ ਹੋਣ ਲੱਗਾ ਹੈ। ਕੋਹਰੇ ਕਾਰਨ ਘੱਟ ਪਾਰਦਰਸ਼ਤਾ ਹੋਣ ਕਾਰਨ ਮਾਪੇ ਬੱਚਿਆਂ ਨੂੰ ਲੈ ਕੇ ਚਿੰਤਤ ਹੋਣ ਲੱਗੇ ਹਨ, ਕਿਉਂਕਿ ਸਰਕਾਰੀ ਸਕੂਲਾਂ ਸਮੇਤ ਹੋਰ ਵੀ ਕਈ ਸਕੂਲ 1 ਜਨਵਰੀ ਤੋਂ ਖੁੱਲ੍ਹਣ ਵਾਲੇ ਹਨ, ਉੱਥੇ ਸਕੂਲਾਂ ’ਚ ਦੂਰ-ਦੁਰਾਡੇ ਤੋਂ ਪੜ੍ਹਾਉਣ ਆਉਣ ਵਾਲੇ ਅਧਿਆਪਕਾਂ ਦੇ ਮੱਥੇ ’ਤੇ ਵੀ ਕੋਹਰੇ ਨੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ।
ਮੌਸਮ ਵਿਭਾਗ ਵੱਲੋਂ ਸੰਘਣੀ ਧੁੰਦ ਦਾ ਅਲਰਟ ਜਾਰੀ (Fog)
ਹੁਣ ਦੇ ਸਰਦ ਰੁੱਤ ਦੇ ਮੌਜੂਦਾ ਹਾਲਾਤ ’ਤੇ ਗੌਰ ਕਰੀਏ ਤਾਂ ਸਕੂਲਾਂ ’ਚ ਛੁੱਟੀ ਦਾ ਸਮਾਂ 3.30 ਵਜੇ ਅਤੇ ਬੱਸਾਂ ’ਚ ਆਉਣ-ਜਾਣ ਵਾਲੇ ਕਈ ਬੱਚੇ ਸ਼ਾਮ 5 ਵਜੇ ਤੱਕ ਉਸ ਸਮੇਂ ਘਰ ਪੁੱਜਣਗੇ ਤਦ ਤੱਕ ਧੁੰਦ ਡਿੱਗਣ ਲੱਗ ਜਾਂਦੀ ਹੈ, ਉੱਥੇ ਕਈ ਅਧਿਆਪਕ ਜੋ ਦੂਰ-ਦੁਰਾਡੇ ਤੋਂ ਪੜ੍ਹਾਉਣ ਆਉਂਦੇ ਹਨ, ਉਹ ਵੀ ਸਕੂਲ ’ਚ ਅੱਧੇ ਘੰਟੇ ਦਾ ਸਟੇਅ ਬੈਕ ਕਰਨ ਤੋਂ ਬਾਅਦ ਲਗਭਗ 4 ਵਜੇ ਘਰ ਲਈ ਨਿਕਲਦੇ ਹਨ।
ਇਹ ਵੀ ਪੜ੍ਹੋ : ਫ਼ੌਜ, ਨੀਮ ਫ਼ੌਜੀ ਬਲਾਂ ਤੇ ਪੁਲਿਸ ’ਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਖੁਸ਼ਖਬਰੀ
ਹੁਣ ਮਾਪਿਆਂ ਅਤੇ ਅਧਿਆਪਕਾਂ ਦਾ ਧਿਆਨ ਸਰਕਾਰ ਦੇ ਅਗਲੇ ਹੁਕਮਾਂ ’ਤੇ ਹੈ ਕਿ ਛੁੱਟੀਆਂ ਹੋਰ ਵਧਦੀਆਂ ਹਨ ਜਾਂ ਫਿਰ ਸੋਮਵਾਰ ਕੜਾਕੇ ਦੀ ਠੰਢ ’ਚ ਸੰਘਣੀ ਧੁੰਦ ਦੇ ਵਿਚਕਾਰ ਸਕੂਲ ਦਾ ਰਸਤਾ ਤੈਅ ਕਰਨਾ ਪਵੇਗਾ। ਉੱਧਰ ਮੌਸਮ ਵਿਭਾਗ ਵੱਲੋਂ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕਿਤੇ-ਕਿਤੇ ਪਾਰਦਰਸ਼ਤਾ 50 ਮੀਟਰ ਤੋਂ ਵੀ ਘੱਟ ਹੋ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। Fog
ਮੌਸਮ ਵਿਭਾਗ ਵੱਲੋਂ ਦਿੱਤੀ ਚਿਤਾਵਨੀ ਮੁਤਾਬਕ ਆਉਣ ਵਾਲੇ ਤਿੰਨ ਚਾਰ ਦਿਨਾਂ ਵਿੱਚ ਕਾਫੀ ਸੰਘਣੀ ਧੁੰਦ ਅਤੇ ਠੰਢ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਆਮ ਜਨ ਜੀਵਨ ਕਾਫੀ ਪ੍ਰਭਾਵਿਤ ਹੋਵੇਗਾ