ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ‘ਯਾਦ-ਏ-ਮੁਰਸ਼ਦ’ 30ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਸ਼ੁਰੂ

ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ‘ਯਾਦ-ਏ-ਮੁਰਸ਼ਦ’ 30ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਸ਼ੁਰੂ

ਹਨੇਰੀ ਜ਼ਿੰਦਗੀਆਂ ਨੂੰ ਮਿਲੇਗਾ ਚਾਣਨ
ਐਤਵਾਰ ਦੁਪਹਿਰ ਤੱਕ 3000 ਮਰੀਜ਼ਾਂ ਦਾ ਹੋਇਆ ਰਜਿਸ਼ਟ੍ਰੇਸ਼ਨ

ਸਿਰਸਾ। ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਹਨੇਰੀ ਜ਼ਿੰਦਗੀਆਂ ਵਿੱਚ ਰੋਸ਼ਨੀ ਲਿਆਉਣ ਲਈ ਡੇਰਾ ਸੱਚਾ ਸੌਦਾ ਦੇ ਦੂਸਰੇ ਗੱਦੀਨਸ਼ੀਨ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ਵਿੱਚ ‘ਯਾਦ-ਏ-ਮੁਰਸ਼ਦ’ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 30ਵਾਂ ਫਰੀ ਅੱਖਾਂ ਦਾ ਕੈਂਪ (ਵਿਸ਼ਾਲ ਅੱਖਾਂ ਦਾ ਚੈਕਅੱਪ ਕੈਂਪ) ਐਤਵਾਰ ਨੂੰ ਸ਼ੁਰੁੂ ਹੋ ਗਿਆ।Yad-E-Murshad Eye Camp

ਸ਼ਾਹ ਸਤਿਨਾਮ ਜੀ ਧਾਮ ਵਿੱਚ ‘ਯਾਦ-ਏ-ਮੁਰਸ਼ਦ’ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 30ਵੇਂ ਮੁਫਤ ਅੱਖਾਂ ਦੇ ਕੈਂਪ ਦਾ ਉਦਘਾਟਨ ਸਤਿਕਾਰਯੋਗ ਸ਼ਾਹੀ ਪਰਿਵਾਰ, ਡੇਰਾ ਸੱਚਾ ਸੌਦਾ ਦੀ ਪ੍ਰੰਬਧਕੀ ਕਮੇਟੀ ਅਤੇ ਕੈਂਪ ਵਿੱਚ ਸੇਵਾ ਦੇਣ ਆਏ ਡਾਕਟਰਾਂ ਅਤੇ ਆਈ ਹੋਈ ਸਾਧ ਸੰਗਤ ਵੱਲੋਂ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਇਲਾਹੀ ਨਾਅਰੇ ਅਤੇ ਅਰਦਾਸ ਬੋਲ ਕੇ ਕੀਤਾ ਗਿਆ। ਕੈਂਪ ਦੌਰਾਨ ਸਰਕਾਰ ਵੱਲੋਂ ਨਿਰਧਾਰਤ ਕੋਵਿਡ-19 ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ। ਕੈਂਪ ਵਿੱਚ ਹਰੇਕ ਵਿਅਕਤੀ ਨੂੰ ਸਮਾਜਿਕ ਦੂਰੀ ਰੱਖਣ ਦੇ ਨਾਲ ਮੂੰਹ ‘ਤੇ ਮਾਸਕ ਪਾ ਕੇ, ਹੱਥਾਂ ਨੂੰ ਸੈਨੀਟਾਈਜ਼ ਕਰਕੇ ਅਤੇ ਹਰੇਕ ਦਾ ਤਾਪਮਾਨ ਚੈਕ ਕਰਨ ਤੋਂ ਬਾਅਦ ਹੀ ਦਾਖਲਾ ਦਿੱਤਾ ਜਾ ਰਿਹਾ ਹੈ। ਕੈਂਪ ਦੇ ਪਹਿਲੇ ਦਿਨ ਖ਼ਬਰ ਲਿਖੇ ਜਾਣ ਤੱਕ 856 ਮਰੀਜ਼ਾਂ ਦੀਆਂ ਅੱਖਾਂ ਦੀ ਜ਼ਾਂਚ ਹੋ ਚੁੱਕੀ ਸੀ ਅਤੇ 3000 ਤੋਂ ਜ਼ਿਆਦਾ ਅੱਖਾ ਦੇ ਮਰੀਜ਼ ਆਪਣਾ ਰਜਿਸ਼ਟ੍ਰੇਸ਼ਨ ਕਰਵਾ ਚੁੱਕੇ ਹਨ।

ਸੋਮਵਾਰ ਤੋਂ ਕੰਮ ਸ਼ੁਰੁ ਹੋ ਜਾਵੇਗਾ

ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੀ ਅਗਵਾਈ ਹੇਠ ਸ਼ੁਰੁ ਕੀਤੇ ਗਏ ਰਾਸ਼ਟਰੀ ਅੰਨ੍ਹਾਪਣ ਕੰਟਰੋਲ ਪ੍ਰੋਗਰਾਮ ਤਹਿਤ 12 ਤੋਂ 15 ਦਸੰਬਰ ਤੱਕ ਅੱਖਾਂ ਦੇ ਮਰੀਜ਼ਾਂ ਦੀ ਫਰੀ ਜ਼ਾਚ ਕੀਤੀ ਜਾਵੇਗੀ ਅਤੇ ਜਿਨ੍ਹਾਂ ਮਰੀਜ਼ਾਂ ਦੀ ਚੋਣ ਆਪਰੇਸ਼ਨ ਲਈ ਕੀਤੀ ਜਾਵੇਗੀ ਉਹਨਾਂ ਦੇ ਆਪਰੇਸ਼ਨ ਸੋਮਵਾਰ 13 ਦਸੰਬਰ ਤੋਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿਖੇ ਸਥਿਤ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਆਪਰੇਸ਼ਨ ਥੀਏਟਰ ਵਿੱਚ ਕੀਤੇ ਜਾਣਗੇ। ਕੈਂਪ ਵਿੱਚ ਮਰੀਜ਼ਾਂ ਦੀ ਜਾਂਚ ਲਈ ਭੈਣਾਂ ਅਤੇ ਭਰਾਵਾਂ ਲਈ ਵੱਖਰੇ ਕੈਬਿਨ ਬਣਾਏ ਗਏ ਹਨ। ਸਾਰਿਆਂ ਦੀ ਅਲੱਗ-ਅਲੱਗ ਜਾਂਚ ਕੀਤੀ ਗਈ।

Yad-E-Murshad Eye Camp

ਸੰਨ 1992 ਤੋਂ ਚੱਲ ਰਿਹਾ ਹੈ ਹਨੇਰੀ ਜ਼ਿੰਦਗੀਆਂ ਵਿੱਚ ਰੋਸ਼ਨੀ ਲਿਆ ਦਾ ਸਿਲਸਿਲਾ

ਕੈਂਪ ਬਾਰੇ ਜਾਣਕਾਰੀ ਦਿੰਦਿਆਂ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਸੀਐਮਓ ਸੀਨੀਅਰ ਡਾਕਟਰ ਗੌਰਵ ਇੰਸਾਂ ਨੇ ਦੱਸਿਆ ਕਿ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ 13 ਦਸੰਬਰ 1991 ਨੂੰ ਚੋਲਾ ਬਦਲਿਆ ਸੀ। ਉਹਨਾਂ ਦੀ ਯਾਦ ਵਿੱਚ 1992 ਤੋਂ ਹਰ ਸਾਲ 12 ਤੋਂ 15 ਦਸੰਬਰ ਤੱਕ ਇਹ ਕੈਂਪ ਲਗਾਇਆ ਜਾ ਰਿਹਾ ਹੈ। ਇਨ੍ਹਾਂ ਕੈਂਪਾਂ ਵਿੱਚ ਹੁਣ ਤੱਕ 27 ਹਜ਼ਾਰ ਦੇ ਕਰੀਬ ਮਰੀਜ਼ ਆਪਣੀ ਅੱਖਾਂ ਦਾ ਸਫਲ ਆਪਰੇਸ਼ਨ ਕਰਵਾ ਕੇ ਰੋਸ਼ਨੀ ਪ੍ਰਾਪਤ ਕਰ ਚੁੱਕੇ ਹਨ ਅਤੇ ਲੱਖਾਂ ਇਸ ਕੈਂਪ ਵਿੰਚ ਆਪਣੀਆਂ ਅੱਖਾਂ ਦੀ ਜਾਂਚ ਕਰਵਾ ਚੁੱਕੇ ਹਨ।

Yad-E-Murshad Eye Camp

ਆਪਰੇਸ਼ਨ ਸਮੇਤ ਸਾਰੀਆਂ ਸੁਵਿਧਾਵਾਂ ਮੁਫ਼ਤ ਉਪਲਬਧ ਹੋਣਗੀਆਂ

ਦੂਜੇ ਪਾਸੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅੱਖਾ ਦੇ ਰੋਗਾਂ ਦੀ ਮਾਹਿਰ ਡਾ: ਮੋਨਿਕਾ ਇੰਸਾਂ ਨੇ ਦੱਸਿਆ ਕਿ ਇਸ ਕੈਂਪ ਵਿੱਚ ਜ਼ਿਆਦਾਤਰ ਚਿੱਟੇ ਮੋਤੀਆਬਿੰਦ ਅਤੇ ਕਾਲੇ ਮੋਤੀਆਬਿੰਦ ਦੇ ਆਪਰੇਸ਼ਨ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਜ਼ਰੂਰੀ ਦਵਾਈਆਂ, ਲੈਬਾਰਟਰੀ ਜਾਂਚ ਵੀ ਮੁਫ਼ਤ ਕੀਤੀ ਜਾਂਦੀ ਹੈ ਅਤੇ ਨੇੜੇ ਦੀਆਂ ਐਨਕਾਂ ਵੀ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਕੈਂਪ ਦਾ ਲਾਭ ਲੈਣ ਲਈ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼ ਸਮੇਤ ਵੱਖ-ਵੱਖ ਅਤੇ ਦੂਰ ਦਰਾਡੇ ਰਾਜਾਂ ਤੋਂ ਵੀ ਮਰੀਜ਼ ਆਉਂਦੇ ਹਨ। ਮਰੀਜ਼ਾਂ ਦੇ ਆਪਰੇਸ਼ਨ ਵੀ ਹਾਈਟੈਕ ਲੈਵਲ ਦੇ ਆਪਰੇਸ਼ਨ ਥੀਟੇਟਰ ਵਿੱਚ ਕੀਤੇ ਜਾਣਗੇ ਅਤੇ ਸਾਰੇ ਆਪਰੇਸ਼ਨ ਬਿਨਾਂ ਟਾਂਕਿਆਂ ਦੇ ਕੀਤੇ ਜਾਣਗੇ।

ਸੇਵਾਦਾਰ ਪੂਰੀ ਲਗਨ ਨਾਲ ਡਿਊਟੀ ਕਰਦੇ ਹੋਏ

Yad-E-Murshad Eye Camp

ਕੈਂਪ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰ ਭਾਈ-ਭੈਣਾਂ ਦਿਨ-ਰਾਤ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੇ ਹਨ। ਸਾਫ਼-ਸਫਾਈ ਤੋਂ ਲੈ ਕੇ ਮਰੀਜ਼ਾਂ ਦੀ ਜਾਂਚ ਕਰਵਾਉਣਾ, ਖਾਣਾ ਖਵਾਉਣਾ, ਚਾਪ-ਪਾਣੀ, ਸਮੇਂ ਤੇ ਦਵਾਈ ਦੇਣੀ ਅਤੇ ਬਜ਼ੁਰਗ ਮਰੀਜ਼ਾਂ ਨੂੰ ਬਾਥਰੂਮ ਲੈ ਕੇ ਜਾਣਾ ਆਦਿ ਸੇਵਾ ਕਾਰਜ ਸ਼ਾਮਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ