…ਇਨ੍ਹਾਂ ਤਾਂ ਸਿਰੇ ਵਾਲੀ ਗੱਲ ਕਹਿ ‘ਤੀ

…ਇਨ੍ਹਾਂ ਤਾਂ ਸਿਰੇ ਵਾਲੀ ਗੱਲ ਕਹਿ ‘ਤੀ

15 ਸਤੰਬਰ 1969 ਪੂਜਨੀਕ ਪਰਮ ਪਿਤਾ ਜੀ ਪਿੰਡ ਤਿਓਣਾ ਪੁਜਾਰੀਆਂ ਜ਼ਿਲ੍ਹਾ ਬਠਿੰਡਾ ‘ਚ ਸਤਿਸੰਗ ਫ਼ਰਮਾਉਣ ਉਪਰੰਤ ਭਾਈ ਚੰਦ ਸਿੰਘ ਅਤੇ ਨੰਦ ਸਿੰਘ ਦੇ ਘਰ ਪਿੰਡ ਤੰਗਰਾਲੀ ‘ਚ ਪਧਾਰੇ ਇਸ ਘਰ ‘ਚ ਪੂਜਨੀਕ ਪਰਮ ਪਿਤਾ ਜੀ ਦੀ ਧਰਮ ਪਤਨੀ ਪੂਜਨੀਕ ਮਾਤਾ ਗੁਰਦੇਵ ਕੌਰ ਜੀ ਦੇ ਨਾਨਕੇ ਹਨ ਉੱਥੇ ਪਰਮ ਪਿਤਾ ਜੀ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਮਿਲੇ ਅਤੇ ਸਭ ਦੀ ਰਾਜੀ-ਖੁਸ਼ੀ ਪੁੱਛੀ

ਇਸ ਘਰ ਦੇ ਨੇੜੇ ਹੀ ਬੋਹੜ ਦੇ ਦਰੱਖਤ ਸਨ ਪਰਮ ਪਿਤਾ ਜੀ ਨੇ ਉਨ੍ਹਾਂ ਦਰੱਖਤਾਂ ਨੂੰ ਵੇਖਦੇ ਹੋਏ ਬਚਨ ਫ਼ਰਮਾਇਆ, ”ਆਪਣੇ ਦਰਬਾਰ ‘ਚ ਵੀ ਬੋਹੜ ਦੇ ਬੂਟੇ ਲਾਉਣੇ ਹਨ” ਇਸ ‘ਤੇ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਅਸੀਂ ਬੋਹੜ ਦੇ ਬੂਟੇ ਦਰਬਾਰ ‘ਚ ਲੈ ਆਵਾਂਗੇ ਜਦੋਂ ਪਰਮ ਪਿਤਾ ਜੀ ਉੱਥੋਂ ਚੱਲਣ ਲੱਗੇ ਤਾਂ ਚੰਦ ਸਿੰਘ ਜੀ (ਪਰਮ ਪਿਤਾ ਜੀ ਦੇ ਰਿਸ਼ਤੇਦਾਰ) ਪਰਮ ਪਿਤਾ ਜੀ ਨੂੰ ਆਦਰ-ਮਾਣ ਨਾਲ ਕੰਬਲ ਦੇਣ ਲੱਗੇ ਤਾਂ ਪਰਮ ਪਿਤਾ ਜੀ ਨੇ ਫ਼ਰਮਾਇਆ, ”ਚੰਦ ਸਿੰਘ, ਹੁਣ ਅਸੀਂ ਸੰਤ ਹਾਂ ਇਸ ਲਈ ਅਸੀਂ ਕਿਸੇ ਤੋਂ ਕੁਝ ਨਹੀਂ ਲੈਂਦੇ”

ਭਾਈ ਚੰਦ ਸਿੰਘ ਨੇ ਬੇਨਤੀ ਕੀਤੀ ਕਿ ਪਿਤਾ ਜੀ, ਅਸੀਂ ਤੁਹਾਨੂੰ ਸੰਤ ਦੇ ਤੌਰ ‘ਤੇ ਨਹੀਂ ਦੇ ਰਹੇ ਸਗੋਂ ਅਸੀਂ ਤਾਂ ਪ੍ਰਾਹੁਣੇ (ਜਵਾਈ) ਵਜੋਂ ਦੇ ਰਹੇ ਹਾਂ ਪਰਮ ਪਿਤਾ ਜੀ ਨੇ ਸੇਵਾਦਾਰ ਨੂੰ ਕਿਹਾ, ”ਲੈ ਲਓ ਭਾਈ, ਹੁਣ ਤਾਂ ਇਨ੍ਹਾਂ ਸਿਰੇ ਵਾਲੀ ਗੱਲ ਹੀ ਕਹਿ ਦਿੱਤੀ ਹੈ”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.