ਸਾਡੇ ਨਾਲ ਸ਼ਾਮਲ

Follow us

21.2 C
Chandigarh
Friday, February 6, 2026
More
    Home Breaking News Dera Sacha Sa...

    Dera Sacha Sauda: ਸੱਚੇ ਸਤਿਗੁਰੂ ਨੇ ਬੋਹੜ ਦੇ ਰੁੱਖਾਂ ਨੂੰ ਇਸ ਤਰ੍ਹਾਂ ਤਾਰਿਆ

    Dera Sacha Sauda: 15 ਸਤੰਬਰ 1969: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ਤਿਓਣਾ ਪੁਜਾਰੀਆਂ ਜ਼ਿਲ੍ਹਾ ਬਠਿੰਡਾ ’ਚ ਸਤਿਸੰਗ ਫ਼ਰਮਾਉਣ ਉਪਰੰਤ ਚੰਦ ਸਿੰਘ ਅਤੇ ਨੰਦ ਸਿੰਘ ਦੇ ਘਰ ਪਿੰਡ ਤੰਗਰਾਲੀ ’ਚ ਪਧਾਰੇ। ਇਸ ਘਰ ’ਚ ਪੂਜਨੀਕ ਪਰਮ ਪਿਤਾ ਜੀ ਦੇ ਅਰਧੰਗਣੀ (ਧਰਮ ਪਤਨੀ) ਪੂਜਨੀਕ ਮਾਤਾ ਗੁਰਦੇਵ ਕੌਰ ਜੀ ਦੇ ਨਾਨਕੇ ਸਨ। ਉੱਥੇ ਪਰਮ ਪਿਤਾ ਜੀ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਮਿਲੇ ਅਤੇ ਸਭ ਦੀ ਰਾਜੀ-ਖੁਸ਼ੀ ਪੁੱਛੀ।

    ਇਸ ਘਰ ਦੇ ਨੇੜੇ ਹੀ ਬੋਹੜ ਦੇ ਦਰੱਖਤ ਸਨ। ਪੂਜਨੀਕ ਪਰਮ ਪਿਤਾ ਜੀ ਨੇ ਉਨ੍ਹਾਂ ਦਰੱਖਤਾਂ ਨੂੰ ਵੇਖਦੇ ਹੋਏ ਬਚਨ ਫ਼ਰਮਾਇਆ, ‘‘ਆਪਣੇ ਡੇਰੇ ’ਚ ਵੀ ਬੋਹੜ ਦੇ ਬੂਟੇ ਲਾਉਣੇ ਹਨ।’’ ਇਸ ’ਤੇ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਅਸੀਂ ਬੋਹੜ ਦੇ ਬੂਟੇ ਦਰਬਾਰ ’ਚ ਲੈ ਆਵਾਂਗੇ।

    Read Also : ਸੇਵਾ ਦੇ ਮਹਾਂਕੁੰਭ ਦਾ ਪੰਜਵਾਂ ਦਿਨ- ਸੈਂਕੜੇ ਲੋਕਾਂ ਨੇ ਕਰਵਾਈ ਦਿਲ ਦੇ ਰੋਗਾਂ ਦੀ ਜਾਂਚ

    ਜਦੋਂ ਪੂਜਨੀਕ ਪਰਮ ਪਿਤਾ ਜੀ ਉੱਥੋਂ ਚੱਲਣ ਲੱਗੇ ਤਾਂ ਚੰਦ ਸਿੰਘ ਜੀ (ਪੂਜਨੀਕ ਪਰਮ ਪਿਤਾ ਜੀ ਦੇ ਰਿਸ਼ਤੇਦਾਰ) ਪੂਜਨੀਕ ਪਰਮ ਪਿਤਾ ਜੀ ਨੂੰ ਆਦਰ-ਮਾਣ ਨਾਲ ਕੰਬਲ ਦੇਣ ਲੱਗੇ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਚੰਦ ਸਿੰਹਾਂ, ਹੁਣ ਅਸੀਂ ਸੰਤ ਹਾਂ। ਇਸ ਲਈ ਅਸੀਂ ਕਿਸੇ ਤੋਂ ਕੁਝ ਨਹੀਂ ਲੈਂਦੇ।’’ ਭਾਈ ਚੰਦ ਸਿੰਘ ਨੇ ਬੇਨਤੀ ਕੀਤੀ, ‘‘ਪਿਤਾ ਜੀ, ਅਸੀਂ ਤੁਹਾਨੂੰ ਸੰਤ ਦੇ ਤੌਰ ’ਤੇ ਨਹੀਂ ਦੇ ਰਹੇ, ਸਗੋਂ ਅਸੀਂ ਤਾਂ ਆਪਣੇ ਪ੍ਰਾਹੁਣੇ (ਜਵਾਈ) ਵਜੋਂ ਦੇ ਰਹੇ ਹਾਂ।’’ ਪੂਜਨੀਕ ਪਰਮ ਪਿਤਾ ਜੀ ਨੇ ਸੇਵਾਦਾਰ ਨੂੰ ਕਿਹਾ, ‘‘ਲੈ ਲਓ ਭਾਈ, ਹੁਣ ਤਾਂ ਇਨ੍ਹਾਂ ਸਿਰੇ ਵਾਲੀ ਗੱਲ ਹੀ ਕਹਿ ਦਿੱਤੀ ਹੈ।’’ Dera Sacha Sauda