ਸੁਧਾਰ ਦੇ ਸੰਦੀਪ ਚੌਧਰੀ ਨੇ ਐਫ 42-44/61-61 ਜੈਵਲਿਨ ਥਰੋਅ ਈਵੇਂਟ ‘ਚ 60.01 ਮੀਟਰ ਥਰੋ ਦਾ ਵਿਸ਼ਵ ਰਿਕਾਰਡ ਬਣਾ ਕੇ 38 ਸਾਲ ਪਹਿਲਾਂ ਚੀਨੀ ਖਿਡਾਰੀ ਦੇ ਰਿਕਾਰਡ ਨੂੰ ਤੋੜਿਆ
ਜਕਾਰਤਾ, 12 ਅਕਤੂਬਰ
ਭਾਰਤ ਨੇ ਇੰਡੋਨੇਸ਼ੀਆ ਦੇ ਜਕਾਰਤਾ ‘ਚ ਚੱਲ ਰਹੀਆਂ ਪੈਰਾ ਏਸ਼ੀਆਈ ਖੇਡਾਂ ‘ਚ ਸ਼ਤਰੰਜ਼, ਬੈਡਮਿੰਟਨ ਅਤੇ ਅਥਲੈਟਿਕਸ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜ ਸੋਨ ਤਮਗੇ ਜਿੱਤ ਲਏ ਭਾਰਤ ਨੇ ਸ਼ਤਰੰਜ਼ ‘ਚ ਦੋ ਸੋਨ, ਬੈਡਮਿੰਟਨ ‘ਚ 1 ਸੋਨਾ ਅਤੇ ਪੈਰਾ ਅਥਲੈਟਿਕਸ ‘ਚ ਦੋ ਸੋਨ ਤਮਗੇ ਹਾਸਲ ਕੀਤੇ ਭਾਰਤ ਦੀ ਹੁਣ ਕੁੱਲ ਤਮਗਾ ਗਿਣਤੀ 13 ਸੋਨ, 20 ਚਾਂਦੀ ਅਤੇ 20 ਕਾਂਸੀ ਤਮਗਿਆਂ ਸਮੇਤ ਕੁੱਲ 63 ਤਮਗੇ ਪਹੁੰਚ ਗਈ ਹੈ
ਅਥਲੈਟਿਕਸ ‘ਚ ਭਾਰਤ ਦੇ ਨੀਰਜ ਯਾਦਵ ਨੇ ਨੇਜਾ ਸੁੱਟਣ ਦੀ ਐਫ 55 ਈਵੇਂਟ ‘ਚ ਸੋਨਾ ਅਤੇ ਅਮਿਤ ਬਾਲਿਆਨ ਨੇ ਚਾਂਦੀ ਤਮਗਾ ਜਿੱਤਿਆ ਜਦੋਂਕਿ ਅਮਿਤ ਕੁਮਾਰ ਨੇ ਪੁਰਸ਼ ਕਲੱਬ ਐਫ 51 ਈਵੇਂਟ ‘ਚ ਸੋਨ ਅਤੇ ਧਰਮਬੀਰ ਨੇ ਚਾਂਦੀ ਜਿੱਤਿਆ ਨੀਰਜ਼ ਨੇ 29.84 ਮੀਟਰ ਦਾ ਨਵਾਂ ਗੇਮਜ਼ ਰਿਕਾਰਡ ਬਣਾਉਂਦੇ ਹੋਏ ਸੋਨ ਤਮਗਾ ਜਿੱਤਿਆ ਅਮਿਤ ਨੇ 29.79 ਮੀਟਰ ਥ੍ਰੋ ਦਾ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਤਮਗਾ ਜੱਤਿਆ ਅਮਿਤ ਨੇ ਕਲੱਬ ਈਵੇਂਟ ‘ਚ 29.47 ਮੀਟਰ ਨੇਜਾ ਸੁੱਟ ਕੇ ਨਵਾਂ ਰਿਕਾਰਡ ਬਣਾਉਂਦੇ ਹੋਏ ਸੋਨਾ ਜਿੱਤਿਆ
ਜਦੋਂਕਿ ਧਰਮਬੀਰ ਨੇ 24.81 ਮੀਟਰ ਦੀ ਥ੍ਰੋ ਨਾਲ ਚਾਂਦੀ ਤਮਗਾ ਆਪਣੇ ਨਾਂਅ ਕੀਤਾ ਇਸ ਤੋਂ ਇਲਾਵਾ ਦੀਪਾ ਮਲਿਕ ਨੇ ਡਿਸਕਸ ਥ੍ਰੋ ਐਫ 51/52/53 ‘ਚ ਕਾਂਸੀ ਤਮਗਾ ਜਿੱਤਿਆ ਅਤੇ ਨਿਧੀ ਨੇ ਐਫ11 ‘ਚ ਕਾਂਸੀ ਤਮਗਾ ਜਿੱਤਿਆ ਭਾਰਤ ਨੇ ਅਥਲੈਟਿਕਸ ‘ਚ 7 ਸੋਨ, 13 ਚਾਂਦੀ ਅਤੇ 16 ਕਾਂਸੀ ਤਮਗਿਆਂ ਸਮੇਤ 36 ਤਮਗੇ ਜਿੱਤ ਲਏ ਹਨ
ਇਸ ਤੋਂ ਇਲਾਵਾ ਗੁਰੂ ਹਰਿਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ ਦੇ ਬੀ.ਪੀ.ਐੱਡ ਪਹਿਲੇ ਸਾਲ ਦੇ ਵਿਦਿਆਰਥੀ ਸੰਦੀਪ ਚੌਧਰੀ ਨੇ ਐਫ 42-44/61-61 ਜੈਵਲਿਨ ਥਰੋਅ ਈਵੇਂਟ ‘ਚ 60.01 ਮੀਟਰ ਥਰੋ ਦਾ ਵਿਸ਼ਵ ਰਿਕਾਰਡ ਬਣਾ ਕੇ ਭਾਰਤ ਦੀ ਝੋਲੀ ‘ਚ ਸੋਨ ਤਮਗਾ ਪਾਇਆ ਇਸ ਤੋਂ ਪਹਿਲਾਂ ਇਹ ਰਿਕਾਰਡ 38 ਸਾਲ ਪਹਿਲਾਂ 1980 ਵਿਚ ਚੀਨ ਦੇ ਮਿੰਗਜ਼ੀ(59.82 ਮੀਟਰ) ਦੇ ਨਾਂਅ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।