ਹਾਏ ਓ ਰੱਬਾ! ਤਿੰਨ ਪਾਕਿਸਤਾਨੀਆਂ ਦੇ 96 ਬੱਚੇ, ਕਹਿੰਦੇ ਅੱਲ੍ਹਾ ਦੀ ਦੇਣ

ਨਵੀਂ ਦਿੱਲੀ (ਏਜੰਸੀ) । ਪਾਕਿਸਤਾਨ ‘ਚ ਵਧਦੀ ਮਰਦਮਸ਼ੁਮਾਰੀ ਸਮੱਸਿਆ ਬਣ ਰਹੀ ਹੈ, ਲਗਭਗ 100 ਬੱਚਿਆਂ ਦੇ ਅਜਿਹੇ 3 ਪਿਤਾ ਵੀ ਹਨ, ਜਿਨ੍ਹਾਂ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਉਹ ਬੜੀ ਸਹਿਜਤਾ ਨਾਲ ਕਹਿੰੰਦੇ ਹਨ, ‘ਅੱਲ੍ਹਾ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰ ਦੇਵੇਗਾ 19 ਸਾਲਾਂ ਬਾਅਦ ਦੇਸ਼ ‘ਚ ਮਰਦਮਸ਼ੁਮਾਰੀ ਕੀਤੀ ਗਈ ਹੈ ਤੇ ਉਸਦੀ ਰਿਪੋਰਟ ਜੁਲਾਈ ‘ਚ ਆਉਣ ਦੀ ਸੰਭਾਵਨਾ ਹੈ ਜਾਣਕਾਰਾਂ ਦਾ ਅੰਦਾਜਾ ਹੈ ਕਿ ਪਾਕਿ ਦੇਸ਼ ਦੀ ਅਬਾਦੀ ਲਗਭਗ 20 ਕਰੋੜ ਹੋ ਜਾਵੇਗੀ ਜੋ 1998 ‘ਚ 13.5 ਕਰੋੜ ਸੀ ਵਿਸ਼ਵ ਬੈਂਕ ਤੇ ਸਰਕਾਰੀ ਅੰਕੜਿਆਂ ਅਨੁਸਾਰ, ਪਾਕਿਸਤਾਨ ਦੱਖਣੀ ਏਸ਼ੀਆ ‘ਚ ਸਭ ਤੋਂ ਜ਼ਿਆਦਾ ਜਨਮਦਰ ਵਾਲਾ ਦੇਸ਼ ਹੈ ਜਿੱਥੇ ਹਰ  ਔਰਤ ‘ਤੇ ਲਗਭਗ 3 ਬੱਚੇ ਹਨ ਮਾਹਿਰ ਅਗਾਹ ਕਰਦੇ ਹੋਏ ਕਹਿੰਦੇ ਹਨ ਦੇਸ਼ ਦੀ ਵਧਦੀ ਜਨਸੰਖਿਆ ਆਰਥਿਕ ਲਾਭ ਤੇ ਸਮਾਜਿਕ ਕਾਰਜਾਂ ਨੂੰ ਪ੍ਰਭਾਵਿਤ ਕਰ ਰਹੀ ਹੈ।

ਇੱਧਰ 36  ਬੱਚਿਆਂ ਦੇ ਪਿਤਾ ਗੁਲਜਾਰ ਖਾਨ ਨੇ ਕਿਹਾ ਕਿ ਅੱਲ੍ਹਾ ਨੇ ਪੂਰੀ ਦੁਨੀਆ ਤੇ ਇਨਸਾਨਾਂ ਨੂੰ ਬਣਾਇਆ ਹੈ, ਇਸ ਲਈ ਮੈਂ ਬੱਚਾ ਪੈਦਾ ਕਰਨ ਦੀ ਕੁਦਰਤੀ ਪ੍ਰਕਿਰਿਆ ਨੂੰ ਕਿਉਂ ਰੋਕਾਂ? ਉਨ੍ਹਾਂ ਦਾ ਕਹਿਣਾ ਹੈ ਕਿ ਇਸਲਾਮ ਫੈਮਲੀ ਪਲਾਨਿੰਗ ਦੇ ਖਿਲਾਫ਼ ਹੈ ਕਬਾਇਲੀ ਇਲਾਕੇ ਬੰਨੂ ਦੇ ਰਹਿਣ ਵਾਲੇ ਗੁਲਜਾਰ (57) ਦੀ ਤੀਜੀ ਪਤਨੀ ਗਰਭਪਤੀ ਹੈ  ਗੁਲਜਾਰ ਨੇ ਦੱਸਿਆ ਕਿ ਅਸੀਂ ਮਜ਼ਬੂਤ ਹੋਣਾ ਚਾਹੁੰਦੇ ਹਾਂ ਉਨ੍ਹਾਂ ਦਾ ਕਹਿਣਾ ਹੈ ਕਿ ਕ੍ਰਿਕਟ ਮੈਚ ਖੇਡਣ ਲਈ ਉਨ੍ਹਾਂ ਦੇ ਬੱਚਿਆਂ ਨੂੰ ਦੋਸਤਾਂ ਦੀ ਲੋੜ ਨਹੀਂ ਹੈ ਪਾਕਿਸਤਾਨ ‘ਚ ਬਹੁ ਵਿਆਹ ਵੈਧ ਹੈ ਗੁਲਜਾਰ ਦੇ ਭਾਈ ਮਸਤਾਨ ਖਾਨ ਵਜੀਰ (70) ਦੀ ਵੀ ਤਿੰਨ ਪਤਨੀਆਂ ਹਨ ਵਜੀਰ ਦੇ 22 ਬੱਚੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੋਤੇ-ਪੋਤੀਆਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਉਹ ਗਿਣ ਨਹੀਂ ਸਕਦੇ।