ਪੰਜਾਬ ‘ਚ ਕਾਗਜ਼ੀ ਸਟੈਂਪ ਖਤਮ, ਸਰਕਾਰ ਨੇ ਸ਼ੁਰੂ ਕੀਤੀ ਈ-ਸਟੈਂਪ

Paper stamp

 ਛਪਾਈ ‘ਤੇ ਹੋਣ ਵਾਲੇ 35 ਕਰੋੜ ਰੁਪਏ ਦੀ ਹੋਵੇਗੀ ਬੱਚਤ 

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਰਕਾਰ ਨੇ ਇੱਕ ਹੋਰ ਵੱਡੀ ਫੈਸਲਾ ਲਿਆ ਹੈ। ਹੁਣ ਪੰਜਾਬ ਦੋ ਲੋਕਾਂ ਨੂੰ ਕਾਗਜ਼ੀ ਸਟੈਂਪ ਤੋਂ ਛੁਟਾਕਾਰਾ ਮਿਲੇਗਾ। ਪੰਜਾਬ ਸਰਕਾਰ ਨੇ ਕਾਗਜ਼ੀ ਸਟੈਂਪ ਪੇਪਰ ਖਤਮ ਕਰ ਦਿੱਤਾ ਹੈ। ਹੁਣ ਇਸ ਦੇ ਥਾਂ ਸਿਰਫ ਈ-ਸਟੈਂਪ ਚੱਲਣਗੇ। ਪੰਜਾਬ ਦੇ ਮਾਲ ਮੰਤਰੀ ਬ੍ਰਹਮਸ਼ੰਕਰ ਜ਼ਿੰਪਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਗਜ਼ੀ ਸਟੈਂਪ ਖਤਮ ਹੋਣ ਨਾਲ ਛਪਾਈ ‘ਤੇ ਹੋਣ ਵਾਲੇ 35 ਕਰੋੜ ਰੁਪਏ ਦੀ ਬੱਚਤ ਹੋਵੇਗੀ।  (Launches E-Stamps)

ਮੰਤਰੀ ਜ਼ਿੰਪਾ ਨੇ ਦੱਸਿਆ ਕਿ ਇਹ ਈ-ਸਟੈਂਪ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਹੁਣ 1 ਰੁਪਏ ਤੋਂ 19,999 ਰੁਪਏ ਦੀ ਸਟੈਂਪ ‘ਤੇ 2 ਫੀਸਦੀ ਕਮਿਸ਼ਨ ਮਿਲੇਗਾ। ਆਮ ਲੋਕਾਂ ਨੂੰ ਕੋਈ ਵੱਖਰੀ ਕੀਮਤ ਨਹੀਂ ਚੁਕਾਉਣੀ ਪਵੇਗੀ। ਜੇਕਰ 100 ਰੁਪਏ ਦੀ ਸਟੈਂਪ ਲਏ ਜਾਂਦੇ ਹਨ ਤਾਂ ਲੋਕਾਂ ਨੂੰ ਸਿਰਫ਼ 100 ਰੁਪਏ ਦੇਣੇ ਪੈਣਗੇ। ਕਮਿਸ਼ਨ ਸਰਕਾਰ ਵੱਲੋਂ ਦਿੱਤਾ ਜਾਵੇਗਾ। ਪਹਿਲਾਂ ਅਸ਼ਟਾਮ ਫਰੋਸ਼ ਲੋਕਾਂ ਤੋਂ ਵਾਧੂ ਪੈਸੇ ਲੈਂਦੇ ਸਨ। ਜਿਸ ਕਾਰਨ ਵੱਡਾ ਘਪਲਾ ਹੁੰਦਾ ਸੀ। ਹੁਣ ਲੋਕਾਂ ਸਟੈਂਪ ਦੇ ਵਾਧੂ ਪੈਸੇ ਨਹੀਂ ਦੇਣੇ ਪੈਣਗੇ।

ਪੰਜਾਬ ਵਿੱਚ ਈ-ਸਟੈਂਪ ਦੀ ਸ਼ੁਰੂਆਤ ਹੋ ਚੁੱਕੀ ਹੈ। ਹਾਲਾਂਕਿ, ਉਦੋਂ ਸਿਰਫ 20 ਹਜ਼ਾਰ ਤੋਂ ਵੱਧ ਈ-ਸਟੈਂਪ ਹੀ ਉਪਲਬਧ ਸਨ। ਬਾਕੀ ਕਾਗਜ਼ੀ ਲੈਣੇ ਪੈਂਦੇ ਸਨ। ਹੁਣ ਸਰਕਾਰ ਨੇ 1 ਰੁਪਏ ਤੋਂ ਹੀ ਈ-ਸਟੈਂਪ ਸ਼ੁਰੂ ਕੀਤਾ ਹੈ। ਇਸ ‘ਚ ਲੋਕ ਕੰਪਿਊਟਰ ਤੋਂ ਪ੍ਰਿੰਟ ਆਊਟ ਲੈ ਕੇ ਇਸ ਦੀ ਵਰਤੋਂ ਕਰ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here