15 ਕਰੋੜੀ ਕਲੱਬ ‘ਚ ਸ਼ਾਮਲ ਹੋਏ ਪੰਤ

ਸਿਰਫ਼ ਧੋਨੀ ਤੇ ਰੋਹਿਤ ਹੀ ਹਨ ਇਸ ਕਲੱਬ ‘ਚ

ਨਵੀਂ ਦਿੱਲੀ, 16 ਨਵੰਬਰ
ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਧੁਰੰਦਰ ਕ੍ਰਿਕਟਰ ਵਿਰਾਟ ਕੋਹਲੀ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਗੇੜ ‘ਚ ਐਨੀ ਵੱਡੀ ਛਾਲ ਨਹੀਂ ਲਾਈ ਹੋਵੇਗੀ ਜਿੰਨੀ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਲਾ ਦਿੱਤੀ ਹੈ

 

ਪੰਤ ਨੂੰ ਦਿੱਲੀ ਡੇਅਰਡੇਵਿਲਜ਼ ਨੇ 2019 ਆਈਪੀਐਲ ਲਈ ਰਿਟੇਨ ਕੀਤਾ ਹੈ

21 ਸਾਲ ਦੇ ਰਿਸ਼ਭ ਪੰਤ ਨੂੰ ਆਈਪੀਐਲ ਟੀਮ ਦਿੱਲੀ ਡੇਅਰਡੇਵਿਲਜ਼ ਨੇ ਆਈਪੀਐਲ 2019 ਦੇ 12ਵੇਂ ਸੈਸ਼ਨ ਲਈ ਟੀਮ ‘ਚ ਰਿਟੇਨ ਕੀਤਾ ਹੈ ਇਹ ਲਗਾਤਾਰ ਦੂਸਰਾ ਸਾਲ ਹੈ ਜਦੋਂ ਦਿੱਲੀ ਨੇ ਰਿਸ਼ਭ ਨੂੰ ਰਿਟੇਨ ਕੀਤਾ ਹੈ 2018 ‘ਚ ਜਦੋਂ ਦਿੱਲੀ ਨੇ ਰਿਸ਼ਭ ਨੂੰ ਰਿਟੇਨ ਕੀਤਾ ਸੀ ਤਾ ਉਸ ਸਮੇਂ ਉਹਨਾਂ ਦੇ ਪਿਛਲੇ ਸੈਸ਼ਨ ਦੀ ਕੀਮਤ 8 ਕਰੋੜ ਰੁਪਏ ਸੀ ਪਰ ਇਸ ਵਾਰ ਉਹ 15 ਕਰੋੜੀ ਕਲੱਬ ‘ਚ ਸ਼ਾਮਲ ਹੋਏ ਹਨ

 
ਪਿਛਲੀ 4 ਅਕਤੂਬਰ ਨੂੰ 21 ਸਾਲ ਦੇ ਹੋਏ ਪੰਤ ਨੇ ਕ੍ਰਿਕਟ ਦੇ ਬਾਜ਼ਾਰ ‘ਚ ਉੱਚੀ ਛਾਲ ਮਾਰੀ ਹੈ ਪੰਤ ਇਸ ਸਮੇਂ ਤਿੰਨੇ ਫਾਰਮੇਟ ‘ਚ ਭਾਰਤ ਲਈ ਖੇਡਣ ਵਾਲੇ ਚੁਣਵੇਂ ਕ੍ਰਿਕਟਰਾਂ ‘ਚ ਸ਼ਾਮਲ ਹਨ ਸਾਲ 2020 ਦੇ ਟੀ20 ਵਿਸ਼ਵ ਕੱਪ ਲਈ ਰਿਸ਼ਭ ਨੂੰ ਭਾਰਤੀ ਟੀਮ ‘ਚ ਵਿਕਟਕੀਪਰ ਲਈ ਹੁਣ ਤੋਂ ਹੀ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ

 
ਹਾਲ ਹੀ ਵੈਸਟਇੰਡੀਜ਼ ਵਿਰੁੱਧ ਲੜੀ ‘ਚ ਪੰਤ ਨੇ ਗਜ਼ਬ ਦੀ ਬੱਲੇਬਾਜ਼ੀ ਕੀਤੀ ਸੀ ਅਤੇ ਟੈਸਟ ਲੜੀ ‘ਚ ਦੋ ਵਾਰ 92 ਦੇ ਸਕੋਰ ਬਣਾਉਣ ਤੋਂ ਇਲਾਵਾ ਚੇਨਈ ਦੇ ਟੀ20 ਮੁਕਾਬਲੇ ‘ਚ 58 ਦੌੜਾਂ ਵੀ ਬਣਾਈਆਂ ਸਨ ਆਪਣੇ ਪ੍ਰਥਮ ਸ਼੍ਰੇਣੀ ਕਰੀਅਰ ਦੀ ਸ਼ੁਰੂਆਤ ‘ਚ 308 ਦੌੜਾਂ ਦੀ ਹਮਲਾਵਰ ਪਾਰੀ ਖੇਡਣ ਦੇ ਬਾਅਦ ਪੰਤ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਹੈ ਅਤੇ ਆਈਪੀਐਲ ਦੀ ਤਾਜ਼ਾ ਕੀਮਤ ਇਸ ਗੱਲ ਦੀ ਉਦਾਹਰਨ ਹੈ

 
ਪੰਤ ਦੇ ਮੁਕਾਬਲੇ 2019 ਦੇ ਰਿਟੇਨ ਕੀਤੇ ਗਏ ਖਿਡਾਰੀਆਂ ਨੂੰ ਦੇਖਿਆ ਜਾਵੇ ਤਾਂ ਚੇਨਈ ਨੇ ਸੁਰੇਸ਼ ਰੈਨਾ 11 ਕਰੋੜ, ਪੰਜਾਬ ਨੇ ਲੋਕੇਸ਼ ਰਾਹੁਲ 11 ਕਰੋੜ, ਕੋਲਕਾਤਾ ਨੇ ਸੁਨੀਲ ਨਾਰਾਇਣ 12.50 ਕਰੋੜ, ਰਾਜਸਥਾਨ ਨੇ ਸਟੀਵਨ ਸਮਿੱਥ ਅਤੇ ਬੇਨ ਸਟੋਕਸ ਦੋਵੇਂ 12.50 ਕਰੋੜ, ਮੁੰਬਈ ਨੇ ਹਾਰਦਿਕ ਪਾਂਡਿਆ 11 ਕਰੋੜ, ਬੰਗਲੁਰੂ ਨੇ ਏਬੀ ਡਿਵਿਲਿਅਰਜ਼ 11 ਕਰੋੜ ਅਤੇ ਹੈਦਰਾਬਾਦ ਨੇ ਡੇਵਿਡ ਵਾਰਨਰ 12.50 ਕਰੋੜ ਅਤੇ ਮਨੀਸ਼ ਪਾਂਡੇ 11 ਕਰੋੜ ਨੂੰ ਰਿਟੇਨ ਕੀਤਾ ਹੈ

 
ਇਸ ਕਲੱਬ ‘ਚ ਸਿਰਫ਼ ਦੋ ਹੀ ਕ੍ਰਿਕਟਰ ਹਨ ਚੇਨਈ ਸੁਪਰਕਿੰਗਜ਼ ਨੂੰ ਤਿੰਨ ਵਾਰ ਚੈਂਪੀਅਨ ਬਣਾਉਣ ਵਾਲੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਧ ਧੋਨੀ ਅਤੇ ਮੁੰਬਈ ਇੰਡੀਅੰਜ਼ ਨੂੰ ਤਿੰਨ ਵਾਰ ਚੈਂਪੀਅਨ ਬਣਾਉਣ ਵਾਲੇ ਰੋਹਿਤ ਸ਼ਰਮਾ ਨੂੰ ਉਹਨਾਂ ਦੀਆਂ ਟੀਮਾਂ ਨੇ ਰਿਟੇਨ ਕੀਤਾ ਹੈ ਅਤੇ ਦੋਵਾਂ ਨੂੰ 15-15 ਕਰੋੜ ਰੁਪਏ ਮਿਲਣੇ ਹਨ ਇਹਨਾਂ ਤੋਂ ਅੱਗੇ ਸਿਰਫ਼ ਮੌਜ਼ੂਦਾ ਭਾਰਤੀ ਕਪਤਾਨ ਵਿਰਾਟ ਕੋਹਲੀ ਹੈ ਜਿਸਨੂੰ ਰਾਇਲ ਚੈਲੰਜ਼ਰਸ ਬੰਗਲੁਰੂ ਨੇ ਰਿਟੇਨ ਕੀਤਾ ਹੈ ਅਤੇ ਉਹਨਾਂ ਨੂੰ 17 ਕਰੋੜ ਰੁਪਏ ਮਿਲਣੇ ਹਨ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।