ਉੱਤਰ ਪ੍ਰਦੇਸ਼ ਤੋਂ ਸਵਾਰੀਆਂ ਲੈ ਕੇ ਪੰਜਾਬ ਜਾ ਰਹੀ ਸੀ ਬੱਸ
ਪਾਣੀਪਤ (ਸੰਨੀ ਕਥੂਰੀਆ)। ਪਾਣੀਪਤ ਦੇ ਨੈਸ਼ਨਲ ਹਾਈਵੇ ਖਾਦੀ ਆਸ਼ਰਮ ਦੇ ਨੇੇੜੇ ਸ਼ਨਿੱਚਰਵਾਰ ਸਵੇਰੇ 6:00 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹਾਦਸੇ ’ਚ 3 ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ ਤੇ ਛੇ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪੀਜੀਆਈ ਰੈਫ਼ਰ ਕੀਤਾ ਗਿਆ ਹੈ ਸੱਤ ਨੂੰ ਮਾਮੂਲੀਆਂ ਸੱਟਾਂ ਲੱਗੀਆਂ ਹਨ ।
ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਤੋਂ ਸਵਾਰੀਆਂ ਲੈ ਕੇ ਪੰਜਾਬ ਜਾ ਰਹੀ ਬੱਸ ਪਾਣੀਪਤ ਦੇ ਖਾਦੀ ਆਸ਼ਰਮ ਦੇ ਨੇੜੇ ਸਵਾਰੀ ਉਤਾਰ ਰਹੀ ਸੀ ਉਦੋਂ ਪਿੱਛੋਂ ਤੇਜ਼ ਗਤੀ ਨਾਲ ਆ ਰਹੇ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਟੱਕਰ ਐਨੀ ਭਿਆਨਕ ਸੀ ਕਿ ਬੱਸ ਜੀਟੀ ਰੋਡ ਤੋਂ ਸਰਵਿਸ ਲਾਈਨ ’ਤੇ ਪਹੁੰਚ ਗਈ। ਹਾਦਸੇ ’ਚ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 6 ਵਿਅਕਤੀਆਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਇਲਾਜ ਲਈ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਅਤੇ 7 ਵਿਅਕਤੀਆਂ ਮਾਮੂਲੀ ਸੱਟਾਂ ਲੱਗੀਆਂ।
ਜ਼ਖਮੀਆਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ
ਸੂਚਨਾ ਮਿਲਦੇ ਹੀ ਪਾਣੀਪਤ ਦੇ ਕਮਿਸ਼ਨਰ ਸੁਸ਼ੀਲ ਸਾਂਗਵਾਨ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਹਰ ਸੰਭਵ ਮੱਦਦ ਦਿਵਾਈ । ਜ਼ਖਮੀਆਂ ਨੂੰ ਤੁਰੰਤ ਮੈਡੀਕਲ ਸਹੂਲਤ ਤੇ ਮ੍ਰਿਤਕਾਂ ਦਾ ਤੁਰੰਤ ਪੋਸਟਮਾਰਟਮ ਕਰਵਾਉਣ ਦੇ ਆਦੇਸ਼ ਸੀਐਮਓ ਨੂੰ ਦਿੱਤੇ ਪਾਣੀਪਤ ਦੇ ਐਸਪੀ ਸ਼ਸ਼ਾਂਕ ਕੁਮਾਰ ਸਾਵਨ ਜ਼ਖਮੀਆਂ ਦਾ ਹਾਲਚਾਲ ਜਾਣਨ ਲਈ ਸਿਵਲ ਹਸਪਤਾਲ ਪਹੁੰਚੇ ਤੇ ਉਨ੍ਹਾਂ ਜ਼ਖਮੀਆਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ ਪੁਲਿਸ ਮੁਖੀ ਨੇ ਦੱਸਿਆ ਕਿ ਹਾਦਸੇ ਦੇ ਜ਼ਿੰਮੇਵਾਰਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ