(Panipat) ਸਰੀਰ ਦੇ ਕਈ ਟੁਕੜਿਆਂ ਹੋਏ
(ਸੱਚ ਕਹੂੰ ਨਿਊਜ਼)। ਪਾਣੀਪਤ। ਹਰਿਆਣਾ ਦੇ ਪਾਣੀਪਤ (Panipat) ਦੇ ਮਤਲੌਦਾ ਇਲਾਕੇ ’ਚ ਰੋਟਾਵੇਟਰ ’ਚ ਫਸ ਕੇ ਮੌਤ ਹੋ ਗਈ। ਖੇਤਾਂ ਵਿੱਚ ਕੰਮ ਕਰ ਰਿਹਾ ਇੱਕ ਕਿਸਾਨ ਅਚਾਨਕ ਰੋਟਾਵੇਟਰ ਵਿੱਚ ਫਸ ਗਿਆ, ਜਿਸ ਕਾਰਨ ਉਸ ਦੇ ਸਰੀਰ ਦੇ ਕਈ ਟੁਕੜੇ ਹੋ ਗਏ। ਹਾਦਸੇ ਸਮੇਂ ਜਦੋਂ ਤੱਕ ਆਸਪਾਸ ਦੇ ਖੇਤਾਂ ‘ਚ ਕੰਮ ਕਰ ਰਹੇ ਕਿਸਾਨ ਦੌੜ ਕੇ ਆਏ, ਉਦੋਂ ਤੱਕ ਕਿਸਾਨ ਦੀ ਮੌਤ ਹੋ ਚੁੱਕੀ ਸੀ।
ਮਰਨ ਵਾਲੇ ਕਿਸਾਨ ਦਾ ਦੀ ਪਛਾਣ ਰਾਜੇਸ਼ ਵਜੋਂ ਹੋਈ ਹੈ । ਖੇਤਾਂ ’ਚ ਕੰਮ ਕਰ ਰਹੇ ਗੁਆਂਢੀਆਂ ਨੇ ਕਿਸੇ ਤਰ੍ਹਾਂ ਰਾਜੇਸ਼ ਦੀ ਲਾਸ਼ ਨੂੰ ਰੋਟਾਵੇਟਰ ’ਚੋਂ ਬਾਹਰ ਕੱਢਿਆ ਅਤੇ ਪਰਿਵਾਰ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਰਾਜੇਸ਼ ਦੀ ਲਾਸ਼ ਨੂੰ ਪਾਣੀਪਤ ਦੇ ਸਿਵਲ ਹਸਪਤਾਲ ਭੇਜ ਦਿੱਤਾ। ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਕਿਵੇਂ ਵਾਪਰਿਆ ਹਾਦਸਾ
ਰਾਜੇਸ਼ ਸਵੇਰੇ ਤੋਂ ਆਪਣੇ ਖੇਤ ਨੂੰ ਵਾਹ ਰਿਹਾ ਸੀ। ਇਸ ਦੌਰਾਨ ਅਚਾਨਕ ਟਰੈਕਟਰ ਦੇ ਪਿੱਛੇ ਬੰਨ੍ਹੇ ਰੋਟਾਵੇਟਰ ਵਿੱਚੋਂ ਕੁਝ ਆਵਾਜ਼ ਆਉਣ ਲੱਗੀ ਤਾਂ ਰਾਜੇਸ਼ ਨੇ ਟਰੈਕਟਰ ਰੋਕ ਲਿਆ। ਉਹ ਰੋਟਾਵੇਟਰ ਚੈੱਕ ਕਰਨ ਲਈ ਟਰੈਕਟਰ ਤੋਂ ਹੇਠਾਂ ਉਤਰਿਆ। ਜਦੋਂ ਰਾਜੇਸ਼ ਰੋਟਾਵੇਟਰ ਦੀ ਆਵਾਜ਼ ਸੁਣਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸੇ ਸਮੇਂ ਉਸ ਦੇ ਕੱਪੜਿਆਂ ਦਾ ਇੱਕ ਹਿੱਸਾ ਰੋਟਾਵੇਟਰ ਵਿੱਚ ਫਸ ਗਿਆ ਅਤੇ ਦੇਖਦੇ ਹੀ ਦੇਖਦੇ ਰੋਟਾਵੇਟਰ ਨੇ ਉਸ ਨੂੰ ਅੰਦਰ ਖਿੱਚ ਲਿਆ। ਇਸ ਦੌਰਾਨ ਰੋਟਾਵੇਟਰ ਤੇਜ਼ ਰਫਤਾਰ ਹੋਣ ਕਾਰਨ ਉਸਦਾ ਸਰੀਰ ਬੁਰੀ ਤਰ੍ਹਾਂ ਨਾਲ ਉਸ ’ਚ ਫਸ ਗਿਆ ਅਤੇ ਸਰੀਰ ਪੂਰੀ ਤਰ੍ਹਾਂ ਕੁਚਲਿਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ