ਆਪ ਪਾਰਟੀ ਦੇ ਖੁਲਾਸੇ ਤੋਂ ਬਾਅਦ ਘਬਰਾਈ ਕੈਪਟਨ ਸਰਕਾਰ, ਕਿੱਟਾਂ ਦੇ ਰੇਟ ਅੱਧੇ ਕੀਤੇ: ਅਮਨ ਅਰੋੜਾ

Aman Arora

ਆਪ ਪਾਰਟੀ ਦੇ ਖੁਲਾਸੇ ਤੋਂ ਬਾਅਦ ਘਬਰਾਈ ਕੈਪਟਨ ਸਰਕਾਰ, ਕਿੱਟਾਂ ਦੇ ਰੇਟ ਅੱਧੇ ਕੀਤੇ: ਅਮਨ ਅਰੋੜਾ

ਸੁਨਾਮ ਊਧਮ ਸਿੰਘ ਵਾਲਾ, (ਖੁਸ਼ਪ੍ਰੀਤ ਜੋਸ਼ਨ) ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਚੱਲਦੇ ਕੋਰੋਨਾ ਮਰੀਜ਼ਾਂ ਲਈ ਕੋਵਿਡ ਕੇਅਰ ਕਿੱਟਾਂ ਖਰੀਦਣ ਦਾ ਮਾਮਲਾ ਥੰਮਣ ਦਾ ਨਾਮ ਨਹੀਂ ਲੈ ਰਿਹਾ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿੱਟਾਂ ਖਰੀਦਣ ਵਿੱਚ ਸਾਢੇ 4 ਕਰੋੜ ਰੁਪਏ ਦੇ ਘਪਲੇ ਦਾ ਖਦਸ਼ਾ ਜਾਹਿਰ ਕੀਤਾ ਸੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਨ੍ਹਾਂ ਕਿੱਟਾਂ ਦੇ ਰੇਟ 1700 ਰੁਪਏ ਪ੍ਰਤੀ ਕਿੱਟ ਤੋਂ ਘਟਾਕੇ 748 ਰੁਪਏ (+7) ਪ੍ਰਤੀ ਕਿੱਟ ਕਰ ਦਿੱਤੇ ਗਏ ਅਤੇ ਵਿਧਾਇਕ ਅਮਨ ਅਰੋੜਾ ਦੇ ਦੋਸ਼ਾਂ ਨੂੰ ਹਾਸੋਹੀਣਾ ਕਰਾਰ ਦਿੱਤਾ,

ਜਿਸ ‘ਤੇ ਪਲਟਵਾਰ ਕਰਦਿਆਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਲੋਕ ਹਿੱਤਾਂ ਲਈ ਕੈਪਟਨ ਸਰਕਾਰ ਵਿੱਚ ਹੁੰਦੇ ਘਪਲਿਆਂ ਦਾ ਪਰਦਾਫਾਸ਼ ਕਰਦੀ ਰਹੇਗੀ ਤੇ ਸਾਢੇ 4 ਕਰੋੜ ਰੁਪਏ ਦੇ ਇਸ ਹੋਣ ਵਾਲੇ ਘਪਲੇ ਦਾ ਅਗਾਊਂ ਪਰਦਾਫਾਸ਼ ਕਰਨਾ ਆਮ ਆਦਮੀ ਪਾਰਟੀ ਦੀ ਜਿੱਤ ਹੈਵਿਧਾਇਕ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਉਹਨਾਂ ਖਿਲਾਫ ਇਹ ਕਹਿਣਾ ਕਿ ਘਪਲਾ ਹੋਣ ਤੋਂ ਪਹਿਲਾਂ ਹੀ ਅਰੋੜਾ ਵੱਲੋਂ ਰੌਲਾ ਪਾਉਣਾ ਬੇਤੁਕਾ ਹੈ, ਦੇ ਜਵਾਬ ਵਿੱਚ ਅਰੋੜਾ ਨੇ ਕਿਹਾ ਕਿ ਘਪਲਾ ਹੋਣ ਤੋਂ ਬਾਅਦ ਵਿੱਚ ਮਸਲਾ ਚੁੱਕਣ ਉੱਪਰ ਕਿਹੜਾ ਸਰਕਾਰ ਨੇ ਮੰਨ ਜਾਣਾ ਸੀ

ਉਹਨਾ ਕਿਹਾ ਕਿ ਅਗਾਉ ਮਸਲਾ ਚੁੱਕਣ ਨਾਲ ਆਪ ਨੇ ਜਾਗਰੂਕ ਵਿਰੋਧੀ ਧਿਰ ਦਾ ਰੋਲ ਅਦਾ ਕੀਤਾ ਹੈ  ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਘਪਲਿਆਂ ਦੀ ਸਰਕਾਰ ਹੈ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਤੋਂ ਹੀ ਰਾਜ ਵਿੱਚ ਹੋਏ ਸੈਂਕੜੇ ਕਰੋੜਾਂ ਦੇ ਸਕਾਲਰਸ਼ਿਪ ਘੋਟਾਲਾ, ਬੀਜ ਘੋਟਾਲਾ, ਬਿਜਲੀ ਘੋਟਾਲਾ ਅਤੇ ਸ਼ਰਾਬ ਘੋਟਾਲਾ ਆਦਿ ਕਈ ਤਰ੍ਹਾਂ ਦੇ ਘਪਲਿਆਂ ਨੂੰ ਘਪਲੇ ਮੰਨਣ ਲਈ ਤਿਆਰ ਨਹੀਂ ਹਨ

ਪਰ ਹੁਣ ਜਦੋਂ ਆਮ ਆਦਮੀ ਪਾਰਟੀ ਨੇ ਕੋਵਿਡ ਕੇਅਰ ਕਿੱਟਾਂ ਦੀ ਖਰੀਦ ਮਾਮਲੇ ‘ਚ ਘਪਲੇ ਦਾ ਖਦਸ਼ਾ ਜਾਹਿਰ ਕੀਤਾ ਤਾਂ ਉਨ੍ਹਾਂ ਤੁਰੰਤ ਇਸ ਦੇ ਰੇਟ ਘਟਾ ਦਿੱਤੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਅੰਦਰ ਮਾਫੀਆ ਰਾਜ ਵੱਲੋਂ ਸਰਕਾਰੀ ਖ਼ਜ਼ਾਨੇ ਦੀ ਕੀਤੀ ਜਾ ਰਹੀ ਲੁੱਟ ਤੋਂ ਅਣਜਾਣ ਹਨ ਜਾਂ ਫਿਰ ਮਿਲੀਭੁਗਤ ਨਾਲ ਇਨ੍ਹਾਂ ਘਪਲਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਨੂੰ ਆਮ ਆਦਮੀ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.