ਪਨੀਰ ਟਿੱਕਾ

ਸਮੱਗਰੀ:

1/2 ਕੱਪ ਗਾੜ੍ਹਾ ਦਹੀਂ, 200 ਗ੍ਰਾਮ ਪਨੀਰ, ਟਮਾਰਟ, 1 ਆਲੂ (ਉੱਬਲਿਆ), 1 ਕੱਪ ਹਰਾ ਧਨੀਆ, 1 ਸ਼ਿਮਲਾ ਮਿਰਚ, ਅੱਧਾ ਨਿੰਬੂ, ਮੱਖਣ ਲੋੜ ਅਨੁਸਾਰ, ਸਵਾਦ ਅਨੁਸਾਰ ਸੇਂਧਾ ਨਮਕ

ਤਰੀਕਾ:

ਸਭ ਤੋਂ ਪਹਿਲਾਂ ਆਲੂ, ਟਮਾਟਰ ਅਤੇ ਸ਼ਿਮਲਾ ਮਿਰਚ ਨੂੰ ਚੌਰਸ ਟੁਕੜਿਆਂ ’ਚ ਕੱਟ ਲਓ ਹੁਣ ਪਨੀਰ ਨੂੰ ਵੀ ਮੋਟੇ ਚੌਰਸ ਟੁਕੜਿਆਂ ’ਚ ਕੱਟੋ ਹੁਣ ਹਰਾ ਧਨੀਆ, ਹਰੀ ਮਿਰਚ ਅਤੇ ਅਦਰਕ ਨੂੰ ਪੀਸ ਕੇ ਪੇਸਟ ਬਣਾਓ ਇਸ ’ਚ ਦਹੀਂ, ਨਮਕ, ਨਿੰਬੂ ਦਾ ਰਸ ਮਿਲਾਓ
ਹੁਣ ਇਸ ’ਚ ਪਨੀਰ ਅਤੇ ਸਬਜ਼ੀਆਂ ਮਿਲਾ ਕੇ ਅੱਧਾ ਘੰਟਾ ਫਰਿੱਜ ਵਿਚ ਰੱਖੋ ਹੁਣ ਸੀਖਾਂ ’ਚ ਲੜੀਵਾਰ ਪਨੀਰ, ਸ਼ਿਮਲਾ ਮਿਰਚ, ਟਮਾਟਰ ਅਤੇ ਆਲੂ ਦੇ ਟੁਕੜੇ ਪਿਰੋ ਲਓ ਉੱਪਰੋਂ ਮੱਖਣ ਲਾ ਕੇ ਇਸਨੂੰ ਗਰਮ ਓਵਨ ’ਚ ਸੇਕ ਲਓ ਤਿਆਰ ਹੈ, ਗਰਮਾ-ਗਰਮ ਖਾਣ ਲਈ ਲਾਜ਼ਵਾਬ ਪਨੀਰ ਟਿੱਕਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ