ਆਪ ਸਰਕਾਰ ਦੀ ਕਾਰਜਸ਼ੈਲੀ ਤੋਂ ਸੂਬਾ ਵਾਸੀ ਸੰਤੁਸ਼ਟ : ਵਿਧਾਇਕ ਦੇਵ ਮਾਨ
(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਤੋਂ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਿਆ ਜਦੋਂ ਸਥਾਨਕ ਮੇਘ ਕਾਲੋਨੀ ਦੀ ਪੰਚਾਇਤ ਨਾਲ਼ ਦਰਜਨਾਂ ਪਰਿਵਾਰਾਂ ਨੇ ਆਪ ਪਾਰਟੀ ਦਾ ਪੱਲਾ ਫੜ ਲਿਆ। ਕਾਂਗਰਸੀ ਪੰਚਾਇਤ ਅਤੇ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੇ ਹਲਕਾ ਵਿਧਾਇਕ ਦੇਵ ਮਾਨ ਦੀ ਅਗਵਾਈ ’ਚ ਆਪ ਪਾਰਟੀ ’ਚ ਸਮੂਲੀਅਤ ਕੀਤੀ। ਵਿਧਾਇਕ ਦੇਵ ਮਾਨ ਨੇ ਆਖਿਆ ਕਿ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਵਿੱਚ ਹੋ ਰਹੇ ਵੱਡੇ ਪੱਧਰ ਦੇ ਵਿਕਾਸ ਕਾਰਜਾਂ ਤੋਂ ਜਿਥੇ ਸੂਬਾ ਵਾਸੀ ਪੂਰੀ ਤਰ੍ਹਾਂ ਸੰਤੁਸ਼ਟ ਹਨ ਉਥੇ ਆਪ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸੀ ਅਤੇ ਅਕਾਲੀ ਸਮੱਰਥਕਾਂ ਵਿਚਾਲੇ ਆਪ ਪਾਰਟੀ ’ਚ ਸ਼ਾਮਲ ਹੋਣ ਦੀ ਦੌੜ ਲੱਗੀ ਪਈ ਹੈ। (Aam Aadmi Party)
ਇਹ ਵੀ ਪੜ੍ਹੋ : ਅਤੀ ਆਧੁਨਿਕ ਸਹੂਲਤਾਂ ਨਾਲ ਲੈਸ ਮਾਤਾ ਕੌਸ਼ੱਲਿਆ ਹਸਪਤਾਲ ਲੋਕਾਂ ਨੂੰ ਸਮਰਪਿਤ
ਉਨ੍ਹਾਂ ਕਿਹਾ ਕਿ ਆਪ ’ਚ ਸ਼ਾਮਲ ਹੋ ਰਹੇ ਆਗੂਆਂ ਅਤੇ ਪਰਿਵਾਰਾਂ ਦੀ ਪਹਿਲਾਂ ਸਕਰੀਨਿੰਗ ਕਰਕੇ ਉਨ੍ਹਾਂ ਦੇ ਪਿਛੋਕੜ ਨੂੰ ਜਾਂਚਿਆ ਜਾਂਦਾ ਹੈ ਅਤੇ ਸਾਫ ਸੁੱਥਰੇ ਅਕਸ ਵਾਲਿਆਂ ਨੂੰ ਆਪ ਪਾਰਟੀ ’ਚ ਲਿਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨਾਭਾ ਦੇ ਪਿੰਡ ਮੇਘ ਕਲੋਨੀ ਦੀ ਪੰਚਾਇਤ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਸਰਪੰਚ ਮੁਸਤਾਕ ਅਲੀ ਕਿੰਗ, ਬਲਜਿੰਦਰ ਸਿੰਘ ਪੰਚ, ਅਜੈਬ ਸਿੰਘ ਪੰਚ, ਜਰਨੈਲ ਕੌਰ ਪੰਚ, ਲਵਪ੍ਰੀਤ ਕੌਰ ਪੰਚ, ਸਬੀਨਾ, ਦਰਸ਼ਨ ਸਿੰਘ ਪੰਚ, ਚਮਕੌਰ ਸਿੰਘ, ਬਹਾਦਰ ਖਾਨ, ਜੀਤ ਖਾਨ ਗਾਇਕ, ਸੁਖਵਿੰਦਰ ਸਿੰਘ ਸਾਮਿਲ ਸਨ ਜਿਨਾਂ ਨੂੰ ਹਲਕਾ ਵਿਧਾਇਕ ਵੱਲੋਂ ਸਿਰੋਪੇ ਪਾ ਕੇ ਸਨਮਾਨਿਤ ਕਰਦਿਆਂ ਭਰੋਸਾ ਦਿੱਤਾ ਗਿਆ ਕਿ ਭਵਿੱਖ ’ਚ ਵਿਕਾਸ ਕਾਰਜਾਂ ਨਾਲ ਪਾਰਟੀ ਗਤੀਵਿਧੀਆਂ ਸਮੇਂ ਉਨ੍ਹਾਂ ਦਾ ਉਚਿੱਤ ਸਨਮਾਨ ਕੀਤਾ ਜਾਵੇਗਾ।
ਇਸ ਮੌਕੇ ਪਿੰਡ ਵਾਸੀਆਂ ਵੱਲੋਂ ਵਿਧਾਇਕ ਦੇਵਮਾਨ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਨਵਾਬ ਖਾਨ, ਤੇਜਿੰਦਰ ਸਿੰਘ ਖਹਿਰਾ, ਭੁਪਿੰਦਰ ਸਿੰਘ ਕੱਲਰ ਮਾਜਰੀ ਅਤੇ ਜਸਵੀਰ ਸਿੰਘ ਵਜੀਦਪੁਰ ਮੌਜ਼ੂਦ ਸਨ। (Aam Aadmi Party)