Asia Book of Records: ਸਾਢੇ 9 ਸਾਲ ਦੀ ਪਲਕ ਇੰਸਾਂ ਨੇ ‘ਏਸ਼ੀਆ ਬੁੱਕ ਆਫ਼ ਰਿਕਾਰਡ’ ’ਚ ਦਰਜ਼ ਕਰਵਾਇਆ ਨਾਂਅ

Asia Book of Records
ਲੁਧਿਆਣਾ: ਪਲਕ ਇੰਸਾਂ ‘ਏਸੀਆ ਬੁੱਕ ਆਫ਼ ਰਿਕਾਰਡ’ ਵੱਲੋਂ ਮਿਲਿਆ ਮੈਡਲ ਤੇ ਸਰਟੀਫਿਕੇਟ ਦਿਖਾਉਂਦੀ ਹੋਈ। ਤਸਵੀਰ: ਲਾਲ ਚੰਦ ਸਿੰਗਲਾ।

ਸਿਰਫ਼ 34.21 ਮਿਲੀਸੈਕਿੰਡ ’ਚ 50 ਵੱਖ-ਵੱਖ ਦੇਸ਼ਾਂ ਦੇ ਨਾਂਅ ਗਿਣ ਕੇ ਪ੍ਰਾਪਤ ਕੀਤੀ ਸਫ਼ਲਤਾ

Asia Book of Records: ਲੁਧਿਆਣਾ (ਜਸਵੀਰ ਸਿੰਘ ਗਹਿਲ/ ਸਾਹਿਲ ਅਗਰਵਾਲ)। ਹੋਰਨਾਂ ਨਾਲੋਂ ਕੁੱਝ ਵੱਖਰਾ ਕਰਕੇ ਦਿਖਾਉਣ ਲਈ ਉਮਰ ਕੋਈ ਮਾਇਨੇ ਨਹੀਂ ਰੱਖਦੀ। ਇਸ ਗੱਲ ਨੂੰ ਲੁਧਿਆਣਾ ਦੀ ਸਾਢੇ 9 ਸਾਲ ਦੀ ਬੱਚੀ ਨੇ ਸੱਚ ਸਾਬਤ ਕਰ ਦਿਖਾਇਆ ਹੈ, ਜਿਸ ਨੇ ਸਿਰਫ਼ 34.21 ਮਿਲੀਸੈਕਿੰਡ ਵਿੱਚ 50 ਵੱਖ-ਵੱਖ ਦੇਸ਼ਾਂ ਦੇ ਨਾਂਅ ਗਿਣਕੇ ਆਪਣਾ ਨਾਂਅ ‘ਏਸੀਆ ਬੁੱਕ ਆਫ਼ ਰਿਕਾਰਡ’ ਵਿੱਚ ਦਰਜ਼ ਕਰਵਾਇਆ ਹੈ। ਬੱਚੀ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ਨੂੰ ਦਿੱਤਾ ਹੈ।

‘ਸੱਚ ਕਹੂੰ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਲੁਧਿਆਣਾ ਦੇ ਪਿੰਡ ਜੰਗੀਰਪੁਰ ਦੇ ਸੰਧੂ ਕਲੋਨੀ ਦੀ ਜੰਮਪਲ ਪਲਕ ਇੰਸਾਂ ਨੇ ਦੱਸਿਆ ਕਿ ਉਹ ਯੂਕੇਜੀ ਤੋਂ ਹੀ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤਾਰਾ ਨਗਰ ਵਿਖੇ ਰਹਿ ਕੇ ਪੜ੍ਹਾਈ ਕਰ ਰਹੀ ਹੈ ਤੇ ਇਸ ਸਮੇਂ ਉਹ ਪੰਜਵੀਂ ਕਲਾਸ ’ਚ ਹੈ ਉਨ੍ਹਾਂ ਦੇ ਸਕੂਲ ਦੀ ਪ੍ਰਿੰਸੀਪਲ ਭਾਰਤੀ ਇੰਸਾਂ, ਵਾਈਸ ਪ੍ਰਿੰਸੀਪਲ ਰੇਖਾ ਇੰਸਾਂ ਤੇ ਸਪੋਰਟਸ ਟੀਚਰ ਪ੍ਰੀਆ ਇੰਸਾਂ ਨੇ ਉਸਨੂੰ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਤੇ ਉਹ ਪਹਿਲੀ ਵਾਰ ’ਚ ਹੀ ਪੂਜਨੀਕ ਗੁਰੂ ਜੀ ਦੀ ਕ੍ਰਿਪਾ ਸਦਕਾ ਸਫ਼ਲ ਹੋ ਗਈ। ਜਿਸ ਲਈ ਉਸਨੇ ਸਿਰਫ਼ 5-6 ਦਿਨ ਹੀ ਤਿਆਰੀ ਕੀਤੀ ਸੀ। (Asia Book of Records)

ਪਲਕ ਇੰਸਾਂ ਦੇ ਪਿਤਾ ਕ੍ਰਿਸ਼ਨ ਲਾਲ ਇੰਸਾਂ ਤੇ ਮਾਂ ਰਾਜ ਰਾਣੀ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦਾ ਹੀ ਆਸ਼ੀਰਵਾਦ ਹੈ ਕਿ ਉਨ੍ਹਾਂ ਦੀ ਪਲਕ ਨੇ ਐਨੀ ਛੋਟੀ ਉਮਰ ਵਿੱਚ ਵੱਡੀ ਪ੍ਰਾਪਤੀ ਕੀਤੀ ਹੈ ਤੇ ਉਹ ਇਸ ਪ੍ਰਾਪਤੀ ’ਤੇ ਬਹੁਤ ਖੁਸ਼ ਹਨ। ਉਨ੍ਹਾਂ ਅੱਗੇ ਕਿਹਾ ਕਿ ਇੰਨੇ ਵੱਡੇ ਸਕੂਲ ਵਿੱਚ ਪਲਕ ਨੂੰ ਪੜ੍ਹਾਉਣਾ ਪੂਜਨੀਕ ਗੁਰੂ ਜੀ ਦੀ ਅਪਾਰ ਕ੍ਰਿਪਾ ਸਦਕਾ ਹੀ ਸੰਭਵ ਹੋਇਆ ਹੈ। ਦੱਸ ਦੇਈਏ ਕਿ ਪਲਕ ਦੇ ਪਿਤਾ 12ਵੀਂ ਜਮਾਤ ਤੱਕ ਪੜ੍ਹੇ ਹਨ ਤੇ ਪਰਿਵਾਰ ਦੇ ਗੁਜ਼ਾਰੇ ਲਈ ਇੱਕ ਦੁਕਾਨ ’ਤੇ ਸਾਈਕਲਾਂ ਦੀ ਮੁਰੰਮਤ ਕਰਨ ਦਾ ਕੰਮ ਕਰਦੇ ਹਨ। ਜਦਕਿ ਪਲਕ ਇੰਸਾਂ ਦੀ ਮਾਂ ਜੋ ਅਨਪੜ੍ਹ ਤੇ ਵਿਕਲਾਂਗ ਹੈ ਘਰ ਦੇ ਕੰਮ ਦੇਖਦੀ ਹੈ।

‘ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਬਣੀ ਤਾਕਤ’

ਪਲਕ ਇੰਸਾਂ ਨੇ ਕਿਹਾ ਕਿ ਉਸਦੀ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਜੀ ਨੂੰ ਹੀ ਜਾਂਦਾ ਹੈ, ਜਿਨ੍ਹਾਂ ਦੀ ਪ੍ਰੇਰਣਾ ਉਸਦੀ ਤਾਕਤ ਬਣੀ ਤੇ ਉਹ ਸਿਰਫ਼ 34.21 ਮਿਲੀਸੈਕਿੰਡ ’ਚ 50 ਵੱਖ-ਵੱਖ ਦੇਸ਼ਾਂ ਦੇ ਨਾਂਅ ਗਿਣਨ ’ਚ ਸਫ਼ਲ ਹੋ ਗਈ ਤੇ ਉਸਦਾ ਨਾਂਅ ‘ਏਸ਼ੀਆ ਬੁੱਕ ਆਫ਼ ਰਿਕਾਰਡ’ ’ਚ ਦਰਜ਼ ਹੋ ਗਿਆ। ਪਲਕ ਇੰਸਾਂ ਨੇ ਦੱਸਿਆ ਕਿ ਉਹ ਫੌਜ ’ਚ ਭਰਤੀ ਹੋਣਾ ਤੇ ਦੇਸ਼ ਸੇਵਾ ਕਰਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਉਸਨੂੰ ਬਾਕਸਿੰਗ ਕਰਨ ਦਾ ਸ਼ੌਂਕ ਹੈ।

Also Read : ਆਲਮੀ ਤਪਸ਼ ਘਟਾਉਣ ਲਈ ਵਿਸ਼ਵ ਪੱਧਰੀ ਤਾਲਮੇਲ ਦੀ ਲੋੜ

LEAVE A REPLY

Please enter your comment!
Please enter your name here