ਪਾਕਿਸਤਾਨ ਦੇ ਸਾਬਕਾ ਵਿੱਤ ਮੰਤਰੀ ਇਸਮਾਇਲ ਗ੍ਰਿਫ਼ਤਾਰ
ਇਸਲਾਮਾਬਾਦ, ਏਜੰਸੀ। ਪਾਕਿਸਤਾਨ ਮੁਸਲਿਮ ਲੀਗ ਨਵਾਜ ਦੇ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਮਿਫਤਾਬ ਇਸਮਾਇਲ ਨੂੰ ਦ੍ਰਵਿਤ ਪੈਟਰੋਲੀਅਮ ਗੈਸ (ਐਲਐਨਜੀ) ਮਾਮਲੇ ‘ਚ ਬੁੱਧਵਾਰ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ (ਨੈਬ) ਨੇ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਸ੍ਰੀ ਇਸਮਾਇਲ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਇਸਲਾਮਾਬਾਦ ਹਾਈਕੋਰਟ ‘ਚ ਅਰਜੀ ਦਾਖਲ ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਮੁੱਖ ਜੱਜ ਅਤਹਰ ਮਿਨੱਲਾਹ ਅਤੇ ਜੱਜ ਮੋਹਸੀਨ ਅਖਤਰ ਕਿਆਨੀ ਦੀ ਡਬਲ ਬੈਚ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਸ੍ਰੀ ਇਸਮਾਇਲ ਦੀ ਅਰਜੀ ਰੱਦ ਕਰ ਦਿੱਤੀ। ਇਸ ਤੋਂ ਬਾਅਦ ਨੈਬ ਨੇ ਅਦਾਲਤ ਦੇ ਬਾਹਰੋਂ ਸ੍ਰੀ ਇਸਮਾਇਲ ਨੂੰ ਗ੍ਰਿਫ਼ਤਾਰ ਕਰ ਲਿਆ। ਪਿਛਲੇ ਮਹੀਨੇ ਅਦਾਲਤ ਨੇ ਸ੍ਰੀ ਇਸਮਾਇਲ ਨੂੰ ਪੰਜ ਲੱਖ ਰੁਪਏ ਦੇ ਬਾਂਡ ‘ਤੇ ਅੰਤਰਿਮ ਜਮਾਨਤ ਦੇ ਦਿੱਤੀ ਸੀ।