ਪਾਕਿ ਰਚ ਰਿਹਾ ਐ ਵੱਡੀ ਸਾਜ਼ਿਸ਼, 2 ਡ੍ਰੋਨ ਰਾਹੀਂ ਪੁੱਜੇ ਬਾਰਡਰ ‘ਤੇ ਹਥਿਆਰ

Pakistani conspiracy
Pakistani conspiracy

ਪੰਜਾਬ ਪੁਲਿਸ ਨੇ ਹਾਸਲ ਕੀਤੀ ਵੱਡੀ ਸਫ਼ਲਤਾ, 6 ਲੱਖ ਕੈਸ਼, 2 ਵਾਕ-ਟਾਕੀ, ਕਈ ਹਥਿਆਰ ਅਤੇ 1 ਕਾਰ ਜ਼ਬਤ

ਹਥਿਆਰਾਂ ਦੀ ਕੀਤੀ ਜਾ ਰਹੀ ਸੀ ਪੰਜਾਬ ‘ਚ ਤਸਕਰੀ, ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਖ਼ਦਸ਼ਾ

ਕਸ਼ਮੀਰ ‘ਚ ਧਾਰਾ 370 ਦੇ ਹਟਣ ਤੋਂ ਬਾਅਦ ਪਾਕਿਸਤਾਨ ਨੇ ਸ਼ੁਰੂ ਕੀਤੀ ਡ੍ਰੋਨ ਦੀ ਵਰਤੋਂ

ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਪੁਲਿਸ ਨੇ ਪਾਕਿਸਤਾਨ ਦੀ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਪਾਕਿਸਤਾਨ ਵਾਲੇ ਪਾਸਿਓ ਤੋਂ ਆਏ 2 ਡ੍ਰੋਨ, ਵੱਡੀ ਗਿਣਤੀ ਵਿੱਚ ਹਥਿਆਰ, 6 ਲੱਖ ਕੈਸ਼, 2 ਵਾਕੀ ਟਾਕੀ ਅਤੇ 1 ਕਾਰ ਨੂੰ ਫੜਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਨਾਲ ਹੀ ਇਸ ਸਮਾਨ ਨੂੰ ਲੈਣ ਲਈ ਸਰਹੱਦ ਨੇੜੇ ਬੈਠੇ 3 ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿੱਚ ਇੱਕ ਫੌਜ ਦਾ ਜਵਾਨ ਵੀ ਸ਼ਾਮਲ ਹੈ।

ਇਹ ਖ਼ੁਲਾਸਾ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕੀਤਾ ਹੈ। ਉਹ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਹਨ।

ਦਿਨਕਰ ਗੁਪਤਾ ਨੇ ਦੱਸਿਆ ਕਿ ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਣ ਤੋਂ ਬਾਅਦ ਬਾਰਡਰ ਨਾਲ ਜੁੜੇ ਪੰਜਾਬ ਦੇ ਇਲਾਕੇ ਵਿੱਚ ਕੁਝ ਸਰਗਰਮੀ ਨਜ਼ਰ ਆ ਰਹੀਂ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਸਰਹੱਦੀ ਇਲਾਕੇ ਵਿੱਚ ਆਪਣੇ ਪੱਧਰ ‘ਤੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਸਨ। ਇਸ ਦੌਰਾਨ ਪਿਛਲੇ ਦਿਨਾਂ ਤੋਂ ਡ੍ਰੋਨ ਦੀ ਹਰਕਤ ‘ਤੇ ਵੀ ਨਜ਼ਰ ਰੱਖੀ ਜਾ ਰਹੀਂ ਸੀ। ਉਨਾਂ ਦੱਸਿਆ ਕਿ ਕਸ਼ਮੀਰ ਵਿੱਚ ਧਾਰਾ 370 ਹਟਣ ਤੋਂ ਬਾਅਦ ਡ੍ਰੋਨ ਦੀ ਵਰਤੋਂ ਜਿਆਦਾ ਹੋਣ ਲਗ ਪਈ ਸੀ, ਜਦੋਂ ਕਿ ਇਸ ਤੋਂ ਪਹਿਲਾਂ ਡ੍ਰੋਨ ਰਾਹੀਂ ਕੋਈ ਵੀ ਹਰਕਤ ਨੋਟਿਸ ਵਿੱਚ ਨਹੀਂ ਸੀ।

  • ਉਨਾਂ ਦੱਸਿਆ ਕਿ ਰਾਤ ਵੇਲੇ ਆਉਣ ਵਾਲੇ ਇਸ ਡ੍ਰੋਨ ਨੂੰ ਫੜਨਾ ਕਾਫ਼ੀ ਔਖਾ ਸੀ
  • ਫਿਰ ਵੀ ਪੰਜਾਬ ਪੁਲਿਸ ਨੇ ਇਸ ਤਰਾਂ ਦੀ ਨਾਪਾਕ ਹਰਕਤ ‘ਤੇ ਨਜ਼ਰ ਰੱਖਦੇ ਹੋਏ ਹੋਰ ਸਖ਼ਤੀ ਕਰ ਦਿੱਤੀ ਸੀ।
  • ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਹੱਥ 2 ਡ੍ਰੋਨ ਲਗੇ ਹਨ,
  • ਜਿਸ ਵਿੱਚ 12 ਬੈਟਰੀ, 1 ਵਾਕੀ-ਟਾਕੀ (ਵਾਇਰਲੈਸ ਫੋਨ), 6 ਲੱਖ ਰੁਪਏ ਕੈਸ਼ ਅਤੇ 1 ਕਾਰ ਵੀ ਬਰਾਮਦ ਕੀਤੀ ਹੈ।
  • ਇਸ ਨਾਲ ਵੱਡੀ ਮਾਤਰਾ ਵਿੱਚ ਨਸ਼ਾ ਵੀ ਫੜਿਆ ਗਿਆ ਹੈ।
  • ਉਨਾਂ ਦੱਸਿਆ ਕਿ ਡ੍ਰੋਨ ਰਾਹੀਂ ਪੰਜਾਬ ਵਿੱਚ ਹਥਿਆਰਾਂ ਦੀ ਤਸਕਰੀ ਵੀ ਕੀਤੀ ਜਾ ਹੈ
  • ਇਨਾਂ ਡ੍ਰੋਨ ਦੇ ਨਾਲ ਹੀ ਹਥਿਆਰਾਂ ਨੂੰ ਵੀ ਫੜਨ ਵਿੱਚ ਪੰਜਾਬ ਪੁਲਿਸ ਨੇ ਸਫ਼ਲਤਾ ਹਾਸਲ ਕੀਤੀ ਹੈ।
  • ਉਨਾਂ ਦੱਸਿਆ ਕਿ ਇਨਾਂ ਸਾਰਾ ਸਮਾਨ ਫੜਨ ਦੇ ਨਾਲ ਹੀ ਉਨਾਂ ਦੀ ਗ੍ਰਿਫਤ ਵਿੱਚ 3 ਲੋਕ ਵੀ ਆਏ ਹਨ,
  • ਜਿਨਾਂ ਵਿੱਚ ਇੱਕ ਫੌਜ ਦਾ ਜਵਾਨ ਵੀ ਸ਼ਾਮਲ ਹੈ।

ਰੈਫਰੰਡਮ 2020 ਨਾਲ ਨਹੀਂ ਐ ਕੋਈ ਲਿੰਕ

ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਡ੍ਰੋਨ ਰਾਹੀਂ ਆਏ ਹਥਿਆਰਾਂ ਅਤੇ ਹੋਰ ਸਮਾਨ ਦੀ ਕਿਸੇ ਵੀ ਤਰੀਕੇ ਨਾਲ ਰੈਫਰੰਡਮ 2020 ਨਾਲ ਕੋਈ ਵੀ ਲਿੰਕ ਨਹੀਂ ਹੈ। ਇਨਾਂ ਗ੍ਰਿਫ਼ਤਾਰੀਆਂ ਤੋਂ ਬਾਅਦ ਕੋਈ ਵੀ ਇਹੋ ਜਿਹਾ ਤੱਥ ਸਾਹਮਣੇ ਨਹੀਂ ਆਇਆ ਹੈ, ਜਿਸ ਰਾਹੀਂ ਰੈਫਰੰਡਮ 2020 ਬਾਰੇ ਕੁਝ ਕਿਹਾ ਜਾ ਸਕੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here