ਪਾਕਿ ਨੇ ਯੂਨ ‘ਚ ਉਠਾਇਆ ਕੁਲਭੂਸ਼ਦ ਜਾਧਵ ਦਾ ਮੁੱਦਾ

ਨਵੀਂ ਦਿੱਲੀ (ਏਜੰਸੀ)। ਭਾਰਤ, ਅਮਰੀਕਾ ਤੇ ਅਫਗਾਨਿਸਤਾਨ ਵੱਲੋਂ ਅੱਤਵਾਦੀਆਂ ਨੂੰ ਪਨਾਹਗਾਹ ਮੁਹੱਈਆ ਕਰਾਉਣ ਦੇ ਦੋਸ਼ਾਂ ਤੋਂ ਬਾਅਦ ਪਾਕਿਸਤਾਨ ਨੇ ਫਾਂਸੀ ਦੀ ਸਜ਼ਾ ਪਾਏ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਦੇ ਮੁੱਦੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ‘ਚ ਉਠਾਇਆ ਹੈ। ਸੰਯੁਕਤ ਰਾਸ਼ਟਰ ‘ਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧੀ ਮਲੀਹਾ ਲੋਧੀ ਭਾਰਤ ਦੇ ਰਾਜਦੂਤ ਸਇਅਦ ਅਕਬਰੂਦੀਨ ਦਾ ਜਵਾਬ ਦੇ ਰਹੀ ਸੀ। ਭਾਰਤੀ ਨੁਮਾਇੰਦੇ ਨੇ ਕਿਹਾ ਸੀ ਕਿ ਪਾਕਿਸਤਾਨ ਨੂੰ ਚੰਗੇ ਤੇ ਬੁਰੇ ਅੱਤਵਾਦ ਦਰਮਿਆਨ ਅੰਤਰ ਕਰਨ ਦੀ ਆਪਣੀ ਮਾਨਸਿਕਤਾ ਬਦਲਣੀ ਚਾਹੀਦੀ ਹੈ।

ਭਾਰਤ ਨੇ ਸਯੁੰਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਤੋਂ ਸਰਹੱਦ ਪਾਰ ਸਥਿੱਤ ਪਨਾਹਗਾਹਾਂ ਨੂੰ ਕੱਢਣ ਵਾਲੇ ਅੱਤਵਾਦ ਨਾਲ ਪੇਸ਼ ਆਉਣ ਵਾਲੀਆਂ ਚੁਣੌਤੀਆਂ ‘ਤੇ ਧਿਆਨ ਦੇਣ ਦੀ ਅਪੀਲ ਕੀਤੀ। ਭਾਰਤ ਦੇ ਜਵਾਬ ‘ਚ ਲੋਧੀ ਨੇ ਜਾਧਵ ਦਾ ਮੁੱਦਾ ਚੁੱਕਿਆ, ਜਿਨ੍ਹਾਂ ਪਿਛਲੇ ਸਾਲ ਮਾਰਚ ‘ਚ ਫੜਿਆ ਗਿਆ ਸੀ ਤੇ ਕਥਿੱਤ ਜਾਸੂਸੀ ਦੇ ਮਾਮਲੇ ‘ਚ ਪਾਕਿਸਤਾਨ ਦੀ ਇੱਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ ਭਾਰਤ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਾ ਰਿਹਾ ਹੈ।

ਲੋਧੀ ਨੇ ਜਾਧਵ ਦਾ ਨਾਂਅ ਲਏ ਬਗੈਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮੈਂਬਰਾਂ ਨੂੰ ਕਿਹਾ, ਜੋ ਲੋਕ ਮਾਨਸਿਕਤਾ ‘ਚ ਬਦਲਾਅ ਦੀ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਮੇਰੇ ਦੇਸ਼ ਖਿਲਾਫ਼ ਵਿਧਵੰਸ ਦੇ ਆਪਣੇ ਰਿਕਾਰਡ ਨੂੰ ਦੇਖਣਾ ਚਾਹੀਦਾ ਹੈ ਕਿਉਂਕਿ ਭਾਰਤੀ ਜਾਸੂਸ ਦਾ ਫੜਿਆ ਜਾਣਾ ਸਾਬਤ ਹੋ ਚੁੱਕਾ ਹੈ।