-ਨਾਮ ਪਾਕਿਸਤਾਨ ਪਰ ਹਰਕਤਾਂ ਨਾਪਾਕ: ਰਾਜਨਾਥ
-ਸਰਕਾਰ ਭਾਰਤ ਦੀ ਸੁਰੱਖਿਆ ਨਾਲ ਕਦੇ ਸਮਝੌਤਾ ਨਹੀਂ ਕਰੇਗੀ
ਨਵੀਂ ਦਿੱਲੀ, ਏਜੰਸੀ। ਦੋ ਰੋਜ਼ਾ ਯਾਤਰਾ ‘ਤੇ ਸਿੰਗਾਪੁਰ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਇੱਕ ਗੁਆਂਢੀ ਦੇਸ਼ ਪਾਕਿਸਤਾਨ ਹੈ ਪਰ ਉਸ ਦੀਆਂ ਹਰਕਤਾਂ ਆਪਣੇ ਨਾਂਅ ਦੇ ਉਲਟ ਨਾਪਾਕ ਹਨ। ਹਾਲਾਂਕਿ ਉਹ ਦੇਸ਼ ਇਸ ਤਰ੍ਹਾਂ ਨਾਲ ਜ਼ਿਆਦਾ ਦਿਨ ਸਹੀ ਸਲਾਮਤ ਨਹੀਂ ਰਹਿ ਸਕੇਗਾ। ਸਿੰਗਾਪੁਰ ਦੌਰੇ ‘ਤੇ ਰਾਜਨਾਥ ਨੇ ਮੰਗਲਵਾਰ ਨੂੰ ਸੁਪਰ ਪਿਊਮਾ ਹੈਲੀਕਾਪਟਰ ‘ਚ ਉਡਾਨ ਵੀ ਭਰੀ ਸੀ। ਰਾਜਨਾਥ ਨੇ ਸਿੰਗਾਪੁਰ ‘ਚ ਹੀ ਸੁਭਾਸ਼ ਚੰਦਰ ਬੋਸ਼ ਨੂੰ ਵੀ ਸ਼ਰਧਾਂਜਲੀ ਵੀ ਦਿੱਤੀ ਸੀ। ਰਾਜਨਾਥ ਨੇ ਕਿਹਾ ਕਿ ਸਾਡੀ ਸਰਕਾਰ ਭਾਰਤ ਦੀ ਸੁਰੱਖਿਆ ਨਾਲ ਕਦੇ ਸਮਝੌਤਾ ਨਹੀਂ ਕਰੇਗੀ। ਅਸੀਂ ਆਪਣੀ ਸਰਕਾਰ ਬਣਾਉਣ ਲਈ ਰਾਜਨੀਤੀ ਨਹੀਂ ਕਰਦੇ। ਸਾਡਾ ਉਦੇਸ਼ ਰਾਸ਼ਟਰ ਨਿਰਮਾਣ ਹੈ। Rajnath Singh
ਅਨੁਛੇਦ 370 ਨੂੰ ਲੈ ਕੇ ਰਾਜਨਾਥ ਨੇ ਕਿਹਾ ਕਿ ਅਜਾਦੀ ਤੋਂ ਬਾਅਦ ਤੋਂ ਹੀ ਇੱਕ ਪੂਰਨ ਰਾਜ (ਜੰਮੂ ਅਤੇ ਕਸ਼ਮੀਰ) ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਲ ਏਕੀਕ੍ਰਿਤ ਨਹੀਂ ਸੀ। ਇਹ ਮੰਦਭਾਗਾ ਸੀ। ਲੋਕਾਂ ਨੂੰ ਸਮਝਣਾ ਚਾਹੀਦੀ ਹੈ ਕਿ ਜੰਮੂ ਕਸ਼ਮੀਰ ਦੇ ਵਿਕਾਸ ਲਈ ਇਹ ਜ਼ਰੂਰੀ ਸੀ। ਉਹਨਾਂ ਕਿਹਾ ਕਿ ਅੱਜ ਸਾਡੀ ਅਰਥਵਿਵਸਥਾ 2.7 ਟ੍ਰਿਲੀਅਨ ਡਾਲਰ ਹੈ। ਸਾਡੀ ਸਰਕਾਰ ਦਾ ਮੁੱਖ ਟੀਚਾ 2024 ਤੱਕ ਇਸ ਨੂੰ ਦੁੱਗਣਾ ਭਾਵ 5 ਟ੍ਰਿਲੀਅਨ ਡਾਲਰ ਤੋਂ ਜ਼ਿਆਦਾ ਤੱਕ ਪਹੁੰਚਾਉਣਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।