ਕਸ਼ਮੀਰ ਨੂੰ ਲੈ ਕੇ ਭਾਰਤ ਖਿਲਾਫ ਭੰਡੀ ਪ੍ਰਚਾਰ ਕਰ ਰਿਹਾ ਹੈ ਪਾਕਿਸਤਾਨ Pakistan
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਸ਼ਮੀਰ ਨੂੰ ਕੌਮਾਂਤਰੀ ਪੱਧਰ ‘ਤੇ ਮੁੱਦਾ ਬਣਾਉਣ ਦੀ ਹਰ ਕੋਸ਼ਿਸ਼ ਕਰਨ ਵਾਲਾ ਪਾਕਿਸਤਾਨ (Pakistan ) ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਅਤੇ ਆਪਣੇ ਨਾਪਾਕ ਮਨਸੂਬਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਭਾਰਤ ਖਿਲਾਭ ਗਲਤ ਪ੍ਰਚਾਰ ‘ਚ ਲੱਗਾ ਹੋਇਆ ਹੈ। ਰੱਖਿਆ ਸੂਤਰਾਂ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਕੀਤੇ ਗਏ ਨਵੇਂ ਪੈਂਤਰੇ ’ਚ ਪਾਕਿਸਤਾਨ ਤੇ ਉਸਦੇ ਵੱਖ-ਵੱਖ ਦੇਸ਼ਾਂ ’ਚ ਸਥਿਤ ਦੂਤਾਵਾਸ ਕਥਿਤ ਕਸ਼ਮੀਰ ਏਕਤਾ ਦਿਵਸ ਦੇ ਨਾਂਅ ’ਤੇ ਭਾਰਤ ਖਿਲਾਫ ਕੂੜ ਪ੍ਰਚਾਰ ਕਰਨ ’ਚ ਲੱਗੇ ਹਨ।
ਪਾਕਿਸਤਾਨ ਦਾ ਵਿਦੇਸ਼ ਮੰਤਰਾਲਾ ਅਤੇ ਪਾਕਿਸਤਾਨੀ ਫੌਜ ਦਾ ਪ੍ਰਚਾਰ ਤੰਤਰ ੫ ਫਰਵਰੀ ਨੂੰ ਮਨਾਏ ਜਾਣ ਵਾਲਾ ਕਥਿਤ ਕਸ਼ਮੀਰ ਏਕਤਾ ਦਿਵਸ ਲਈ ਵਿਦੇਸ਼ਾ ‘ਚ ਸਥਿਤ ਆਪਣੇ ਦੂਤਾਵਾਸ ਬਕਾਇਦਾ ਪੱਤਰ ਭੇਜ ਕੇ ਭਾਰਤ ਵਿਰੁੱਧ ਭੰਡੀ ਪ੍ਰਚਾਰ ਲਈ ਵੱਖ-ਵੱਖ ਪ੍ਰੋਗਰਾਮਾਂ ਕਰਵਾ ਰਿਹਾ ਹੈ। ਇਸ ਦੇ ਲਈ ਵਿਸ਼ੇਸ਼ ਟੂਲ ਕਿੱਟਾਂ ਬਣਾਈਆਂ ਗਈਆਂ ਹਨ, ਜਿਨਾਂ ਦਾ ਸੋਸ਼ਲ ਮੀਡੀਆ ਦੇ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰਕੇ ਭਾਰਤ ਖਿਲਾਫ ਜ਼ਹਿਰ ਉਗਲਿਆ ਜਾ ਰਿਹਾ ਹੈ।
ਕੀ ਹੈ ਮਾਮਲਾ
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਨਿਊਜ਼ੀਲੈਂਡ, ਅਮਰੀਕਾ, ਆਸਟ੍ਰੇਲੀਆ, ਕੁਵੈਤ, ਯੂ.ਕੇ., ਇੰਡੋਨੇਸ਼ੀਆ, ਨਾਰਵੇ, ਜਰਮਨੀ ਅਤੇ ਹੋਰ ਕਈ ਦੇਸ਼ਾਂ ਵਿੱਚ ਸਥਿਤ ਆਪਣੇ ਦੂਤਾਵਾਸਾਂ ਤੋਂ 10 ਫਰਵਰੀ ਤੱਕ ਵੱਖ-ਵੱਖ ਮੌਕਿਆਂ ਅਤੇ ਸਮਿਆਂ ‘ਤੇ ਕਸ਼ਮੀਰ ਨੂੰ ਲੈ ਕੇ ਭਾਰਤ ਖਿਲਾਫ ਭੰਡੀ ਪ੍ਰਚਾਰ ਲਈ ਵੈਬੀਨਾਰ, ਪ੍ਰਦਰਸ਼ਨੀ, ਚਰਚਾ ਪ੍ਰੋਗਰਾਮ ਤੇ ਦਸਤਾਵੇਜ਼ੀ ਫਿਲਮਾਂ ਦਾ ਪ੍ਰਦਰਸ਼ਨ ਕਰਨ ਲਈ ਕਿਹਾ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ 27 ਜਨਵਰੀ ਨੂੰ ਇਕ ਪੱਤਰ ਲਿਖ ਕੇ ਸਾਰੇ ਦੂਤਾਵਾਸਾਂ ਨੂੰ ਕਸ਼ਮੀਰ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਉਣ ਅਤੇ ਭਾਰਤ ਖਿਲਾਫ ਮਾਹੌਲ ਬਣਾਉਣ ਲਈ ਕਿਹਾ ਹੈ।
ਪੱਤਰ ‘ਚ ਦੂਤਾਵਾਸਾਂ ਨੂੰ ਅਜਿਹੇ ਪ੍ਰੋਗਰਾਮਾਂ ‘ਚ ਮਨੁੱਖੀ ਅਧਿਕਾਰ ਸੰਗਠਨਾਂ, ਗੈਰ-ਸਰਕਾਰੀ ਸੰਗਠਨਾਂ, ਮੀਡੀਆ ਅਤੇ ਸਿਆਸਤਦਾਨਾਂ ਨੂੰ ਬੁਲਾ ਕੇ ਕਸ਼ਮੀਰ ਦਾ ਮੁੱਦਾ ਦੁਨੀਆ ਦੇ ਸਾਹਮਣੇ ਲਿਜਾਣ ਲਈ ਕਿਹਾ ਗਿਆ ਹੈ। ਪਾਕਿਸਤਾਨ ‘ਚ ਵੀ ਕਸ਼ਮੀਰ ਨੂੰ ਲੈ ਕੇ ਵੱਖ-ਵੱਖ ਥਾਵਾਂ ‘ਤੇ ਆਯੋਜਿਤ ਪ੍ਰੋਗਰਾਮਾਂ ‘ਚ ਭਾਰਤ ਖਿਲਾਫ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਸਮੇਤ ਕਈ ਅਧਿਕਾਰੀ ਇਸ ‘ਚ ਹਿੱਸਾ ਲੈ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














