ਝੰਡੇ ‘ਤੇ ਉਰਦੂ ‘ਚ ਲਿਖਿਆ ਹੈ ਅਜ਼ਾਦੀ ਦੀ ਮੁਬਾਰਕਬਾਦ
ਪਦਮਪੁਰ, ਨਰੇਸ਼ ਤਨੇਜਾ/ਸੱਚ ਕਹੂੰ ਨਿਊਜ਼
ਪਿੰਡ 19 ਬੀਬੀ ਦੇ ਖੇਤ ਤੋਂ ਗੁਬਾਰਿਆਂ ਨਾਲ ਬੰਨ੍ਹਿਆ ਪਾਕਿਸਤਾਨ (Pakistan) ਦਾ ਝੰਡਾ ਪਿਆ ਮਿਲਿਆ ਤੇ ਉਰਦੂ ਭਾਸ਼ਾ ‘ਚ ਝੰਡੇ ‘ਤੇ ਜਸ਼ਨ ਅਜ਼ਾਦੀ ਮੁਬਾਰਕ ਲਿਖਿਆ ਹੋਇਆ ਹੈ। ਫਿਲਹਾਲ ਇਸ ਝੰਡੇ ਨੂੰ ਪੁਲਿਸ ਨੇ ਕਬਜ਼ੇ ‘ਚ ਲੈ ਲਿਆ ਹੈ ਪਰ ਇਹ ਝੰਡਾ ਇੱਥੋਂ ਤੱਕ ਕਿਵੇਂ ਪਹੁੰਚਿਆ, ਇਸ ਦਾ ਹਾਲੇ ਕੋਈ ਸੁਰਾਗ ਨਹੀਂ ਲੱਗ ਸਕਿਆ। ਪਿੰਡ 19 ਬੀਬੀ ਦੇ ਰਾਜਿੰਦਰ ਪੁੱਤਰ ਬਨਵਾਰੀ ਲਾਲ ਨੇ ਦੱਸਿਆ ਕਿ ਉਹ ਸਵੇਰੇ 7 ਵਜੇ ਕਿੰਨੂ ਦੇ ਖੇਤ ‘ਚ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਗੈਸ ਦੇ ਗੁਬਾਰਿਆਂ ਨਾਲ ਲਿਪਟਿਆ ਪਾਕਿਸਤਾਨ ਦਾ ਝੰਡਾ ਉਨ੍ਹਾਂ ਦੇ ਖੇਤ ‘ਚ ਪਿਆ ਸੀ।
ਇਸ ‘ਤੇ ਉਨ੍ਹਾਂ ਪਿੰਡ ਵਾਸੀਆਂ ਨੂੰ ਇਕੱਠੇ ਕਰਕੇ ਝੰਡੇ ਨੂੰ ਪੁਲਿਸ ਸਟੇਸ਼ਨ ‘ਚ ਦੇ ਦਿੱਤਾ। ਥਾਣਾ ਅਧਿਕਾਰੀ ਰਾਮੇਸ਼ਵਰ ਬਿਸ਼ਨੋਈ ਨੇ ਦੱਸਿਆ ਝੰਡੇ ‘ਤੇ ਅੱਠ ਗੁਬਾਰੇ ਬੰਨ੍ਹੇ ਹੋਏ ਹਨ। ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਇਤਰਾਜ਼ਯੋਗ ਸਮੱਗਰੀ ਜਾਂ ਸੰਦੇਸ਼ ਨਹੀਂ ਮਿਲਿਆ ਹੈ। ਇਸ ਸਬੰਧੀ ਪੁਲਿਸ ਜਾਂਚ ‘ਚ ਜੁਟ ਗਈ ਹੈ ਤੇ ਪੁਲਿਸ ਨੇ ਇਸ ਦੀ ਸੂਚਨਾ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦੇ ਦਿੱਤੀ ਹੈ। ਇਸ ਘਟਨਾ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਚੋਕਸੀ ਵਰਤ ਰਹੀਆਂ ਹਨ ਤੇ ਇਸ ਦੀ ਬਾਰੀਕੀ ਨਾਲ ਜਾਂਚ ਚੱਲ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।