Champions Trophy 2025: ਪਾਕਿਸਤਾਨ ਤੋਂ ਖੋਹੀ ਜਾ ਸਕਦੀ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ, ਜਾਣੋ ਕਾਰਨ

Champions Trophy 2025

ਭਾਰਤ ਨੇ ਖੇਡਣ ਤੋਂ ਕੀਤਾ ਇਨਕਾਰ | Champions Trophy 2025

  • ICC ਨੇ ਕਿਹਾ, ਪਾਕਿਸਤਾਨ ’ਚ ਨਹੀਂ ਖੇੇਡੇਗੀ ਭਾਰਤੀ ਟੀਮ

ਸਪੋਰਟਸ ਡੈਸਕ। Champions Trophy 2025: ਪਾਕਿਸਤਾਨ ਅਗਲੇ ਸਾਲ ਫਰਵਰੀ ’ਚ ਹੋਣ ਵਾਲੀ ਚੈਂਪੀਅਨਸ ਟਰਾਫੀ ਦੀ ਮੇਜਬਾਨੀ ਤੋਂ ਵਾਂਝਾ ਹੋ ਸਕਦਾ ਹੈ। ਭਾਰਤ ਨੇ ਪਾਕਿਸਤਾਨ ਜਾ ਕੇ ਇਹ ਟੂਰਨਾਮੈਂਟ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਅੰਤਰਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਨੇ ਪਾਕਿਸਤਾਨ ਕ੍ਰਿਕੇਟ ਬੋਰਡ (ਪੀਸੀਬੀ) ਨੂੰ ਇਸ ਬਾਰੇ ਅਧਿਕਾਰਤ ਜਾਣਕਾਰੀ ਦਿੱਤੀ ਹੈ। ਪੀਸੀਬੀ ਮੁਖੀ ਮੋਹਸਿਨ ਨਕਵੀ ਨੇ ਹੁਣ ਇਸ ਮੁੱਦੇ ’ਤੇ ਪਾਕਿਸਤਾਨ ਸਰਕਾਰ ਤੋਂ ਨਿਰਦੇਸ਼ ਮੰਗੇ ਹਨ।

ਇਹ ਖਬਰ ਵੀ ਪੜ੍ਹੋ : Gautam Gambhir: ਗੌਤਮ ਗੰਭੀਰ ਦਾ ਪੋਂਟਿੰਗ ਨੂੰ ਕਰਾਰਾ ਜਵਾਬ, ਬੋਲੀ ਇਹ ਵੱਡੀ ਗੱਲ

ਹਾਸਲ ਹੋਏ ਵੇਰਵਿਆਂ ਮੁਤਾਬਕ ਜੇਕਰ ਪਾਕਿਸਤਾਨ ਤੋਂ ਮੇਜਬਾਨੀ ਖੋਹ ਲਈ ਜਾਂਦੀ ਹੈ ਤਾਂ ਉਹ ਟੂਰਨਾਮੈਂਟ ’ਚ ਖੇਡਣ ਤੋਂ ਇਨਕਾਰ ਕਰ ਸਕਦਾ ਹੈ। ਤਣਾਅਪੂਰਨ ਸਿਆਸੀ ਸਬੰਧਾਂ ਕਾਰਨ ਭਾਰਤੀ ਟੀਮ 2008 ਤੋਂ ਪਾਕਿਸਤਾਨ ’ਚ ਨਹੀਂ ਖੇਡੀ ਹੈ। ਪਿਛਲੇ ਸਾਲ ਪਾਕਿਸਤਾਨ ਨੂੰ ਏਸ਼ੀਆ ਕੱਪ ਦੀ ਮੇਜਬਾਨੀ ਦਾ ਅਧਿਕਾਰ ਮਿਲਿਆ ਸੀ। ਭਾਰਤ ਨੇ ਇਸ ਟੂਰਨਾਮੈਂਟ ਦੇ ਆਪਣੇ ਸਾਰੇ ਮੈਚ ਸ਼੍ਰੀਲੰਕਾ ’ਚ ਖੇਡੇ ਸਨ। ਪਾਕਿਸਤਾਨ ਜਾਣ ਤੋਂ ਇਨਕਾਰ ਕਰਨ ਤੋਂ ਬਾਅਦ ਏਸ਼ੀਆਨ ਕ੍ਰਿਕੇਟ ਕੌਂਸਲ (ਏਸੀਸੀ) ਨੇ ਹਾਈਬਿ੍ਰਡ ਮਾਡਲ ’ਤੇ ਇਸ ਟੂਰਨਾਮੈਂਟ ਦਾ ਆਯੋਜਨ ਕੀਤਾ। Champions Trophy 2025

ਭਾਰਤ ਨੇ ਪਾਕਿਸਤਾਨ ’ਚ ਖੇਡਣ ਤੋਂ ਕੀਤਾ ਇਨਕਾਰ | Champions Trophy 2025

ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਪਾਕਿਸਤਾਨ ’ਚ ਚੈਂਪੀਅਨਸ ਟਰਾਫੀ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਆਈਸੀਸੀ ਨੇ ਪਾਕਿਸਤਾਨ ਕ੍ਰਿਕੇਟ ਬੋਰਡ (ਪੀਸੀਬੀ) ਨੂੰ ਅਧਿਕਾਰਤ ਮੇਲ ਰਾਹੀਂ ਇਹ ਜਾਣਕਾਰੀ ਦਿੱਤੀ ਹੈ।

ਹਾਈਬ੍ਰਿਡ ਮਾਡਲ ਤੋਂ ਪਾਕਿਸਤਾਨ ਨੇ ਕੀਤਾ ਇਨਕਾਰ

ਪਾਕਿਸਤਾਨ ਕ੍ਰਿਕੇਟ ਬੋਰਡ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਉਹ ਹਾਈਬਿ੍ਰਡ ਮਾਡਲ ’ਚ ਚੈਂਪੀਅਨਸ ਟਰਾਫੀ ਨਹੀਂ ਕਰਵਾਏਗਾ। ਹਾਈਬ੍ਰਿਡ ਮਾਡਲ ਦਾ ਮਤਲਬ ਹੈ ਕਿ ਚੈਂਪੀਅਨਜ ਟਰਾਫੀ ’ਚ ਭਾਰਤ ਵਿਰੁੱਧ ਮੈਚ ਨਿਰਪੱਖ ਥਾਵਾਂ ’ਤੇ ਖੇਡੇ ਜਾਣ ਤੇ ਬਾਕੀ ਟੂਰਨਾਮੈਂਟ ਪਾਕਿਸਤਾਨ ’ਚ ਖੇਡੇ ਜਾਣ। Champions Trophy 2025

ਅੱਗੇ ਕੀ, ਪਾਕਿਸਤਾਨ ਤੋਂ ਖੋਹੀ ਜਾ ਸਕਦੀ ਹੈ ਮੇਜ਼ਬਾਨੀ | Champions Trophy 2025

ਹਾਸਲ ਹੋਏ ਵੇਰਵਿਆਂ ਮੁਤਾਬਕ ਆਈਸੀਸੀ ਟੀਮ ਇੰਡੀਆ ਦੀ ਭਾਗੀਦਾਰੀ ਲਈ ਟੂਰਨਾਮੈਂਟ ਨੂੰ ਕਿਸੇ ਹੋਰ ਦੇਸ਼ ’ਚ ਸ਼ਿਫਟ ਕਰ ਸਕਦੀ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਸਰਕਾਰ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਜੇਕਰ ਮੇਜਬਾਨੀ ਖੋਹ ਲਈ ਜਾਂਦੀ ਹੈ ਤਾਂ ਪਾਕਿਸਤਾਨ ਸਰਕਾਰ ਬੋਰਡ ਨੂੰ ਇਸ ਟੂਰਨਾਮੈਂਟ ਤੋਂ ਹਟਣ ਲਈ ਕਹਿ ਸਕਦੀ ਹੈ।

ਏਸ਼ੀਆ ਕੱਪ ਦੌਰਾਨ ਪਾਕਿਸਤਾਨ ਨਹੀਂ ਗਿਆ ਭਾਰਤ, ਹਾਈਬ੍ਰਿਡ ਮਾਡਲ ਅਪਣਾਇਆ ਗਿਆ

ਏਸ਼ੀਆ ਕੱਪ ਪਿਛਲੇ ਸਾਲ ਸਤੰਬਰ ’ਚ ਖੇਡਿਆ ਗਿਆ ਸੀ। ਪਾਕਿਸਤਾਨ ਨੂੰ ਇਸ ਦੀ ਮੇਜਬਾਨੀ ਦਾ ਮੌਕਾ ਦਿੱਤਾ ਗਿਆ ਸੀ ਪਰ ਭਾਰਤ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਏਸੀਸੀ ਨੇ ਹਾਈਬ੍ਰਿਡ ਮਾਡਲ ’ਚ ਇਹ ਟੂਰਨਾਮੈਂਟ ਕਰਵਾਇਆ। ਭਾਰਤ ਦੇ ਸਾਰੇ ਮੈਚ ਸ਼੍ਰੀਲੰਕਾ ’ਚ ਖੇਡੇ ਗਏ ਤੇ ਬਾਕੀ ਦਾ ਟੂਰਨਾਮੈਂਟ ਪਾਕਿਸਤਾਨ ’ਚ ਹੋਇਆ। ਪਾਕਿਸਤਾਨ ਨੇ ਆਪਣਾ ਮੈਚ ਭਾਰਤ ਖਿਲਾਫ ਸ਼੍ਰੀਲੰਕਾ ’ਚ ਹੀ ਖੇਡਿਆ ਸੀ। Champions Trophy 2025

Champions Trophy 2025
ਇਹ ਫੋਟੋ ਟੀ20 ਵਿਸ਼ਵ ਕੱਪ 2022 ਦੇ ਭਾਰਤ ਪਾਕਿਸਤਾਨ ਮੈਚ ਦੇ ਟਾਸ ਦੇ ਸਮੇਂ ਦੀ ਹੈ।

ਇੱਕਰੋਜ਼ਾ ਵਿਸ਼ਵ ਕੱਪ ਲਈ ਪਾਕਿਸਤਾਨ ਆਈ ਸੀ ਪਾਕਿਸਤਾਨੀ ਟੀਮ

ਪਾਕਿਸਤਾਨ ਦੀ ਟੀਮ ਪਿਛਲੇ ਸਾਲ ਇੱਕਰੋਜ਼ਾ ਵਿਸ਼ਵ ਕੱਪ ਖੇਡਣ ਲਈ ਭਾਰਤ ਆਈ ਸੀ। ਫਿਰ 14 ਅਕਤੂਬਰ ਨੂੰ ਅਹਿਮਦਾਬਾਦ ’ਚ ਭਾਰਤ ਤੇ ਪਾਕਿਸਤਾਨ ਵਿਚਕਾਰ ਮੈਚ ਖੇਡਿਆ ਗਿਆ ਸੀ। ਭਾਰਤੀ ਟੀਮ ਨੇ ਇਹ ਮੈਚ 7 ਵਿਕਟਾਂ ਨਾਲ ਆਪਣੇ ਨਾਂਅ ਕੀਤਾ ਸੀ। ਕਪਤਾਨ ਰੋਹਿਤ ਸ਼ਰਮਾ ਤੇ ਸ਼੍ਰੇਅਸ ਅਈਅਰ ਨੇ ਅਰਧਸੈਂਕੜੇ ਜੜੇ ਸਨ। ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ‘ਪਲੇਅਰ ਆਫ ਦਾ ਮੈਚ’ ਚੁਣਿਆ ਗਿਆ ਸੀ। ਬੁਮਰਾਹ ਨੇ ਆਪਣੇ ਸਪੈਲ ’ਚ ਸਿਰਫ 19 ਦੌੜਾਂ ਦਿੱਤੀਆਂ ਸਨ ਤੇ 2 ਵਿਕਟਾਂ ਵੀ ਲਈਆਂ ਸਨ।

  • ਭਾਰਤ ਦਾ ਆਖਿਰੀ ਪਾਕਿਸਤਾਨ ਦੌਰਾ : ਟੀਮ ਇੰਡੀਆ ਨੇ ਆਖਰੀ ਵਾਰ 2008 ’ਚ ਪਾਕਿਸਤਾਨ ਦਾ ਦੌਰਾ ਕੀਤਾ ਸੀ। 3 ਟੈਸਟ ਮੈਚਾਂ ਦੀ ਇਹ ਸੀਰੀਜ ਭਾਰਤੀ ਟੀਮ ਨੇ 1-0 ਨਾਲ ਜਿੱਤੀ ਸੀ। ਇਸ ਸੀਰੀਜ ਦੇ 2 ਟੈਸਟ ਮੈਚ ਡਰਾਅ ਰਹੇ ਸਨ।
  • ਪਾਕਿਸਤਾਨ ਦਾ ਆਖਿਰੀ ਭਾਰਤ ਦੌਰਾ : ਪਾਕਿਸਤਾਨ ਨੇ ਭਾਰਤ ਦਾ ਆਖਰੀ ਦੌਰਾ 2012-13 ’ਚ ਕੀਤਾ ਸੀ। ਉਸ ਦੌਰੇ ’ਚ 3 ਇੱਕਰੋਜ਼ਾ ਮੈਚ ਤੇ 2 ਟੀ-20 ਮੈਚਾਂ ਦੀ ਦੁਵੱਲੀ ਸੀਰੀਜ ਖੇਡੀ ਗਈ ਸੀ। ਪਾਕਿਸਤਾਨ ਨੇ ਵਨਡੇ ਸੀਰੀਜ 2-1 ਨਾਲ ਜਿੱਤੀ ਸੀ ਜਦਕਿ ਟੀ20 ਸੀਰੀਜ਼ 1-1 ਦੀ ਬਰਾਬਰੀ ’ਤੇ ਰਹੀ ਸੀ।

ਮੁੰਬਈ ’ਚ ਹੋਏ ਅੱਤਵਾਦੀ ਹਮਲੇ ਕਾਰਨ ਪਾਕਿਸਤਾਨ ਨਹੀਂ ਜਾ ਰਿਹਾ ਭਾਰਤ

ਭਾਰਤੀ ਟੀਮ ਨੇ 2007-08 ਤੋਂ ਬਾਅਦ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ। 2008 ’ਚ ਮੁੰਬਈ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ’ਚ ਕ੍ਰਿਕੇਟ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਉਦੋਂ ਤੋਂ ਦੋਵੇਂ ਟੀਮਾਂ ਸਿਰਫ ਆਈਸੀਸੀ ਤੇ ਏਸੀਸੀ ਟੂਰਨਾਮੈਂਟਾਂ ’ਚ ਹੀ ਖੇਡਦੀਆਂ ਹਨ। 2013 ਤੋਂ ਲੈ ਕੇ, ਦੋਵਾਂ ਟੀਮਾਂ ਨੇ ਨਿਰਪੱਖ ਸਥਾਨਾਂ ’ਤੇ 13 ਇੱਕਰੋਜ਼ਾ ਤੇ 8 ਟੀ-20 ਮੈਚ ਖੇਡੇ ਹਨ। Champions Trophy 2025