ਨਰਮ ਪਿਆ ਪਾਕਿ, ਕਰਨ ਲੱਗਾ ਅਮਨ ਦੀਆਂ ਗੱਲਾਂ
ਇਸਲਾਮਾਬਾਦ, | ਭਾਰਤ-ਪਾਕਿਸਤਾਨ ਸਬੰਧਾਂ ‘ਚ ਤਲਖੀ ਦਰਮਿਆਨ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਅੱਜ ਇੱਕ ਉੱਚ ਪੱਧਰੀ ਮੀਟਿੰਗ ਸੱਦੀ ਤੇ ਗੁਆਂਢੀ ਦੇਸ਼ਾਂ ਤੇ ਰਣਨੀਤਿਕ ਸਾਂਝੇਦਾਰਾਂ ਨਾਲ ਆਪਣੇ ਦੇਸ਼ ਦੇ ਸਬੰਧਾਂ ਦੀ ਸਮੀਖਿਆ ਕੀਤੀ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਇਸ ਖੇਤਰ ਦੇ ਸਾਰੇ ਦੇਸ਼ਾਂ ਨਾਲ ਸ਼ਾਂਤੀਪੂਰਨ ਸਹਿ-ਅਸਿਤਵ ‘ਚ ਯਕੀਨ ਰੱਖਦਾ ਹੈ ਤੇ ਉਨ੍ਹਾਂ ਨਾਲ ਮਜ਼ਬੂਤ ਤੇ ਬੇਹੱਦ ਲਾਭਕਾਰੀ ਸਬੰਧ ਸਥਾਪਤ ਕਰਨ ਲਈ ਆਸਵੰਦ ਹੈ
ਅਧਿਕਾਰਿਕ ਬਿਆਨ ਅਨੁਸਾਰ ਉਨ੍ਹਾਂ ਪ੍ਰਧਾਨ ਮੰਤਰੀ ਰਿਹਾਇਸ਼ ‘ਤੇ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕੀਤੀ ਤੇ ਗੁਆਂਢੀ ਦੇਸ਼ਾਂ ਤੇ ਰਣਨੀਤਿਕ ਸਾਂਝੇਦਾਰਾਂ ਨਾਲ ਪਾਕਿਸਤਾਨ ਦੇ ਸਬੰਧਾਂ ਦੀ ਸਮੀਖਿਆ ਕੀਤੀ ਸ਼ਰੀਫ ਨੇ ਇਸ ਮੀਟਿੰਗ ਦੌਰਾਨ ਕਿਹਾ ਕਿ ਸ਼ਾਂਤੀਪੂਰਨ ਸਹਿ-ਅਸਿਤੱਤਵ, ਪਰਸਪਰ ਲਾਭਕਾਰੀ ਤੇ ਆਰਥਿਕ ਤੌਰ ‘ਤੇ ਏਕੀਕ੍ਰਤ ਖੇਤਰ ਸਾਡਾ ਟੀਚਾ ਹੋਣਾ ਚਾਹੀਦਾ ਹੈ ਤੇ ਸਾਨੂੰ ਇਸ ਟੀਚੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ ਉਦੋਂ ਸੰਭਵ ਹੋ ਸਕਦਾ ਹੈ ਜਦੋਂ ਅਸੀਂ ਸ਼ਾਂਤੀ, ਤਰੱਕੀ ਤੇ ਵਿਕਾਸ ਦੀ ਆਪਣੀ ਉਮੀਦਾਂ ਨੂੰ ਲੈ ਕੇ ਆਪਣੀ ਬਚਨਬੱਧਤਾ ਪ੍ਰਗਟਾਉਂਦੇ ਹਾਂ ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਭਾਰਤ ਪਾਕਿਸਤਾਨ ਦਰਮਿਆਨ ਸਬੰਧਾਂ ‘ਚ ਤਲਖ਼ੀ ਆ ਗਈ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ