ਕਾਫ਼ੀ ਦੇਰ ਦੋਵੇਂ ਪਾਸਿਓਂ ਹੁੰਦੀ ਰਹੀ ਗੋਲੀਬਾਰੀ
ਸ੍ਰੀਨਗਰ (ਏਜੰਸੀ)। ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ‘ਚ ਕੁਪਵਾੜਾ ਜ਼ਿਲ੍ਹੇ ਦੇ ਮਾਚਿਲ ਸੈਕਟਰ ‘ਚ ਸਰਹੱਦ ‘ਤੇ ਮੰਗਲਵਾਰ ਰਾਤ ਯੁੱਧਬੰਦੀ ਦੀ ਉਲੰਘਣਾ ਕਰਦੇ ਹੋਏ ਗੋਲੀਬਾਰੀ ਕੀਤੀ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਸੈਨਿਕਾਂ ਨੇ ਮਾਚਿਲ ਸੈਕਟਰ ‘ਚ ਸਰਹੱਦ ‘ਤੇ ਸਥਿੱਤ ਅਗਲੀਆਂ ਚੌਂਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ। ਭਾਰਤੀ ਫੌਜੀਆਂ ਨੇ ਵੀ ਮਾਕੂਲ ਜਵਾਬ ਦਿੱਤਾ ਅਤੇ ਦੋਵੇਂ ਪਾਸਿਓਂ ਕੁਝ ਦੇਰ ਤੱਕ ਗੋਲੀਬਾਰੀ ਹੁੰਦੀ ਰਹੀ। ਗੋਲੀਬਾਰੀ ‘ਚ ਭਾਰਤੀ ਸੀਮਾ ‘ਚ ਜਾਨ-ਮਾਲ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਪਾਕਿਸਤਾਨ ਵੱਲ ਕਿੰਨਾ ਨੁਕਸਾਨ ਹੋਇਆ ਹੈ ਇਸ ਦੀ ਹੁਣ ਤੱਕ ਜਾਣਕਾਰੀ ਨਹੀਂ ਮਿਲ ਸਕੀ।
ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਅੱਤਵਾਦੀਆਂ ਦੀ ਭਾਰਤੀ ਫੌਜ ‘ਚ ਘੁਸਪੈਠ ‘ਚ ਮੱਦਦ ਲਈ ਗੋਲੀਬਾਰੀ ਕਰਦੀ ਹੈ। ਸਰਦੀਆਂ ‘ਚ ਬਰਫ਼ਬਾਰੀ ਕਾਰਨ ਘੁਸਪੈਠ ਦੇ ਰਸਤੇ ਬੰਦ ਹੋ ਜਾਂਦੇ ਹਨ ਇਸ ਲਈ ਅੱਤਵਾਦੀ ਬਰਫ਼ਬਾਰੀ ਤੋਂ ਪਹਿਲਾਂ ਹੀ ਇਸ ਪਾਸੇ ਦਾਖ਼ਲ ਹੋਣ ਦੀ ਫਿਰਾਕ ‘ਚ ਰਹਿੰਦੇ ਹਨ। ਦੱਸਿਆ ਜਾਂਦਾ ਹੈ ਕਿ ਫਿਲਹਾਲ 200 ਅੱਤਵਾਦੀ ਘੁਸਪੈਠ ਦੇ ਮੌਕੇ ਦੀ ਭਾਲ ‘ਚ ਸਰਹੱਦ ‘ਤੇ ਉਡੀਕ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।