ਕੁਵੈਤ ’ਚ ਅੱਗ ਲੱਗਣ ਕਾਰਨ 40 ਤੋਂ ਵੱਧ ਭਾਰਤੀਆਂ ਦੀ ਮੌਤ ਦੀ ਖ਼ਬਰ ਬਹੁਤ ਦੁਖਦਾਈ ਹੈ ਹਾਦਸੇ ਤਾਂ ਕਿਤੇ ਵੀ ਹੋ ਸਕਦੇ ਹਨ ਪਰ ਪ੍ਰਵਾਸ ਦੌਰਾਨ ਦਰਦਨਾਕ ਮੌਤ ਦੂਹਰੇ ਸੰਕਟ ਦੀ ਪੀੜ ਦਾ ਅਹਿਸਾਸ ਕਰਵਾ ਜਾਂਦੀ ਹੈ ਕਿਸੇ ਦਾ ਦਿਲ ਨਹੀਂ ਕਰਦਾ ਕਿ ਆਪਣੇ ਪਿੰਡ ਸ਼ਹਿਰ ਨੂੰ ਛੱਡੇ ਫਿਰ ਦੇਸ਼ ਛੱਡਣਾ ਤਾਂ ਬਹੁਤ ਵੱਡਾ ਮਸਲਾ ਹੁੰਦਾ ਹੈ ਅੱਜ ਆਰਥਿਕ ਮਜ਼ਬੂਰੀਆਂ ਤੇ ਮੌਕਿਆਂ ਕਾਰਨ ਵੀ ਭਾਰਤੀਆਂ ਨੂੰ ਵਿਦੇਸ਼ਾਂ ’ਚ ਜਾਂ ਕੇ ਰੋਜੀ ਰੋਟੀ ਕਮਾਉਣੀ ਪੈਂਦੀ ਹੈ ਰੁਜ਼ਗਾਰ ਖਾਤਰ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਫਿਰ ਜਦੋਂ ਬੇਗਾਨੇ ਮੁਲਕ ਅੰਦਰ ਕਿਸੇ ਦੁਖਦਾਈ ਹਾਦਸੇ ’ਚ ਜਾਨ ਚਲੀ ਜਾਵੇ ਤਾਂ ਅਜਿਹੀਆਂ ਘਟਨਾਵਾਂ ਪਿਛਲੇ ਪਰਿਵਾਰਾਂ ਨੂੰ ਝੰਜੋੜ ਦੇਂਦੀਆਂ ਹਨ। (Kuwait)
ਕੁਵੈਤ ਹੋਵੇ ਜਾਂ ਕੈਨੇਡਾ ਪ੍ਰਵਾਸੀਆਂ ਨੂੰ ਰਹਿਣ ਸਹਿਣ ਤੇ ਖਾਣ ਪੀਣ ਦੀਆਂ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੱਸਿਆ ਜਾਂਦਾ ਹੈ ਕਿ ਕੁਵੈਤ ਦੀ ਜਿਸ ਇਮਾਰਤ ’ਚ ਹਾਦਸਾ ਵਾਪਰਿਆ ਉਥੇ ਰਹਿਣ ਵਾਲੇ ਮਜ਼ਦੂਰਾਂ ਦੀ ਗਿਣਤੀ ਇਮਾਰਤ ਦੀ ਸਮਰੱਥਾ ਨਾਲੋਂ ਕਿਤੇ ਵੱਧ ਸੀ ਤੰਗ ਜਗ੍ਹਾ ਹੋਣ ਕਾਰਨ ਮਜ਼ਦੂਰਾਂ ਨੂੰ ਭੱਜ ਕੇ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ ਅਸਲ ’ਚ ਰੋਜ਼ੀ ਕਮਾਉਣ ਗਏ ਮਜ਼ਦੂਰ ਮਾੜੀ ਹਾਲਾਤ ਵਾਲੀ ਰਿਹਾਇਸ਼ ਨੂੰ ਸਵੀਕਾਰ ਕਰਨ ਲਈ ਮਜ਼ਬੂਰ ਹੁੰਦੇ ਹਨ। (Kuwait)
ਇਹ ਵੀ ਪੜ੍ਹੋ : World Blood Donor Day : ਹੁਣ ਤੱਕ ਸੈਂਕੜੇ ਜ਼ਿੰਦਗੀਆਂ ਬਚਾ ਚੁੱਕੇ ਹਨ ਬਰਨਾਲਾ ਦੇ ‘ਟ੍ਰਿਊ ਬਲੱਡ ਪੰਪ’
ਕੁਵੈਤ ਵਰਗੇ ਮੁਲਕਾਂ ’ਚ ਭਵਨ ਨਿਰਮਾਣ ਦੀਆਂ ਲਾਪਰਵਾਹੀਆਂ ਜਾਂ ਕਿਸੇ ਵੀ ਕਾਰਨ ਇੰਨੀ ਵੱਡੀ ਦੁਖਦਾਈ ਘਟਨਾ ਦਾ ਵਾਪਰਨਾ ਸਰਕਾਰੀ ਸਿਸਟਮ ਦੀ ਖਰਾਬੀ ਨੂੰ ਵੀ ਸਾਹਮਣੇ ਲਿਆਉਂਦਾ ਹੈ ਕੁਵੈਤ ਸਰਕਾਰ ਇਸ ਘਟਨਾ ਦੀ ਤਹਿ ਤੱਕ ਜਾ ਕੇ ਜਾਂਚ ਕਰਵਾਏ ਤੇ ਦੋਸ਼ੀਆਂ ਨੂੰ ਸਜਾ ਦਿਵਾਵੇ ਦੂਜੇ ਪਾਸੇ ਇਹ ਘਟਨਾ ਇਸ ਗੱਲ ਦੀ ਨਸੀਹਤ ਵੀ ਜ਼ਰੂਰ ਹੈ ਕਿ ਆਪਣੇ ਹੀ ਮੁਲਕ ਅੰਦਰ ਜੇਕਰ ਰੁਜ਼ਗਾਰ ਦੇ ਭਰਪੂਰ ਮੌਕੇ ਹੋਣ ਤਾਂ ਵਿਦੇਸ਼ਾਂ ਦੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਦੂਜਾ ਇਹ ਵੀ ਜ਼ਰੂਰੀ ਹੈ ਕਿ ਜਿਨ੍ਹਾਂ ਨੂੰ ਆਪਣੇ ਦੇਸ਼ ’ਚ ਰੁਜ਼ਗਾਰ ਮਿਲ ਸਕਦਾ ਹੈ ਉਹ ਯਤਨ ਜ਼ਰੂਰ ਕਰਨ। (Kuwait)