ਸ਼ਰਤਾਂ ਪੂਰੀਆਂ ਕਰਨ ‘ਤੇ ਸਬੰਧਤ ਫਾਈਲ ਕਲੀਅਰ ਕਰ ਦਿੱਤੀ ਜਾਵੇਗੀ : ਅਰੁਣਾ ਚੌਧਰੀ
ਪਟਿਆਲਾ (ਸੱਚ ਕਹੂੰ ਨਿਊਜ਼) ਪੰਜਾਬ ਸਰਕਾਰ ਦੀ ਟਰਾਂਸਪੋਰਟ ਪੀ. ਆਰ. ਟੀ. ਸੀ. ਵੱਲੋਂ 100 ਨਵੀਆਂ ਬੱਸਾਂ ਖਰੀਦਣ ਵਿੱਚ ਟਰਾਂਸ ਪੋਰਟ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਰੋੜਾ ਬਣੀ ਹੋਈ ਹੈ ਇਸ ਕਰ ਕੇ ਪਿਛਲੇ 7 ਮਹੀਨਿਆਂ ਤੋਂ ਫਾਈਲ ਮੰਤਰੀ ਪੱਧਰ ‘ਤੇ ਅਟਕੀ ਹੋਈ ਹੈ ਇਸ ਕਾਰਨ ਪੀ. ਆਰ. ਟੀ. ਸੀ. ਨੂੰ ਮਾਲੀ ਨੁਕਸਾਨ ਵੀ ਉਠਾਉਣਾ ਪੈ ਰਿਹਾ ਹੈ ਟਰਾਂਸਪੋਰਟ ਮੰਤਰੀ ਵੱਲੋਂ ਲਗਾਤਾਰ ਇੱਕ ਤੋਂ ਇੱਕ ਇਤਰਾਜ਼ ਲਾ ਕੇ ਫਾਈਲ ਰੋਕੀ ਜਾ ਰਹੀ ਹੈ ਇਸ ਕਾਰਨ ਮੰਤਰੀ ਕਾਰਗੁਜ਼ਾਰੀ ‘ਤੇ ਕਈ ਤਰ੍ਹਾਂ ਦੇ ਸਵਾਲ ਉੱਠੇ ਹਨ
ਜਾਣਕਾਰੀ ਅਨੁਸਾਰ ਪੀ. ਆਰ. ਟੀ. ਸੀ. 25 ਕਰੋੜ ਦੀ ਲਾਗਤ ਨਾਲ 100 ਨਵੀਆਂ ਬੱਸਾਂ ਖਰੀਦਣੀਆਂ ਚਾਹੁੰਦੀ ਹੈ ਤਾਂ ਜੋ ਲੋਕਾਂ ਨੂੰ ਬਿਹਤਰੀਨ ਟਰਾਂਸਪੋਰਟ ਸੁਵਿਧਾ ਦੇ ਸਕਣ ਇਸ ਮੌਕੇ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ 100 ਨਵੀਆਂ ਬੱਸਾਂ ਖਰੀਦਣਾ ਵਿੱਤੀ ਤੌਰ ‘ਤੇ ਸਹੀ ਹੈ ਜਾਂ ਗਲਤ? ਇਸ ਤੀ ਜਾਂਚ ਕਰਨਾ ਮੇਰੀ ਡਿਊਟੀ ਬਣਦੀ ਹੈ ਉਨ੍ਹਾਂ ਕਿਹਾ ਕਿ ਜੇਕਰ ਪੀ. ਆਰ. ਟੀ. ਸੀ. ਸ਼ਰਤਾਂ ਪੂਰੀਆਂ ਕਰ ਦਿੰਦੀ ਹੈ ਤਾਂ ਸਬੰਧਤ ਫਾਈਲ ਨੂੰ ਕਲੀਅਰ ਕਰ ਦਿੱਤੀ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।